Sun, May 5, 2024
Whatsapp

1 ਜੂਨ ਤੋਂ ਬਦਲ ਜਾਣਗੇ ਇਹ 5 ਨਿਯਮ, ਹੋ ਜਾਓ ਸਾਵਧਾਨ

Written by  Baljit Singh -- May 28th 2021 03:59 PM
1 ਜੂਨ ਤੋਂ ਬਦਲ ਜਾਣਗੇ ਇਹ 5 ਨਿਯਮ, ਹੋ ਜਾਓ ਸਾਵਧਾਨ

1 ਜੂਨ ਤੋਂ ਬਦਲ ਜਾਣਗੇ ਇਹ 5 ਨਿਯਮ, ਹੋ ਜਾਓ ਸਾਵਧਾਨ

ਨਵੀਂ ਦਿੱਲੀ: 1 ਜੂਨ ਤੋਂ ਕੁਝ ਨਵੇਂ ਬਦਲਾਅ ਹੋਣ ਵਾਲੇ ਹਨ। ਇਨ੍ਹਾਂ ਵਿੱਚ ਬੈਂਕਿੰਗ, LPG Cylinder rate ਤੋਂ ਲੈ ਕੇ ਕਈ ਹੋਰ ਕੰਮ ਦੇ ਤਰੀਕੇ ਬਦਲਣਗੇ। ਮਸਲਨ ਬੈਂਕ ਆਫ ਬੜੌਦਾ, ਕੇਨਰਾ ਬੈਂਕ ਜਾਂ ਸਿੰਡਿਕੇਟ ਬੈਂਕ ਦੇ ਗਾਹਕ ਹੋ ਤਾਂ 1 ਜੂਨ ਤੋਂ ਤੁਹਾਨੂੰ ਬੈਂਕਿੰਗ ਵਿਚ ਅਹਿਮ ਬਦਲਾਅ ਦੇਖਣ ਨੂੰ ਮਿਲੇਗਾ। ਇਹੀ ਨਹੀਂ ਕੁੱਝ ਬੈਂਕਾਂ ਦੇ IFSC Code ਵਿ ਚ ਵੀ ਬਦਲਾਅ ਹੋਵੇਗਾ। ਪੜ੍ਹੋ ਹੋਰ ਖ਼ਬਰਾਂ : ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 1.86 ਲੱਖ ਨਵੇਂ ਕੇਸ, 3660 ਮੌਤਾਂ 1. Bank of Baroda Customers ਬੈਂਕ ਆਫ ਬੜੌਦਾ ਦੇ ਗਾਹਕ ਹੋ ਤਾਂ 1 ਜੂਨ ਤੋਂ ਬੈਂਕ ਚੈੱਕ ਪੇਮੇਂਟ ਦੇ ਨਿਯਮਾਂ ਵਿਚ ਬਦਲਾਅ ਕਰਨ ਜਾ ਰਿਹਾ ਹੈ। ਦਰਅਸਲ ਬੈਂਕ ਪਾਜ਼ੇਟਿਵ ਪੇਅ ਕੰਫਰਮੇਸ਼ਨ ਸਰਵਿਸ ਨੂੰ ਸ਼ੁਰੂ ਕਰ ਰਿਹਾ ਹੈ। ਇਸ ਨਾਲ Cheque froad ਘੱਟ ਹੋ ਜਾਣਗੇ। ਜੇਕਰ ਕੋਈ ਗਾਹਕ 2 ਲੱਖ ਜਾਂ ਉਸ ਤੋਂ ਜ਼ਿਆਦਾ ਰੁਪਏ ਦਾ ਚੈੱਕ ਜਾਰੀ ਕਰਦਾ ਹੈ ਤਾਂ ਗਾਹਕ ਨੂੰ ਡਿਟੇਲ ਬੈਂਕ ਨਾਲ ਸਾਂਝੀ ਕਰਨੀ ਹੋਵੇਗੀ। ਉਸ ਦੇ ਬਾਅਦ ਬੈਂਕ ਉਸ ਦੇ ਬਾਰੇ ਕ੍ਰਾਸ ਚੈੱਕ ਕਰੇਗਾ। Cheque Froad ਸਾਹਮਣੇ ਆਉਣ ਉੱਤੇ ਬੈਂਕ ਤੁਰੰਤ ਪੇਮੈਂਟ ਹੋਲ‍ਡ ਕਰ ਦੇਵੇਗਾ। 2. LPG Cylinder rates 1 ਜੂਨ ਤੋਂ LPG ਸਿਲੰਡਰ ਦੇ ਮੁੱਲ ਬਦਲ ਸਕਦੇ ਹਨ। ਤੇਲ ਕੰਪਨੀਆਂ 1 ਤਾਰੀਖ ਅਤੇ 15 ਤਾਰੀਖ ਨੂੰ LPG ਰੇਟ ਦੀ ਸਮੀਖਿਅਕ ਕਰਦੀਆਂ ਹਨ। ਫਿਲਹਾਲ ਦਿੱਲੀ ਵਿਚ 14.2 ਕਿੱਲੋ ਐੱਲਪੀਜੀ ਸਿਲੰਡਰ ਦੀ ਕੀਮਤ 809 ਰੁਪਏ ਹੈ। 14.2 ਕਿੱਲੋ ਵਾਲੇ ਸਿਲੰਡਰ ਦੇ ਨਾਲ-ਨਾਲ 19 ਕਿੱਲੋ ਐੱਲਪੀਜੀ ਸਿਲੰਡਰ ਦੇ ਮੁੱਲ ਵਿਚ ਵੀ ਬਦਲਾਅ ਹੋ ਸਕਦਾ ਹੈ। ਪੜ੍ਹੋ ਹੋਰ ਖ਼ਬਰਾਂ :ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਲਾਤਕਾਰ ਮਾਮਲੇ ‘ਚ ਨਵੀਂ SIT ਕੀਤੀ ਗਠਿਤ 3, ਯੂਪੀ ਵਿਚ ਬਣਨਗੇ DL ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਉੱਤਰ ਪ੍ਰਦੇਸ਼ ਵਿਚ RTO ਵਿਚ Driving licence ਨਾਲ ਜੁੜੀਆਂ ਸੇਵਾਵਾਂ ਪੂਰੀ ਤਰ੍ਹਾਂ ਨਾਲ ਬੰਦ ਹਨ। ਹੁਣ ਕਈ ਜ਼ਿਲਿਆਂ ਵਿਚ DL ਬਣਾਉਣ ਦਾ ਪ੍ਰੋਸੈੱਸ 31 ਮਈ ਤੋਂ ਫਿਰ ਸ਼ੁਰੂ ਹੋਣ ਜਾ ਰਿਹਾ ਹੈ। ਹਾਲਾਂਕਿ ਲਰਨਿੰਗ ਲਾਇਸੈਂਸ (Learning Driving Licence) 30 ਜੂਨ ਤੱਕ ਨਹੀਂ ਬਣਨਗੇ। 30 ਜੂਨ ਤੱਕ ਬੁੱਕ ਅਪਾਇੰਟਮੈਂਟ ਸਲਾਟ ਕੈਂਸਿਲ ਕਰ ਦਿੱਤੇ ਗਏ ਹਨ। 4. ITR ਦੀ ਨਵੀਂ ਵੈੱਬਸਾਈਟ ਇਨਕਮ ਟੈਕਸ ਵਿਭਾਗ 7 ਜੂਨ ਤੋਂ ITR ਦੀ ਨਵੀਂ ਵੈੱਬਸਾਈਟ ਲਾਂਚ ਕਰੇਗਾ। 1 ਤੋਂ 6 ਜੂਨ ਤੱਕ ਮੌਜੂਦਾ ਵੈੱਬਸਾਈਟ ਦਾ ITR ਸਬੰਧੀ ਕੰਮ ਨਹੀਂ ਹੋਵੇਗਾ। ਪੁਰਾਣੀ ਵੈੱਬਸਾਈਟ www.incometaxindiaefiling.gov.in ਨੂੰ ਨਵੇਂ ਪੋਰਟਲ www.incometaxgov.in ਉੱਤੇ ਜਾਣਾ ਹੈ। ਡਿਪਾਰਟਮੈਂਟ ਮੁਤਾਬਕ 1 ਤੋਂ 6 ਜੂਨ ਤੱਕ ਈ-ਫਾਈਲਿੰਗ ਸਰਵਿਸ ਕੰਮ ਨਹੀਂ ਕਰੇਗੀ। ਪੜ੍ਹੋ ਹੋਰ ਖ਼ਬਰਾਂ : ਡਰੱਗ ਕੇਸ ‘ਚ NCB ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਦੋਸਤ ਸਿਧਾਰਥ ਪਿਠਾਣੀ ਨੂੰ ਕੀਤਾ ਗ੍ਰਿਫ਼ਤਾਰ 5. Gold Jewellery Hallmarking Gold Jewellery Hallmarking ਹੁਣ 1 ਜੂਨ ਤੋਂ ਲਾਗੂ ਨਹੀਂ ਹੋਵੇਗੀ। ਜਵੈਲਰਸ ਦੀ ਮੰਗ ਉੱਤੇ ਇਸ ਨੂੰ 15 ਜੂਨ ਤੱਕ ਟਾਲ ਦਿੱਤਾ ਗਿਆ ਹੈ। ਸਰਕਾਰ ਨੇ ਇੱਕ ਕਮੇਟੀ ਦਾ ਵੀ ਗਠਨ ਕੀਤਾ ਹੈ, ਜਿਸਦੀ ਪ੍ਰਧਾਨਗੀ ਬਿਊਰੋ ਆਫ ਇੰਡੀਅਨ ਸਟੈਂਡਰਡਸ (BIS) ਦੇ ਡਾਈਰੈਕਟਰ ਜਨਰਲ ਪ੍ਰਮੋਦ ਤਿਵਾਰੀ ਕਰਨਗੇ। ਇਹ ਕਮੇਟੀ Gold Jewellery Hallmarking ਨਿਯਮਾਂ ਨੂੰ ਲਾਗੂ ਕਰਨ ਵਿਚ ਦਿੱਕਤਾਂ ਦਾ ਹੱਲ ਕੱਢੇਗੀ। ਇਸ ਦੇ ਬਾਅਦ ਇਸ ਨੂੰ 15 ਜੂਨ ਤੋਂ ਦੇਸ਼ ਭਰ ਵਿਚ ਲਾਗੂ ਕਰਾਏਗੀ। PTC News


Top News view more...

Latest News view more...