Fri, May 3, 2024
Whatsapp

ਸੰਯੁਕਤ ਸਮਾਜ ਮੋਰਚਾ ਵਲੋਂ ਉਮੀਦਵਾਰਾਂ ਦੀ ਅਗਲੀ ਸੂਚੀ ਜਾਰੀ

Written by  Jasmeet Singh -- January 19th 2022 09:20 PM -- Updated: January 19th 2022 09:38 PM
ਸੰਯੁਕਤ ਸਮਾਜ ਮੋਰਚਾ ਵਲੋਂ ਉਮੀਦਵਾਰਾਂ ਦੀ ਅਗਲੀ ਸੂਚੀ ਜਾਰੀ

ਸੰਯੁਕਤ ਸਮਾਜ ਮੋਰਚਾ ਵਲੋਂ ਉਮੀਦਵਾਰਾਂ ਦੀ ਅਗਲੀ ਸੂਚੀ ਜਾਰੀ

ਲੁਧਿਆਣਾ: ਲੁਧਿਆਣਾ 'ਚ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਅੱਜ ਪੱਤਰਕਾਰ ਵਾਰਤਾ ਕੀਤੀ ਗਈ। ਇਸ ਦੌਰਾਨ ਜਿੱਥੇ ਆਗੂਆਂ ਨੇ ਸਤਾਰਾਂ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਨ ਲਈ ਲਿਸਟ ਜਾਰੀ ਕੀਤੀ। ਇਸ ਦੌਰਾਨ ਆਗੂ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਅਗਲੀ ਲਿਸਟ ਥੋੜੇ ਦਿਨਾਂ ਤੱਕ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁੱਲ ਸਤਵੰਜਾ ਉਮੀਦਵਾਰਾਂ ਦਾ ਐਲਾਨ ਹੋ ਚੁੱਕਿਆ ਹੈ, ਜਿਸ ਵਿਚੋਂ ਦੱਸ ਉਮੀਦਵਾਰ ਚਢੂਨੀ ਜਥੇਬੰਦੀ ਦੇ ਹੋਣਗੇ। ਇਸ ਦੌਰਾਨ ਉਨ੍ਹਾਂ ਈਡੀ ਦੀ ਹੋ ਰਹੀ ਰੇਡ ਨੂੰ ਲੈ ਕੇ ਵੀ ਇਸ ਕਾਰਵਾਈ ਨੂੰ ਭਾਜਪਾ ਵੱਲੋਂ ਸਿਆਸੀ ਚਾਲ ਦੱਸਿਆ। ਚੋਣ ਲੜ ਰਹੀਆਂ ਕਿਸਾਨ ਜਥੇਬੰਦੀਆਂ ਵਿੱਚ ਸਹਿਮਤੀ ਬਣਨ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਦੀਆਂ 22 ਜਥੇਬੰਦੀਆਂ ਦੇ ਸੰਯੁਕਤ ਸਮਾਜ ਮੋਰਚਾ ਨੇ ਬੀਤੇ ਸੋਮਵਾਰ 20 ਨਾਵਾਂ ਦੀ ਨਵੀਂ ਸੂਚੀ ਜਾਰੀ ਕੀਤੀ ਸੀ। ਜਦਕਿ ਗੁਰਨਾਮ ਸਿੰਘ ਚਢੂਨੀ ਧੜੇ ਨੂੰ 10 ਸੀਟਾਂ ਦਿੱਤੀਆਂ ਗਈਆਂ ਹਨ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਐੱਸ.ਐੱਸ.ਐੱਮ ਅਤੇ ਚਢੂਨੀ ਧੜੇ ਵਿੱਚ ਇੱਕ ਵਾਰ ਇਕੱਠੇ ਹੋਣ ਮਗਰੋਂ ਵੀ ਤਕਰਾਰ ਹੋ ਗਈ ਸੀ। ਹੁਣ ਦੋਵਾਂ ਧੜਿਆਂ ਵਿਚਾਲੇ ਸਮਝੌਤਾ ਹੋ ਗਿਆ ਹੈ, ਦੋਵੇਂ ਪੰਜਾਬ ਵਿਧਾਨ ਸਭਾ ਚੋਣਾਂ ਇਕੱਠੇ ਲੜਨਗੇ। ਇਹ ਵੀ ਪੜ੍ਹੋ: ਸੰਯੁਕਤ ਸੰਘਰਸ਼ ਪਾਰਟੀ ਵਲੋਂ ਉਮੀਦਵਾਰਾਂ ਦੀ ਸੂਚੀ ਜਾਰੀ, ਚਢੂਨੀ ਨਹੀਂ ਲੜਨਗੇ ਚੋਣ ਐੱਸ.ਐੱਸ.ਐੱਮ ਨੇ ਪੰਜਾਬ ਦੀਆਂ 10 ਸੀਟਾਂ ਚਢੂਨੀ ਧੜੇ ਨੂੰ ਦਿੱਤੀਆਂ ਹਨ। ਚਢੂਨੀ ਨੇ ਅੱਜ ਆਪਣੀਆਂ ਸੀਟਾਂ 'ਤੇ 9 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਦਕਿ 1 ਉਮੀਦਵਾਰ ਦੇ ਨਾਂਅ ਦਾ ਖੁਲਾਸਾ ਕਰਨਾ ਬਾਕੀ ਹੈ। - ਨਵੀਨ ਸ਼ਰਮਾ ਦੇ ਸਹਿਯੋਗ ਨਾਲ -PTC News


Top News view more...

Latest News view more...