ਸਾਗਰ ਕਤਲ ਮਾਮਲੇ 'ਚ ਵੀਡੀਓ ਆਈ ਸਾਹਮਣੇ , ਮੌਤ ਤੋਂ ਪਹਲੇ ਕਿੰਝ ਤੜਫਿਆ ਪਹਿਲਵਾਨ
ਬੀਤੇ ਦਿਨਾਂ ਤੋਂ ਮਸ਼ਹੂਰ ਕਤਲ ਕਾਂਡ ਵਿਚ ਇਕ ਵਾਰ ਫਿਰ ਤੋਂ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਨਾਲ ਦਿਲ ਵਲੂੰਧਰ ਜਾਂਦੇ ਹਨ। ਸਾਗਰ ਕਤਲ ਕਾਂਡ ਦੀ ਵੀਡੀਓ ਸਾਹਮਣੇ ਆ ਗਈ ਹੈ। ਉਸ ਤੋਂ ਬਾਅਦ ਸਾਗਰ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਦਰਿੰਦਿਆਂ ਨੇ ਬੇਰਹਿਮੀ ਨਾਲ ਸਾਗਰ ਨਾਲ ਕੁੱਟਮਾਰ ਕੀਤੀ ਸੀ। ਜਦ ਭਲਵਾਨ ਸਾਗਰ ਹੱਥ ਜੋੜ ਰਿਹਾ ਹੈ। ਮੈਡੀਕਲ ਰਿਪੋਰਟ ’ਚ ਸਾਗਰ ਦੀਆਂ 30 ਹੱਡੀਆਂ ਟੁੱਟੀਆਂ ਮਿਲੀਆਂ ਹਨ।
Read More : ਚੰਡੀਗੜ੍ਹ ‘ਚ ਜਾਰੀ ਰਹੇਗਾ ਵੀਕੈਂਡ ਕੋਵਿਡ ਕਰਫਿਊ , ਸਿਰਫ ਜ਼ਰੂਰੀ ਦੁਕਾਨਾਂ…An exclusive Video of Olympian wrestler #sushilkumar Attacking Junior Wrestler who died later pic.twitter.com/HBPscC4JJE — Journalist Siraj Noorani (@sirajnoorani) May 27, 2021

ਦਿੱਲੀ ਦੇ ਹਾਈ ਪ੍ਰੋਫ਼ਾਈਲ ਸਾਗਰ ਧਨਖੜ ਕਤਲ ਕੇਸ ’ਚ ਪੁਲਿਸ ਦੋ ਵਾਰ ਦੇ ਉਲੰਪਿਕ ਤਮਗ਼ਾ ਜੇਤੂ ਭਲਵਾਨ ਸੁਸ਼ੀਲ ਕੁਮਾਰ ਉੱਤੇ ਹਰ ਰੋਜ਼ ਸ਼ਿਕੰਜਾ ਕੱਸਦੀ ਵਿਖਾਈ ਦੇ ਰਹੀ ਹੈ। ਪੁਲਿਸ ਇਸ ਮਾਮਲੇ ਬਾਰੇ ਰੋਜ਼ਾਨਾ ਕੋਈ ਨਵਾਂ ਇੰਕਸ਼ਾਫ਼ ਕਰ ਦਿੰਦੀ ਹੈ। ਉੱਧਰ ਸੁਸ਼ੀਲ ਕੁਮਾਰ ਦੀ ਮਾਂ ਮੀਡੀਆ ਟ੍ਰਾਇਲ ਦੀ ਮੀਡੀਆ ਕਵਰੇਜ ਉੱਤੇ ਰੋਕ ਲਗਵਾਉਣ ਲਈ ਪਟੀਸ਼ਨ ਲਾ ਰਹੀ ਹੈ।