ਰੋਪੜ :ਵਿਧਾਇਕ ਸੰਦੋਆ 'ਤੇ ਰੇਤ ਮਾਫੀਆ ਵੱਲੋਂ ਜਾਨਲੇਵਾ ਹਮਲਾ,ਗੰਭੀਰ ਰੂਪ 'ਚ ਜ਼ਖਮੀ
ਰੋਪੜ :ਵਿਧਾਇਕ ਸੰਦੋਆ 'ਤੇ ਰੇਤ ਮਾਫੀਆ ਵੱਲੋਂ ਜਾਨਲੇਵਾ ਹਮਲਾ,ਗੰਭੀਰ ਰੂਪ 'ਚ ਜ਼ਖਮੀ:ਪੰਜਾਬ ਦੇ ਅੰਦਰ ਰੇਤ ਮਾਫੀਆ ਦੀ ਦਹਿਸ਼ਤ ਦਿਨੋਂ ਦਿਨ ਵੱਧਦੀ ਜਾ ਰਹੀ ਹੈ।ਰੋਪੜ ਦੇ ਨੂਰਪੁਰ ਬੇਦੀ 'ਚ ਧੜੱਲੇ ਨਾਲ ਰੇਤ ਦੀ ਨਜਾਇਜ਼ ਮਾਈਨਿੰਗ ਹੋ ਰਹੀ ਹੈ।ਰੋਪੜ ਦੇ ਵਿੱਚ ਰੇਤ ਮਾਫੀਆ ਨੇ ਆਪ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਹੈ।ਇਸ ਹਮਲੇ 'ਚ ਵਿਧਾਇਕ ਸੰਦੋਆ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ,ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਦੇ ਪੀ.ਜੀ.ਆਈ. ਰੈਫਰ ਕਰ ਦਿੱਤਾ ਹੈ।ਦੱਸਿਆ ਜਾਂਦਾ ਹੈ ਕਿ ਇਹ ਹਮਲਾ ਰੇਤ ਮਾਫੀਆ ਵੱਲੋਂ ਕੀਤਾ ਗਿਆ ਹੈ।ਬੀਤੇ 2 ਦਿਨੀਂ ਪਹਿਲਾਂ ਮੁੱਲਾਂਪੁਰ ਦੇ ਪਿੰਡ ਸਿਓਂਕ ਵਿੱਚ ਜੰਗਲਾਤ ਵਿਭਾਗ ਦੇ ਤਿੰਨ ਕਰਮਚਾਰੀਆਂ ਨਾਕਾ ਲਗਾ ਕੇ ਰੇਤ ਦੇ ਟਰੱਕ ਦੀ ਜਾਂਚ ਕਰ ਰਹੇ ਸਨ ਕਿ ਅਚਾਨਕ ਪਿੱਛਿਓਂ ਦੀ ਆਈ-20 ਕਾਰ ਵਿੱਚ ਆਏ 5-6 ਲੋਕਾਂ ਨੇ ਉਨ੍ਹਾਂ ਉੱਪਰ ਡੰਡੇ ਨਾਲ ਹਮਲਾ ਕਰ ਦਿੱਤਾ।ਮਾਫ਼ੀਆ ਵੱਲੋਂ ਕੀਤੇ ਗਏ ਹਮਲੇ ਵਿੱਚ ਬਲਾੱਕ ਅਫ਼ਸਰ ਦਵਿੰਦਰ ਸਿੰਘ ਦੇ ਸਿਰ 'ਤੇ ਜ਼ੋਰ ਨਾਲ ਵਾਰ ਕੀਤਾ ਜਿਸ ਦੌਰਾਨ ਉਸਦੇ ਸਿਰ ਉੱਤੇ ਗੰਭੀਰ ਸੱਟ ਲੱਗ ਗਈ।ਇਸ ਦੌਰਾਨ ਜੰਗਲਾਤ ਵਿਭਾਗ ਦੇ ਗਾਰਡ ਰਵਿੰਦਰ ਸਿੰਘ,ਬੇਲਦਾਰ ਕਰਨਾਲ ਸਿੰਘ ਨੂੰ ਵੀ ਸੱਟਾਂ ਲੱਗੀਆਂ ਸਨ। -PTCNews