ਭਿਆਨਕ ਅੱਗ ਹਾਦਸੇ ਦੇ ਪੀੜਤਾਂ ਦੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਪਹਿਲ ਦੀ ਚੁਫੇਰਿਓ ਸ਼ਲਾਘਾ
ਭਿਆਨਕ ਅੱਗ ਹਾਦਸੇ ਦੇ ਪੀੜਤਾਂ ਦੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਪਹਿਲ ਦੀ ਚੁਫੇਰਿਓ ਸ਼ਲਾਘਾ:ਸ੍ਰੀ ਅਨੰਦਪੁਰ ਸਾਹਿਬ ਸਬ ਡਵੀਜ਼ਨ ਦੀ ਸਬ ਤਹਿਸੀਲ ਨੂਰਪੁਰ ਬੇਦੀ ਵਿਖੇ ਵਾਪਰੇ ਭਿਆਨਕ ਹਾਦਸੇ ਦੌਰਾਨ ਲੱਗੀ ਅੱਗ ਦੇ ਨਾਲ ਜਿੱਥੇ ਤਿੰਨ ਸੌ ਤੋਂ ਲੈ ਕੇ ਚਾਰ ਸੌ ਤੱਕ ਝੁੱਗੀਆਂ ਸੜ ਗਈਆਂ ਅਤੇ ਉੱਥੇ ਵੱਸਦੇ ਕਰੀਬ ਸਾਢੇ ਬਾਰਾਂ ਸੌ ਜੀ ਬੇਘਰ ਹੋ ਗਏ ਉਨ੍ਹਾਂ ਦੇ ਮਦਦ ਲਈ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਆਉਣ ਦੀ ਚੁਫੇਰਿਓਂ ਸ਼ਲਾਘਾ ਕੀਤੀ ਜਾ ਰਹੀ ਹੈ।
SGPC greets pendulum for victims of devastating fire accident" width="225" height="300" />ਇਸ ਮੌਕੇ ਵਿਸ਼ੇਸ਼ ਪਹਿਲਕਦਮੀ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਗ ਪੀੜਤਾਂ ਦੇ ਲਈ ਜਿੱਥੇ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਉੱਥੇ ਹੀ ਦੇਰ ਰਾਤ ਤੱਕ ਵੱਡੀ ਗਿਣਤੀ ਵਿੱਚ ਪੀੜਤਾਂ ਦੇ ਲਈ ਲੰਗਰ ਤੋਂ ਇਲਾਵਾ ਹੋਰ ਕੱਪੜੇ ਆਦਿ ਦੀ ਮੱਦਦ ਵੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਇਲਾਕਾ ਨਿਵਾਸੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਗਰੀਬਾਂ ਦੀ ਬਾਂਹ ਫੜ ਕੇ ਇਨਸਾਨੀਅਤ ਦਾ ਫਰਜ਼ ਅਦਾ ਕੀਤਾ ਹੈ।
ਉਧਰ ਇਸ ਮੌਕੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਹਲਕੇ ਦੀ ਪਾਰਟੀ ਵੱਲੋਂ ਨੁਮਾਇੰਦਗੀ ਕਰ ਰਹੇ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਆਪਣਾ ਫਰਜ਼ ਬਾਖੂਬੀ ਅਦਾ ਕੀਤਾ ਹੈ ਅਤੇ ਇਸ ਔਖੇ ਵਕਤ ਤੇ ਗ਼ਰੀਬ ਲੋਕਾਂ ਦੀ ਮਦਦ ਕਰਕੇ ਸਹੀ ਅਰਥਾਂ ਦੇ ਵਿੱਚ ਧਰਮ ਦੇ ਅਨੁਸਾਰ ਸੇਵਾ ਕੀਤੀ ਹੈ।
-PTCNews