ਸਾਗਰ ਕਤਲ ਮਾਮਲੇ 'ਚ ਵੀਡੀਓ ਆਈ ਸਾਹਮਣੇ , ਮੌਤ ਤੋਂ ਪਹਲੇ ਕਿੰਝ ਤੜਫਿਆ ਪਹਿਲਵਾਨ

By Jagroop Kaur - May 28, 2021 11:05 pm

ਬੀਤੇ ਦਿਨਾਂ ਤੋਂ ਮਸ਼ਹੂਰ ਕਤਲ ਕਾਂਡ ਵਿਚ ਇਕ ਵਾਰ ਫਿਰ ਤੋਂ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਨਾਲ ਦਿਲ ਵਲੂੰਧਰ ਜਾਂਦੇ ਹਨ। ਸਾਗਰ ਕਤਲ ਕਾਂਡ ਦੀ ਵੀਡੀਓ ਸਾਹਮਣੇ ਆ ਗਈ ਹੈ। ਉਸ ਤੋਂ ਬਾਅਦ ਸਾਗਰ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਦਰਿੰਦਿਆਂ ਨੇ ਬੇਰਹਿਮੀ ਨਾਲ ਸਾਗਰ ਨਾਲ ਕੁੱਟਮਾਰ ਕੀਤੀ ਸੀ। ਜਦ ਭਲਵਾਨ ਸਾਗਰ ਹੱਥ ਜੋੜ ਰਿਹਾ ਹੈ। ਮੈਡੀਕਲ ਰਿਪੋਰਟ ’ਚ ਸਾਗਰ ਦੀਆਂ 30 ਹੱਡੀਆਂ ਟੁੱਟੀਆਂ ਮਿਲੀਆਂ ਹਨ।

 

 

Read More : ਚੰਡੀਗੜ੍ਹ ‘ਚ ਜਾਰੀ ਰਹੇਗਾ ਵੀਕੈਂਡ ਕੋਵਿਡ ਕਰਫਿਊ , ਸਿਰਫ ਜ਼ਰੂਰੀ ਦੁਕਾਨਾਂ…

ਜ਼ਿਕਰਯੋਗ ਹੈ ਕਿ ਸਾਗਰ ਧਨਖੜ ਨਾਂ ਦੇ ਇੱਕ ਭਲਵਾਨ ਦਾ ਉਲੰਪੀਅਨ ਭਲਵਾਨ ਤੇ ਦੋ ਵਾਰ ਦੇ ਉਲੰਪਿਕ ਤਮਗ਼ਾ ਜੇਤੂ ਸੁਸ਼ੀਲ ਕੁਮਾਰ ਤੇ ਉਸ ਦੇ ਸਾਥੀਆਂ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ। ਹੁਣ ਇਸ ਪੂਰੇ ਮਾਮਲੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ; ਜਿਸ ਵਿੱਚ ਸੁਸ਼ੀਲ ਕੁਮਾਰ ਸਾਗਰ ਨੂੰ ਬੁਰੀ ਤਰ੍ਹਾਂ ਕੁੱਟਦਾ ਵਿਖਾਈ ਦੇ ਰਿਹਾ ਹੈ।Wrestler Sushil Kumar: Sushil Kumar attacks young wrestler Sagar Rana with  a stick .. Video going viral on social media ..!

Read More : ਕੋਰੋਨਾ ਪੀੜਤਾਂ ਨੂੰ ਹਸਪਤਾਲ ‘ਚ ਹੋਣ ਵਾਲੀਆਂ ਦਿੱਕਤਾਂ ਦਾ ਹੋਵੇਗਾ ਹਲ, ਸੂਬਾ ਪੱਧਰੀ ਕਮੇਟੀ ਗਠਿਤ

ਉਸ ਤੋਂ ਬਾਅਦ ਅੱਜ ਸਾਗਰ ਦੇ ਮਾਮਾ ਆਨੰਦ ਸਿੰਘ ਸਿੰਘ ਨੇ ਇੱਕ ਵਿਡੀਓ ਰਾਹੀਂ ਬਿਆਨ ਦਿੰਦਿਆਂ ਕਿਹਾ ਹੈ ਕਿ ਦਰਿੰਦਿਆਂ ਨੇ ਸਾਗਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ ਤੇ ਜਦਕਿ ਸਾਗਰ ਹੱਥ ਜੋੜਦਾ ਵਿਖਾਈ ਦੇ ਰਿਹਾ ਹੈ। ਸਾਗਰ ਦੀਆਂ 30 ਥਾਵਾਂ ਤੋਂ ਹੱਡੀਆਂ ਟੁੱਟੀਆਂ ਮਿਲੀਆਂ ਹਨ। ਜੇ ਕਿਸੇ ਵਿਅਕਤੀ ਦੀ ਇੱਕ ਵੀ ਹੱਡੀ ਟੁੱਟ ਜਾਵੇ, ਤਾਂ ਕਿੰਨਾ ਦਰਦ ਹੁੰਦਾ ਹੈ। ਸਾਗਰ ਨੂੰ 30 ਹੱਡੀਆਂ ਟੁੱਟਣ ’ਤੇ ਕਿੰਨਾ ਦਰਦ ਹੋਇਆ ਹੋਵੇਗਾ।Video Surfaces On Social Media Displaying Olympian Sushil Kumar, Associates  Attacking Man - Product-View-Amazonਦਿੱਲੀ ਦੇ ਹਾਈ ਪ੍ਰੋਫ਼ਾਈਲ ਸਾਗਰ ਧਨਖੜ ਕਤਲ ਕੇਸ ’ਚ ਪੁਲਿਸ ਦੋ ਵਾਰ ਦੇ ਉਲੰਪਿਕ ਤਮਗ਼ਾ ਜੇਤੂ ਭਲਵਾਨ ਸੁਸ਼ੀਲ ਕੁਮਾਰ ਉੱਤੇ ਹਰ ਰੋਜ਼ ਸ਼ਿਕੰਜਾ ਕੱਸਦੀ ਵਿਖਾਈ ਦੇ ਰਹੀ ਹੈ। ਪੁਲਿਸ ਇਸ ਮਾਮਲੇ ਬਾਰੇ ਰੋਜ਼ਾਨਾ ਕੋਈ ਨਵਾਂ ਇੰਕਸ਼ਾਫ਼ ਕਰ ਦਿੰਦੀ ਹੈ। ਉੱਧਰ ਸੁਸ਼ੀਲ ਕੁਮਾਰ ਦੀ ਮਾਂ ਮੀਡੀਆ ਟ੍ਰਾਇਲ ਦੀ ਮੀਡੀਆ ਕਵਰੇਜ ਉੱਤੇ ਰੋਕ ਲਗਵਾਉਣ ਲਈ ਪਟੀਸ਼ਨ ਲਾ ਰਹੀ ਹੈ।

adv-img
adv-img