ਸ਼ਾਹਿਦ ਕਪੂਰ ਨੇ ਆਪਣੇ ਨਵਜੰਮੇ ਬੱਚੇ ਲਈ ਛੱਡਿਆ ਇਹ ਕੰਮ

Shahid Kapoor your newborn baby Leaving this work

ਸ਼ਾਹਿਦ ਕਪੂਰ ਨੇ ਆਪਣੇ ਨਵਜੰਮੇ ਬੱਚੇ ਲਈ ਛੱਡਿਆ ਇਹ ਕੰਮ:ਸ਼ਾਹਿਦ ਕਪੂਰ ਦੀ ਪਤਨੀ ਮੀਰਾ ਨੇ 5 ਸਤੰਬਰ ਨੂੰ ਪੁੱਤਰ ਜੈਨ ਨੂੰ ਜਨਮ ਦਿੱਤਾ ਹੈ।ਸ਼ਾਹਿਦ ਪਹਿਲਾਂ ਤੋਂ ਹੀ ਬੇਟੇ ਦੇ ਪੈਦਾ ਹੋਣ ਸਬੰਧੀ ਤਿਆਰੀਆਂ ‘ਚ ਰੁੱਝੇ ਹੋਏ ਸਨ ਪਰ ਪਤਨੀ ਮੀਰਾ ਦੀ ਡਿਲੀਵਰੀ ਸਮੇਂ ਤੋਂ ਪਹਿਲਾਂ ਹੋਣ ਕਾਰਨ ਬੇਟੇ ਜੈਨ ਦਾ ਜਨਮ ਹੋ ਗਿਆ, ਜਿਸ ਕਾਰਨ ਸ਼ਾਹਿਦ ਨੇ ਆਪਣੀ ਆਉਣ ਵਾਲੀ ਫਿਲਮ ‘ਬੱਤੀ ਗੁੱਲ ਮੀਟਰ ਚਾਲੂ’ ਦਾ ਪ੍ਰਚਾਰ ਵਿਚਕਾਰ ਹੀ ਛੱਡ ਦਿੱਤਾ ਹੈ।

ਦੱਸਣਯੋਗ ਹੈ ਕਿ ਸ਼ਾਹਿਦ ਦੀ ਇਹ ਫਿਲਮ 21 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਉਨ੍ਹਾਂ ਨੇ ਫਿਲਮ ਦੇ ਪ੍ਰਚਾਰ ਤੋਂ ਮਨਾ ਕਰ ਦਿੱਤਾ ਹੈ।ਜਿਸ ਨੂੰ ਸ਼ਾਹਿਦ ਦੇ ਘਰ ਆਏ ਨੰਨ੍ਹੇ ਮਹਿਮਾਨ ਜੈਨ ਦੀ ਦੇਖਭਾਲ ਕਰਨ ‘ਚ ਰੁੱਝੇ ਹੋਣਾ ਦੱਸਿਆ ਗਿਆ ਹੈ।ਹਾਲ ਹੀ ਉਨ੍ਹਾਂ ਨੂੰ ਇੱਕ ਟੀਵੀ ਰਿਆਲਟੀ ਸ਼ੋਅ ‘ਚ ਵੀ ਆਪਣੀ ਇਸ ਫਿਲਮ ਦਾ ਪ੍ਰਚਾਰ ਕਰਨਾ ਸੀ ਪਰ ਉਨ੍ਹਾਂ ਨੇ ਇਸ ਸਮਾਗਮ ਤੋਂ ਵੀ ਨਾਂਹ ਕਰ ਦਿੱਤੀ।

ਸੂਤਰਾਂ ਮੁਤਾਬਕ ਸ਼ਾਹਿਦ ਆਪਣੀ ਪਤਨੀ ਮੀਰਾ, ਬੇਟੀ ਮੀਸ਼ਾ ਅਤੇ ਬੇਟੇ ਜੈਨ ਦਾ ਪੂਰਾ ਖਿਆਲ ਰੱਖਣਾ ਚਾਹੁੰਦੇ ਹਨ।ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਜ ਕੱਲ੍ਹ ਬੇਟੀ ਮੀਸ਼ਾ ਦੀ ਸਿਹਤ ਵੀ ਕੁੱਝ ਠੀਕ ਨਹੀਂ ਹੈ ਜਿਸ ਕਾਰਨ ਸ਼ਾਹਿਦ ਲਗਭਗ ਇੱਕ ਮਹੀਨੇ ਤੋਂ ਸੋਂ ਵੀ ਨਹੀਂ ਸਕੇ ਹਨ।ਸ਼ਾਹਿਦ ਦੀ ਹਾਲਤ ਅਤੇ ਜਿ਼ੰਮੇਦਾਰੀ ਨੂੰ ਦੇਖਦਿਆਂ ਫਿਲਮ ਦੀ ਟੀਮ ਨੇ ਵੀ ਉਨ੍ਹਾਂ ਨੂੰ ਫਿਲਮ ਦੇ ਪ੍ਰਚਾਰ ਕਰਨ ਤੋਂ ਛੁੱਟੀ ਦੇ ਦਿੱਤੀ ਹੈ।
-PTCNews