Sat, May 4, 2024
Whatsapp

'ਰਾਖੀ ਬੰਪਰ' ਲਾਟਰੀ ਨੇ ਦਿਹਾੜੀਦਾਰ ਮਨੋਜ ਕੁਮਾਰ ਨੂੰ ਬਣਾਇਆ ਕਰੋੜਪਤੀ ,ਪੈਸੇ ਮੰਗ ਕੇ ਖ਼ਰੀਦੀ ਸੀ ਟਿਕਟ

Written by  Shanker Badra -- September 06th 2018 09:01 AM -- Updated: September 06th 2018 09:02 AM
'ਰਾਖੀ ਬੰਪਰ' ਲਾਟਰੀ ਨੇ ਦਿਹਾੜੀਦਾਰ ਮਨੋਜ ਕੁਮਾਰ ਨੂੰ ਬਣਾਇਆ ਕਰੋੜਪਤੀ ,ਪੈਸੇ ਮੰਗ ਕੇ ਖ਼ਰੀਦੀ ਸੀ ਟਿਕਟ

'ਰਾਖੀ ਬੰਪਰ' ਲਾਟਰੀ ਨੇ ਦਿਹਾੜੀਦਾਰ ਮਨੋਜ ਕੁਮਾਰ ਨੂੰ ਬਣਾਇਆ ਕਰੋੜਪਤੀ ,ਪੈਸੇ ਮੰਗ ਕੇ ਖ਼ਰੀਦੀ ਸੀ ਟਿਕਟ

'ਰਾਖੀ ਬੰਪਰ' ਲਾਟਰੀ ਨੇ ਦਿਹਾੜੀਦਾਰ ਮਨੋਜ ਕੁਮਾਰ ਨੂੰ ਬਣਾਇਆ ਕਰੋੜਪਤੀ ,ਪੈਸੇ ਮੰਗ ਕੇ ਖ਼ਰੀਦੀ ਸੀ ਟਿਕਟ:ਪੰਜਾਬ ਸਰਕਾਰ ਦੀ ਲਾਟਰੀ 'ਰਾਖੀ ਬੰਪਰ-2018' ਨੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੰਡਵੀ ਦੇ ਇਕ ਦਿਹਾੜੀਦਾਰ ਨੂੰ 'ਕਰੋੜਪਤੀ' ਬਣਾ ਦਿੱਤਾ ਹੈ। 29 ਅਗਸਤ ਨੂੰ ਕੱਢੇ ਗਏ ਡਰਾਅ ਵਿਚ ਡੇਢ-ਡੇਢ ਕਰੋੜ ਰੁਪਏ ਦੇ ਪਹਿਲੇ ਦੋ ਇਨਾਮਾਂ ਵਿਚੋਂ ਟਿਕਟ ਨੰਬਰ ਬੀ-660446 ਜ਼ਿਲ੍ਹਾ ਸੰਗਰੂਰ ਵਾਸੀ ਮਨੋਜ ਕੁਮਾਰ ਪੁੱਤਰ ਹਵਾ ਰਾਮ ਨੇ ਖ਼ਰੀਦੀ ਸੀ। ਜਾਣਕਾਰੀ ਅਨੁਸਾਰ ਲਾਟਰੀ ਵਿਭਾਗ ਦੇ ਡਾਇਰੈਕਟਰ ਟੀ.ਪੀ.ਐਸ ਫੂਲਕਾ ਨੂੰ ਮਿਲ ਕੇ ਆਪਣੀ ਇਨਾਮੀ ਟਿਕਟ ਦਾ ਕਲੇਮ ਕੀਤਾ ਅਤੇ ਟਿਕਟ ਦਸਤਾਵੇਜ਼ਾਂ ਸਮੇਤ ਵਿਭਾਗ ਦੇ ਦਫ਼ਤਰ ਵਿਚ ਜਮ੍ਹਾਂ ਕਰਵਾਈ।ਫੂਲਕਾ ਨੇ ਭਰੋਸਾ ਦਿੱਤਾ ਕਿ ਇਨਾਮੀ ਰਕਮ ਦੀ ਅਦਾਇਗੀ ਜਲਦ ਕਰ ਦਿੱਤੀ ਜਾਵੇਗੀ। ਮਨੋਜ ਨੇ ਦੱਸਿਆ ਕਿ ਉਹ ਇਕ ਦਿਹਾੜੀਦਾਰ ਮਜ਼ਦੂਰ ਹੈ ਅਤੇ ਉਸ ਨੇ ਟਿਕਟ ਵੀ ਉਧਾਰ ਪੈਸੇ ਲੈ ਕੇ ਜ਼ਿਲ੍ਹਾ ਸੰਗਰੂਰ ਦੇ ਇਕ ਡਾਕਘਰ ਤੋਂ ਖ਼ਰੀਦੀ ਸੀ।ਡੇਢ ਕਰੋੜ ਰੁਪਏ ਦਾ ਇਨਾਮ ਜਿੱਤਣ 'ਤੇ ਮਨੋਜ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। -PTCNews


Top News view more...

Latest News view more...