Fri, May 3, 2024
Whatsapp

Russia-Ukraine War 5th Day: ਬੇਲਾਰੂਸ ਸਰਹੱਦ 'ਤੇ ਦੋਵੇਂ ਦੇਸ਼ਾਂ ਦੀ ਹੋਵੇਗੀ ਗੱਲਬਾਤ

Written by  Pardeep Singh -- February 28th 2022 09:23 AM
Russia-Ukraine War 5th Day: ਬੇਲਾਰੂਸ ਸਰਹੱਦ 'ਤੇ ਦੋਵੇਂ ਦੇਸ਼ਾਂ ਦੀ ਹੋਵੇਗੀ ਗੱਲਬਾਤ

Russia-Ukraine War 5th Day: ਬੇਲਾਰੂਸ ਸਰਹੱਦ 'ਤੇ ਦੋਵੇਂ ਦੇਸ਼ਾਂ ਦੀ ਹੋਵੇਗੀ ਗੱਲਬਾਤ

Russia-Ukraine War 5th Day:  ਰੂਸ ਤੇ ਯੂਕਰੇਨ ਯੁੱਧ ਦੌਰਾਨ ਰੂਸ ਨੇ ਪਹਿਲੀ ਵਾਰੀ ਸਵੀਕਾਰ ਕੀਤਾ ਹੈ ਕਿ ਉਸਦੀ ਫੌਜ ਦਾ ਵੀ ਨੁਕਸਾਨ ਹੋਇਆ ਹੈ।ਕਈ ਫੌਜੀ ਮਾਰੇ ਗਏ ਹਨ। ਇਸ ਦੇ ਨਾਲ ਹੀ ਅੱਜ ਬੇਲਾਰੂਸ ਸਰਹੱਦ 'ਤੇ ਯੂਕਰੇਨ ਅਤੇ ਰੂਸ ਦੇ ਡਿਪਲੋਮੈਟਾਂ ਦੀ ਮੁਲਾਕਾਤ ਹੋਵੇਗੀ ਅਤੇ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਇਸ ਗੱਲਬਾਤ ਨਾਲ ਕੋਈ ਪੌਜ਼ੀਟਿਵ ਨਤੀਜੇ ਨਿਕਲਣਗੇ। ਯੂਕਰੇਨ ਦਾ ਦਾਅਵਾ ਹੈ ਕਿ ਉਸ ਨੇ 3500 ਰੂਸੀ ਸੈਨਿਕਾਂ ਨੂੰ ਮਾਰ ਦਿੱਤਾ ਹੈ। ਕੋਨਾਸ਼ੇਨਕੋਵ ਨੇ ਇਹ ਵੀ ਕਿਹਾ ਕਿ ਵੀਰਵਾਰ ਨੂੰ ਹਮਲੇ ਦੀ ਸ਼ੁਰੂਆਤ ਤੋਂ ਬਾਅਦ, ਰੂਸ ਦੀ ਫੌਜ ਨੇ ਯੂਕੇ ਵਿੱਚ 1,067 ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਆਪਣੇ ਪ੍ਰਮਾਣੂ ਬਲਾਂ ਨੂੰ ਅਲਰਟ 'ਤੇ ਰਹਿਣ ਦਾ ਹੁਕਮ ਦਿੱਤਾ ਹੈ ਜੋ ਕਿ ਇਕ ਖਤਰਨਾਕ ਸਥਿਤੀ ਪੈਦਾ ਕਰ ਸਕਦਾ ਹੈ। ਯੂਰਪੀਅਨ ਦੇਸ਼ਾਂ ਦੇ ਵਿਵਹਾਰ ਤੋਂ ਬਾਅਦ ਰੂਸ ਨੇ ਇਹ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਰੂਸ ਦੇ ਯੂਕਰੇਨ ਉੱਤੇ ਹਮਲੇ ਕਾਰਨ ਕੈਨੇਡਾ ਨੇ ਰੂਸੀ ਹਵਾਈ ਜਹਾਜ਼ ਚਾਲਕਾਂ ਲਈ ਆਪਣਾ ਹਵਾਈ ਖੇਤਰ ਤੁਰੰਤ ਬੰਦ ਕਰ ਦਿੱਤਾ ਹੈ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਨੇ ਐਤਵਾਰ ਨੂੰ ਕਿਹਾ ਕਿ ਰੂਸ ਦੇ ਯੂਕਰੇਨ ਉੱਤੇ ਹਮਲੇ ਦੇ ਜਵਾਬ ਵਿੱਚ ਇਸੇ ਤਰ੍ਹਾਂ ਦੇ ਉਪਾਵਾਂ ਦੀ ਘੋਸ਼ਣਾ ਕਰਨ ਵਿੱਚ ਦੂਜੇ ਦੇਸ਼ਾਂ ਵਿੱਚ ਸ਼ਾਮਿਲ ਹੋ ਰਿਹਾ ਹੈ। ਇਹ ਵੀ ਪੜ੍ਹੋ:ਆਸਟ੍ਰੇਲੀਆ ਨੇ ਰੂਸ ਵਿਰੁੱਧ ਨਵੀਆਂ ਪਾਬੰਦੀਆਂ ਦਾ ਕੀਤਾ ਐਲਾਨ -PTC News


Top News view more...

Latest News view more...