Mon, Apr 29, 2024
Whatsapp

ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦੀ ਧੱਕੇਸ਼ਾਹੀ ਵਿਰੁੱਧ ਅਕਾਲੀ ਵਰਕਰਾਂ ਦੀ ਮਦਦ ਲਈ ਬਣਾਇਆ ਐਕਸ਼ਨ ਗਰੁੱਪ

Written by  Shanker Badra -- June 28th 2019 03:56 PM
ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦੀ ਧੱਕੇਸ਼ਾਹੀ ਵਿਰੁੱਧ ਅਕਾਲੀ ਵਰਕਰਾਂ ਦੀ ਮਦਦ ਲਈ ਬਣਾਇਆ ਐਕਸ਼ਨ ਗਰੁੱਪ

ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦੀ ਧੱਕੇਸ਼ਾਹੀ ਵਿਰੁੱਧ ਅਕਾਲੀ ਵਰਕਰਾਂ ਦੀ ਮਦਦ ਲਈ ਬਣਾਇਆ ਐਕਸ਼ਨ ਗਰੁੱਪ

ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦੀ ਧੱਕੇਸ਼ਾਹੀ ਵਿਰੁੱਧ ਅਕਾਲੀ ਵਰਕਰਾਂ ਦੀ ਮਦਦ ਲਈ ਬਣਾਇਆ ਐਕਸ਼ਨ ਗਰੁੱਪ:ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਅਕਾਲੀ ਵਰਕਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ ਆਪਣੇ ਵਰਕਰਾਂ ਦੀ ਮੱਦਦ ਲਈ ਇੱਕ 6 ਮੈਂਬਰੀ ਐਕਸ਼ਨ ਗਰੁੱਪ ਬਣਾਇਆ ਹੈ। ਇਸ ਤੋਂ ਇਲਾਵਾ ਪਾਰਟੀ ਨੇ ਕਿਸਾਨਾਂ ਨੂੰ ਲੋੜੀਂਦੀ ਬਿਜਲੀ ਦੇਣ ਅਤੇ ਦਲਿਤ ਵਿਦਿਆਰਥੀਆਂ ਦੇ ਬਕਾਇਆ ਦਲਿਤ ਵਜ਼ੀਫੇ ਤੁਰੰਤ ਜਾਰੀ ਕਰਨ ਵਾਸਤੇ ਸਰਕਾਰ ਨੂੰ ਮਜ਼ਬੂਰ ਕਰਨ ਲਈ ਤਿੰਨ ਧਰਨੇ ਦੇਣ ਦਾ ਫੈਸਲਾ ਕੀਤਾ ਹੈ। [caption id="attachment_312509" align="aligncenter" width="300"]SAD to form Action group to help SAD workers against oppression ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦੀ ਧੱਕੇਸ਼ਾਹੀ ਵਿਰੁੱਧ ਅਕਾਲੀ ਵਰਕਰਾਂ ਦੀ ਮਦਦ ਲਈ ਬਣਾਇਆ ਐਕਸ਼ਨ ਗਰੁੱਪ[/caption] ਇਸ ਦੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਫੈਸਲਾ ਹਾਲ ਹੀ ਵਿਚ ਹੋਈ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ।ਉਹਨਾਂ ਕਿਹਾ ਕਿ ਐਕਸ਼ਨ ਗਰੁੱਪ ਵਿਚ ਮੇਰੇ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਗੁਲਜ਼ਾਰ ਸਿੰਘ ਰਣੀਕੇ ਅਤੇ ਬਲਦੇਵ ਸਿੰਘ ਮਾਨ ਨੂੰ ਸ਼ਾਮਿਲ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਕਿਸੇ ਵੀ ਥਾਂ ਲੋੜ ਪੈਣ ਉਤੇ ਇਸ ਐਕਸ਼ਨ ਗਰੁੱਪ ਨੂੰ ਤੁਰੰਤ ਵਰਕਰਾਂ ਦੀ ਮਦਦ ਲਈ ਪੁੱਜਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਪਾਰਟੀ ਵਰਕਰਾਂ ਖ਼ਿਲਾਫ ਝੂਠੇ ਪਰਚੇ ਦਰਜ ਕੀਤੇ ਜਾਣ 'ਤੇ ਇਹ ਗਰੁੱਪ ਨਾ ਸਿਰਫ ਉਹਨਾਂ ਦੇ ਹੱਕ ਵਿਚ ਸਮਰਥਨ ਜੁਟਾਏਗਾ, ਸਗੋਂ ਉਹਨਾਂ ਨੂੰ ਕਾਨੂੰਨੀ ਮਦਦ ਵੀ ਪ੍ਰਦਾਨ ਕਰੇਗਾ। [caption id="attachment_312508" align="aligncenter" width="300"]SAD to form Action group to help SAD workers against oppression ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦੀ ਧੱਕੇਸ਼ਾਹੀ ਵਿਰੁੱਧ ਅਕਾਲੀ ਵਰਕਰਾਂ ਦੀ ਮਦਦ ਲਈ ਬਣਾਇਆ ਐਕਸ਼ਨ ਗਰੁੱਪ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾ ਮੁਕਤ ਹੋਏ ਮੁਲਾਜਮਾਂ ਨੂੰ ਨਿੱਘੀ ਵਿਦਾਇਗੀ ਡਾਕਟਰ ਚੀਮਾ ਨੇ ਕਿਹਾ ਕਿ ਪਾਰਟੀ ਨੇ ਇਹ ਵੀ ਫੈਸਲਾ ਲਿਆ ਹੈ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਲਈ ਲੋੜੀਂਦੀ ਬਿਜਲੀ ਦੀ ਸਪਲਾਈ ਦੀ ਮੰਗ ਕਰਨ ਲਈ 11 ਜੁਲਾਈ ਨੂੰ ਮੋਗਾ, 17 ਜੁਲਾਈ ਨੂੰ ਗੁਰਦਾਸਪੁਰ ਅਤੇ 24 ਜੁਲਾਈ ਨੂੰ ਪਟਿਆਲਾ ਵਿਖੇ ਧਰਨੇ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਨਹੀਂ ਦਿੱਤੀ ਜਾ ਰਹੀ ਹੈ।ਇਸ ਤੋਂ ਇਲਾਵਾ ਵੋਲਟੇਜ ਘੱਟ-ਵੱਧ ਹੋਣ ਕਰਕੇ ਟਿਊਬਵੈਲ ਮੋਟਰਾਂ ਦਾ ਨੁਕਸਾਨ ਹੋ ਰਿਹਾ ਹੈ।ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਸਰਕਾਰ ਕੋਲੋਂ ਗਰੀਬ ਖਪਤਕਾਰਾਂ ਨੂੰ ਗਲਤੀ ਨਾਲ ਭੇਜੇ ਬਿਜਲੀ ਦੇ ਮੋਟੇ ਬਿਲਾਂ ਉੱਤੇ ਨਜ਼ਰਸਾਨੀ ਕਰਨ ਵੀ ਮੰਗ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹਨਾਂ ਧਰਨਿਆਂ ਦੌਰਾਨ ਦਲਿਤ ਵਿਦਿਆਰਥੀਆਂ ਦੇ ਬਕਾਇਆ ਪਏ ਦਲਿਤ ਵਜ਼ੀਫੇ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਜਾਵੇਗੀ।ਇਸ ਤੋਂ ਇਲਾਵਾ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਜਾਵੇਗਾ ਕਿ ਸਰਕਾਰ ਦੀ ਕਾਲਜਾਂ ਨੂੰ ਵਜ਼ੀਫੇ ਦੀ ਰਾਸ਼ੀ ਦੇਣ ਵਿਚ ਨਾਕਾਮੀ ਕਰਕੇ ਕਿਸੇ ਵੀ ਦਲਿਤ ਵਿਦਿਆਰਥੀ ਨੂੰ ਕਾਲਜ ਵਿਚ ਕਲਾਸਾਂ ਲਾਉਣ ਜਾਂ ਪ੍ਰੀਖਿਆ ਵਿਚ ਬੈਠਣ ਤੋਂ ਨਾ ਰੋਕਿਆ ਜਾਵੇ। -PTCNews


Top News view more...

Latest News view more...