Sat, Apr 20, 2024
Whatsapp

ਗੰਭੀਰ ਬਿਮਾਰੀ ਦੇ ਚਲਦਿਆਂ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੇ ਫ਼ਾਨੀ ਸੰਸਾਰ ਨੂੰ ਕਿਹਾ ਅਲਵਿਦਾ

Written by  Jagroop Kaur -- March 15th 2021 11:31 AM -- Updated: March 15th 2021 11:44 AM
ਗੰਭੀਰ ਬਿਮਾਰੀ ਦੇ ਚਲਦਿਆਂ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੇ ਫ਼ਾਨੀ ਸੰਸਾਰ ਨੂੰ ਕਿਹਾ ਅਲਵਿਦਾ

ਗੰਭੀਰ ਬਿਮਾਰੀ ਦੇ ਚਲਦਿਆਂ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੇ ਫ਼ਾਨੀ ਸੰਸਾਰ ਨੂੰ ਕਿਹਾ ਅਲਵਿਦਾ

ਸੋਮਵਾਰ ਦੀ ਸਵੇਰ ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਮੈਂਬਰ ਜੱਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਦਿਹਾਂਤ ਦੀਬੁਰੀ ਖਬਰ ਲੈਕੇ ਚੜ੍ਹੀ , ਜਿਸ ਨਾਲ ਸਿਆਸਤ ਜਗਤ 'ਚ ਸੋਗ ਦੀ ਲਹਿਰ ਉੱਠ ਗਈ। ਦਿਆਲ ਸਿੰਘ ਕੋਲਿਆਂਵਾਲੀ ਪਿਛਲੇ ਇਕ ਸਾਲ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਪੀੜਤ ਸਨ। ਅਤੇ ਕਾਫੀ ਸਮੇਂ ਤੋਂ ਗੁਰਗ੍ਰਾਮ ਦੇ ਹਸਪਤਾਲ ਵਿਖੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਉਹਨਾਂ ਨੂੰ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਕਾਫੀ ਨੇੜੇ ਮੰਨਿਆ ਜਾਂਦਾ ਸੀ। SAD leader and SGPC member Dyal Singh Kolianwali dies of cancer ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਦਿਹਾਂਤ ਨਾਲ ਜਿਥੇ ਉਹਨਾਂ ਦੇ ਪਿਵਰ ਵਿਚ ਸੋਗ ਦੀ ਲਹਿਰ ਹੈ ਉਥੇ ਹੀ ਉਹਨਾਂ ਦੇ ਅਕਾਲ ਚਲਾਣੇ 'ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਲਿਖਿਆ ਕਿ "ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਜੀ ਦੇ ਦਿਹਾਂਤ ਦਾ ਬਹੁਤ ਦੁੱਖ ਲੱਗਿਆ। ਪੰਥ, ਪੰਜਾਬ ਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀਕਲਾ ਲਈ ਸਾਰੀ ਜ਼ਿੰਦਗੀ ਜੂਝਣ ਵਾਲੇ ਜੱਥੇਦਾਰ ਕੋਲਿਆਂਵਾਲੀ ਜੀ ਦੇ ਪਰਿਵਾਰ ਨਾਲ ਇਹ ਅਸਹਿ ਦੁੱਖ ਸਾਂਝਾ ਕਰਦੇ ਹੋਏ, ਮੈਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ" Dyal Singh Kolianwali death: Shiromani Akali Dal (SAD) leader Dyal Singh Kolianwali passed away at Medanta Hospital in Gurugram on Monday. Also Read | Farmers Protest in Delhi: Samyukta Kisan Morcha announces further strategies ਸ਼੍ਰੋਮਣੀ ਅਕਾਲੀ ਦਲ ਦੇ ਨਿਧੜਕ ਤੇ ਸੂਝਵਾਨ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਜੀ ਦੇ ਅਕਾਲ ਚਲਾਣੇ 'ਤੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਗਹਿਰਾ ਦੁੱਖ ਵਿਅਕਤ ਕਰਦਾ ਹੈ।ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ 'ਚ ਸਦੀਵੀਂ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਸ ਅਸਹਿ ਭਾਣੇ ਨੂੰ ਮੰਨਣ ਦਾ ਬਲ ਬਖ਼ਸ਼ਿਸ਼ ਕਰਨ। Read more : ਕੋਰੋਨਾ ਨੂੰ ਲੈਕੇ ਅੰਮ੍ਰਿਤਸਰ ਪ੍ਰਸ਼ਾਸਨ ਸਖ਼ਤ, ਕਿਸੇ ਵੀ ਸਮਾਗਮ ‘ਚ ਜਾਣ ਤੋਂ ਪਹਿਲਾਂ ਟੈਸਟ... ਜਥੇਦਾਰ ਕੋਲਿਆਂਵਾਲੀ ਮੇਦਾਂਤਾ ਹਸਪਤਾਲ ਦਿੱਲੀ ਵਿਖੇ ਜੇਰੇ ਇਲਾਜ ਸਨ ਅਤੇ ਉਨ੍ਹਾਂ ਨੇ ਅੱਜ ਤੜਕੇ ਆਖ਼ਰੀ ਸਾਹ ਲਏ। ਮਲੋਟ ਦੇ ਸਾਬਕਾ ਵਿਧਾਇਕ ਸ ਹਰਪ੍ਰੀਤ ਸਿੰਘ ਕੋਟਭਾਈ ਨੇ ਦੱਸਿਆ ਕਿ ਜਥੇਦਾਰ ਕੋਲਿਆਂਵਾਲੀ ਦੀ ਮ੍ਰਿਤਕ ਦੇਹ ਦੁਪਹਿਰ ਤੱਕ ਪਿੰਡ ਕੋਲਿਆਂਵਾਲੀ ਵਿਖੇ ਪਹੁੰਚਣ ਦੀ ਉਮੀਦ ਹੈ।

ਜ਼ਿਕਰਯੋਗ ਹੈ ਕਿ ਜੱਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਪਿਛਲੇ ਢਾਈ ਦਹਾਕਿਆਂ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਨ । ਇਸ ਤੋਂ ਇਲਾਵਾ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਹਿ ਚੁੱਕੇ ਹਨ ਅਤੇ ਲੰਬਾ ਸਮਾਂ ਪਿੰਡ ਦੇ ਸਰਪੰਚ ਵੀ ਰਹੇ ਹਨ। ਦਿਆਲ ਸਿੰਘ ਕੋਲਿਆਂਵਾਲੀ ਸਾਲ ਭਰ ਤੋ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਇਸ ਦੇ ਚੱਲਦਿਆਂ ਅੱਜ ਸਵੇਰੇ ਦਿੱਲੀ ਦੇ ਇਕ ਹਸਪਤਾਲ 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ।
Click here to follow PTC News on Twitter.

Top News view more...

Latest News view more...