ਹੋਰ ਖਬਰਾਂ

ਸਲਮਾਨ ਖਾਨ ਦੇ ਸੱਪ ਨੇ ਮਾਰਿਆ ਡੰਗ, 27 ਦਸੰਬਰ ਨੂੰ ਹੈ ਜਨਮਦਿਨ

By Riya Bawa -- December 26, 2021 2:39 pm -- Updated:December 26, 2021 2:41 pm

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਸੱਪ ਨੇ ਡੰਗ ਲਿਆ ਹੈ। ਸਲਮਾਨ ਖਾਨ 27 ਦਸੰਬਰ ਯਾਨੀ ਕੱਲ੍ਹ (ਸੋਮਵਾਰ) ਨੂੰ ਆਪਣਾ 56ਵਾਂ ਜਨਮਦਿਨ ਮਨਾਉਣ ਜਾ ਰਹੇ ਹਨ। ਪਰ ਉਨ੍ਹਾਂ ਦੇ ਖਾਸ ਦਿਨ ਤੋਂ ਠੀਕ ਇਕ ਦਿਨ ਪਹਿਲਾਂ ਕੁਝ ਅਜਿਹਾ ਹੋਇਆ ਹੈ।

Salman Khan bitten by snake at his Panvel farmhouseਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ 25 ਦਸੰਬਰ ਦੀ ਰਾਤ ਸਲਮਾਨ ਖਾਨ ਦੇ ਪਨਵੇਲ ਸਥਿਤ ਫਾਰਮ ਹਾਊਸ ਦੀ ਹੈ ਜਿਥੇ ਉਹ ਪਰਿਵਾਰ ਸਮੇਤ ਕ੍ਰਿਸਮਸ ਮਨਾਉਣ ਗਏ ਸਨ। ਰਿਪੋਰਟ ਮੁਤਾਬਕ ਸੱਪ ਜ਼ਹਿਰੀਲਾ ਨਹੀਂ ਸੀ। ਅਜਿਹੇ 'ਚ ਸਲਮਾਨ ਖਾਨ 'ਤੇ ਉਸ ਦੇ ਜ਼ਹਿਰ ਦਾ ਅਸਰ ਨਹੀਂ ਹੋਇਆ ਹੈ।

ਹੋਰ ਪੜ੍ਹੋ: ਕੈਨੇਡਾ ਨੇ ਤੋੜੇ ਇਮੀਗ੍ਰੇਸ਼ਨ ਦੇ ਸਾਰੇ ਰਿਕਾਰਡ, ਸਾਲ 2021 'ਚ ਜਾਣੋ ਕਿੰਨੇ ਲੋਕਾਂ ਦਾ ਕੀਤਾ ਸਵਾਗਤ

ਸਲਮਾਨ ਖਾਨ ਨੂੰ ਸੱਪ ਦੇ ਡੰਗਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਨਵੀਂ ਮੁੰਬਈ ਦੇ ਕਾਮੋਠੇ ਇਲਾਕੇ ਦੇ ਐਮਜੀਐਮ (ਮਹਾਤਮਾ ਗਾਂਧੀ ਮਿਸ਼ਨ) ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ 27 ਦਸੰਬਰ ਨੂੰ ਆਪਣਾ 56ਵਾਂ ਜਨਮ ਦਿਨ ਮਨਾਉਣਗੇ। ਕੋਰੋਨਾ ਦੇ ਨਵੇਂ ਵੈਰੀਏਂਟ ਓਮੀਕਰੋਨ ਦੇ ਵੱਧਦੇ ਮਾਮਲਿਆਂ ਦੇ ਕਾਰਨ ਭਾਈਜਾਨ ਇਸ ਵਾਰ ਆਪਣਾ ਜਨਮ ਦਿਨ ਬਹੁਤ ਜ਼ੋਰ-ਸ਼ੋਰ ਨਾਲ ਨਹੀਂ ਮਨਾਉਣਗੇ।

 -PTC News

  • Share