ਸਮਾਣਾ : ਔਰਤ ਨੇ ਆਪਣੇ 3 ਬੱਚਿਆਂ ਸਮੇਤ ਨਿਗਲੀ ਜ਼ਹਿਰੀਲੀ ਦਵਾਈ , ਇਲਾਜ਼ ਦੌਰਾਨ ਹੋਈ ਮੌਤ

By Shanker Badra - September 09, 2019 12:09 pm

ਸਮਾਣਾ : ਔਰਤ ਨੇ ਆਪਣੇ 3 ਬੱਚਿਆਂ ਸਮੇਤ ਨਿਗਲੀ ਜ਼ਹਿਰੀਲੀ ਦਵਾਈ , ਇਲਾਜ਼ ਦੌਰਾਨ ਹੋਈ ਮੌਤ:ਸਮਾਣਾ : ਸੰਗਰੂਰ ਦੇ ਪਿੰਡ ਮੌੜ ਵਿਖੇ 3 ਮਾਸੂਮ ਬੱਚਿਆਂ ਦੀ ਮਾਂ ਨੇ ਆਪਣੇ ਬੱਚਿਆਂ ਸਮੇਤ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ। ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਲਿਆਂਦਾ ਗਿਆ ,ਜਿਥੇ ਹਾਲਤ ਗੰਭੀਰ ਹੋਣ ਕਾਰਣ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਸੀ ਪਰ ਅੱਜ ਉਕਤ ਔਰਤ ਦੀ ਹਸਪਤਾਲ 'ਚ ਇਲਾਜ਼ ਦੌਰਾਨ ਮੌਤ ਹੋ ਗਈ ਹੈ।

Samana: woman her 3 children Including poisonous drug , Death ਸਮਾਣਾ :ਔਰਤ ਨੇ ਆਪਣੇ 3 ਬੱਚਿਆਂ ਸਮੇਤ ਨਿਗਲੀ ਜ਼ਹਿਰੀਲੀ ਦਵਾਈ , ਇਲਾਜ਼ ਦੌਰਾਨ ਹੋਈ ਮੌਤ

ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੇ ਪਿੰਡ ਮੌੜ ਦੀ ਇਕ ਔਰਤ ਸਰਬਜੀਤ ਕੌਰ ਨੇ ਐਤਵਾਰ ਦੁਪਹਿਰ ਸਮੇਂ 3 ਮਾਸੂਮ ਬੱਚਿਆਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਚੌਕ 'ਚ ਪਹੁੰਚੀ ਅਤੇ ਦੇਖਦਿਆਂ ਹੀ ਦੇਖਦਿਆਂ ਤਿੰਨਾਂ ਬੱਚਿਆਂ ਸਮੇਤ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਸੀ।

Samana: woman her 3 children Including poisonous drug , Death ਸਮਾਣਾ :ਔਰਤ ਨੇ ਆਪਣੇ 3 ਬੱਚਿਆਂ ਸਮੇਤ ਨਿਗਲੀ ਜ਼ਹਿਰੀਲੀ ਦਵਾਈ , ਇਲਾਜ਼ ਦੌਰਾਨ ਹੋਈ ਮੌਤ

ਜਦੋਂ ਲੋਕਾਂ ਨੂੰ ਪਤਾ ਲੱਗਿਆ ਤਾਂ ਉਕਤ ਔਰਤ ਨੂੰ ਬੱਚਿਆਂ ਸਮੇਤ ਸਿਵਲ ਹਸਪਤਾਲ ਦਾਖਲ ਕਰਵਾਇਆ ਹੈ। ਇਸ ਦੌਰਾਨ ਉਕਤ ਔਰਤ ਦਾ ਪਤੀ ਵੀ ਹਸਪਤਾਲ 'ਚ ਪਹੁੰਚ ਗਿਆ। ਜਿਸ ਤੋਂ ਬਾਅਦ ਹਾਲਤ ਗੰਭੀਰ ਹੋਣ ਕਾਰਣ ਉਨ੍ਹਾਂ ਨੂੰ ਮੁਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਰੈਫਰ ਕਰ ਦਿੱਤਾ ਸੀ ,ਜਿਥੇ ਬੀਤੀ ਰਾਤ ਔਰਤ ਦੀ ਮੌਤ ਹੋ ਗਈ ਹੈ।
-PTCNews

adv-img
adv-img