ਨਹੀਂ ਰਹੇ ਟਾਮ ਆਲਟਰ, ਬਾਲੀਵੁੱਡ 'ਚ ਸ਼ੋਕ ਦੀ ਲਹਿਰ
Serial Shaktiman Veteran actor Tom Alter dead: ਮਸ਼ਹੂਰ ਟੈਲੀਵਿਜ਼ਨ ਲੜੀਵਾਰ 'ਸ਼ਕਤੀਮਾਨ' ਵਿੱਚ ਬਾਕਮਾਲ ਅਦਕਾਰੀ ਨਾਲ ਜਲਵੇ ਬਿਖੇਰਨ ਵਾਲੀ ਆਲਟਰ ਨੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ।ਟੌਮ ਆਲਟਰ ਨੂੰ ਸਕਿਨ ਭਾਵ ਚਮੜੀ ਦਾ ਕੈਂਸਰ ਸੀ। ਉਹਨਾਂ ਨੇ ਬਾਲੀਵੁੱਡ ਦੀਆਂ ੨੫੦ ਤੋਂ ਵੱਧ ਫਿਲਮਾਂ 'ਚ ਅਦਾਕਾਰੀ ਕੀਤੀ ਸੀ। ਰਾਤ ਕਰੀਬ ੨ ਵਜੇ ਉਨ੍ਹਾਂ ਨੇ ਆਖਰੀ ਸਾਹ ਲਏ ਉਹਨਾਂ ਦਾ ਇਲਾਜ਼ ਮੁੰਬਈ ਦੇ ਸੈਫੀ ਹਸਪਤਾਲ 'ਚ ਚਲ ਰਿਹਾ ਸੀ। ਸਿਰਫ ਅਦਾਕਾਰੀ ਹੀ ਨਹੀਂ, ਟਾਮ ਇੱਕ ਸਪੋਰਟਸ ਐਡੀਟਰ ਵੀ ਰਹਿ ਚੁੱਕੇ ਸਨ। 'ਜੁਨੂੰਨ', 'ਕੈਪਟਨ ਵਿਓਮ', 'ਭਾਰਤ ਇਕ ਖੋਜ' 'ਚ ਆਪਣੀ ਦਮਦਾਰ ਅਦਾਕਾਰੀ ਦੇ ਦਮ 'ਤੇ ਟੌਮ ਆਲਟਰ ਨੇ ਬਹੁਤ ਵਾਹ ਵਾਹ ਖੱਟੀ ਹੈ। ਦੱਸਣਯੋਗ ਹੈ ਕਿ ਕਲਾਕਾਰ ਟੌਮ ਮਸੂਰੀ ਭਾਰਤੀ-ਅਮਰੀਕੀ ਸਨ ਅਤੇ ਮਸੂਰੀ 'ਚ ਉਹਨਾਂ ਦਾ ਜਨਮ ਹੋਇਆ ਸੀ। ਇਸ ਤੋਂ ਇਲਾਵਾ ਉਹਨਾਂ ਦਾ ਇੱਕ ਥੀਏਟਰ ਗਰੁੱਪ ਵੀ ਚੱਲਦਾ ਹੈ ਜੋ 'ਮੋਲਟੇ ਪ੍ਰੋਡਕਸ਼ਨ' ਦੇ ਨਾਂ ਤੋਂ ਜਾਣਿਆ ਜਾਂਦਾ ਹੈ। —PTC News