Sun, Jun 11, 2023
Whatsapp

ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਕੀਤਾ ਪਹਿਲਾ ਪੋਸਟ, ਲਿਖਿਆ -'Tu yaheen hai'

Written by  Riya Bawa -- October 28th 2021 02:07 PM -- Updated: October 28th 2021 02:13 PM
ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਕੀਤਾ ਪਹਿਲਾ ਪੋਸਟ, ਲਿਖਿਆ -'Tu yaheen hai'

ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਕੀਤਾ ਪਹਿਲਾ ਪੋਸਟ, ਲਿਖਿਆ -'Tu yaheen hai'

Shehnaaz Gill's first post: ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਦੀ ਮੌਤ ਦੇ 56 ਦਿਨਾਂ ਬਾਅਦ ਅੱਜ ਪਹਿਲੀ ਵਾਰ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ। ਸ਼ਹਿਨਾਜ਼ ਦੀ ਇਹ ਪੋਸਟ ਉਸਦੇ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਰਹੀ ਹੈ, ਜਿਸ ਵਿੱਚ ਉਸਨੇ ਅਜਿਹੀ ਲਾਈਨ ਲਿਖੀ ਹੈ ਕਿ ਜਿਸ ਨਾਲ ਸਿਡਨਾਜ਼ ਦੇ ਪ੍ਰਸ਼ੰਸਕ ਇੱਕ ਵਾਰ ਫਿਰ ਭਾਵੁਕ ਹੋ ਰਹੇ ਹਨ।


ਸ਼ਹਿਨਾਜ਼ ਨੇ ਸਿਧਾਰਥ ਸ਼ੁਕਲਾ ਨਾਲ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸਿਧਾਰਥ ਸ਼ਹਿਨਾਜ਼ ਦੀਆਂ ਬਾਹਾਂ 'ਚ ਨਜ਼ਰ ਆ ਰਹੇ ਹਨ ਅਤੇ ਦੋਵੇਂ ਖੂਬ ਹੱਸਦੇ ਹੋਏ ਨਜ਼ਰ ਆ ਰਹੇ ਹਨ। ਸ਼ਹਿਨਾਜ਼ ਗਿੱਲ ਨੇ ਇਸ ਤਸਵੀਰ ਦੇ ਨਾਲ ਲਿਖਿਆ, 'ਤੂੰ ਮੇਰਾ ਹੈ ਅਤੇ...' .।

Image

ਸ਼ਹਿਨਾਜ਼ ਦੀ ਇਹ ਪੋਸਟ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ 'ਤੂੰ ਯਹੀ ਹੈ' ਦੀ ਰਿਲੀਜ਼ ਬਾਰੇ ਗੱਲ ਕੀਤੀ ਹੈ। ਸ਼ਹਿਨਾਜ਼ ਦੀ ਇਸ ਪੋਸਟ 'ਤੇ ਲਿਖਿਆ ਗਿਆ ਹੈ ਕਿ 'ਤੂੰ ਯਹੀ ਹੈ' ਕੱਲ੍ਹ ਰਿਲੀਜ਼ ਹੋ ਰਹੀ ਹੈ। ਸਿਡਨਾਜ਼ ਦੇ ਪ੍ਰਸ਼ੰਸਕ ਸ਼ਹਿਨਾਜ਼ ਦੀ ਇਸ ਪੋਸਟ 'ਤੇ ਕਾਫੀ ਪਿਆਰ ਦੇ ਰਹੇ ਹਨ।

ਦੱਸ ਦੇਈਏ ਕਿ ਸਿਧਾਰਥ ਦੀ 2 ਸਤੰਬਰ ਨੂੰ ਹਾਰਟ ਅਟੈਕ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਸ਼ਹਿਨਾਜ਼ ਨੇ ਖੁਦ ਨੂੰ ਦੁਨੀਆ ਤੋਂ ਵੱਖ ਕਰ ਲਿਆ ਸੀ। ਭਾਵੇਂ ਉਹ ਆਪਣੀਆਂ ਪੇਸ਼ੇਵਰ ਵਚਨਬੱਧਤਾਵਾਂ ਕਾਰਨ ਫਿਲਮ 'ਹੌਸਲਾ ਰੱਖ' ਦੇ ਪ੍ਰਮੋਸ਼ਨ ਦਾ ਹਿੱਸਾ ਬਣ ਗਈ ਪਰ ਉਦਾਸੀ ਅਤੇ ਨਿਰਾਸ਼ਾ ਉਸ ਦੇ ਚਿਹਰੇ ਤੋਂ ਇਕ ਮਿੰਟ ਲਈ ਵੀ ਨਹੀਂ ਹਟੀ।

-PTC News

Top News view more...

Latest News view more...