Fri, Jun 20, 2025
Whatsapp

ਚਾਈਨਾ ਡੋਰ ਦੀ ਲਪੇਟ 'ਚ ਆਏ ਭੈਣ ਭਰਾ, ਬਾਮੁਸ਼ਕਿਲ ਬਚੀ ਜਾਨ

Reported by:  PTC News Desk  Edited by:  Jagroop Kaur -- February 22nd 2021 06:54 PM
ਚਾਈਨਾ ਡੋਰ ਦੀ ਲਪੇਟ 'ਚ ਆਏ ਭੈਣ ਭਰਾ, ਬਾਮੁਸ਼ਕਿਲ ਬਚੀ ਜਾਨ

ਚਾਈਨਾ ਡੋਰ ਦੀ ਲਪੇਟ 'ਚ ਆਏ ਭੈਣ ਭਰਾ, ਬਾਮੁਸ਼ਕਿਲ ਬਚੀ ਜਾਨ

ਕੋਟਕਪੂਰਾ : ਪੁਲਿਸ ਅਤੇ ਪ੍ਰਸ਼ਾਸਨ ਦੀ ਸਖਤ ਮਨਾਹੀ ਦੇ ਬਾਵਜੂਦ ਸ਼ਹਿਰ ਅੰਦਰ ਚਾਈਨਾ ਡੋਰ ਦੀ ਵਰਤੋਂ ਹੋ ਰਹੀ ਹੈ , ਇਸਦੇ ਨਾਲ ਕਈ ਜ਼ਿੰਦਗੀਆਂ ਉਝੜ ਰਹੀਆਂ ਹਨ। ਗੱਲ ਕਰੀਏ ਤਾਂ ਚਾਈਨਾ ਡੋਰ ਦੇ ਬਿਜਲੀ ਦੀਆਂ ਤਾਰਾਂ ਨਾਲ ਲੱਗਣ ਕਾਰਨ ਅਤੇ ਡੋਰ ਵਿਚ ਕਰੰਟ ਆ ਜਾਣ ਕਰਕੇ ਭਰਾ-ਭੈਣ ਨੂੰ ਜ਼ਬਰਦਸਤ ਕਰੰਟ ਲੱਗ ਗਿਆ। ਜਿਸ ਕਾਰਣ ਦੋਵੇਂ ਜਣੇ ਬੁਰੀ ਤਰ੍ਹਾਂ ਝੁਲਸ ਗਏ। ਮਿਲੀ ਜਾਣਕਾਰੀ ਅਨੁਸਾਰ ਚਾਈਨਾ ਡੋਰ 32 ਕੇ ਵੀ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਈ ਜਿਸ ਕਾਰਨ ਛੱਤ 'ਤੇ ਖੜ੍ਹੇ 22 ਸਾਲਾਂ ਦੇ ਮੁੰਡੇ ਨੂੰ ਕਰੰਟ ਲੱਗ ਗਿਆ।Image result for China dore ਪੜ੍ਹੋ ਹੋਰ ਖ਼ਬਰਾਂ : ਵਿਆਹ ਵਾਲੀ ਗੱਡੀ ‘ਤੇ ਕਿਸਾਨੀ ਝੰਡਾ ਲਗਾ ਕੇ ਲਾੜੀ ਵਿਆਹੁਣ ਗਿਆ ਲਾੜਾ 

ਇਸ ਦੌਰਾਨ ਛੱਤ 'ਚ ਦਰਾਰ ਤੱਕ ਆ ਗਈ ਅਤੇ ਹੇਠਾਂ ਰਸੋਈ ਵਿਚ ਕੰਮ ਕਰ ਰਹੀ, ਉਸ ਦੀ ਭੈਣ ਵੀ ਕਰੰਟ ਦੀ ਚਪੇਟ 'ਚ ਆ ਕੇ ਬੁਰੀ ਤਰ੍ਹਾਂ ਝੁਲਸ ਗਈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਵਲੋਂ ਸਥਾਨਕ ਲੋਕਾਂ ਦੀ ਮਦਦ ਨਾਲ ਦੋਵਾਂ ਨੂੰ ਤੁਰੰਤ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਭਰਤੀ ਕਰਵਾਇਆ ਗਿਆ ਹੈ। ਜਿਥੇ ਦੋਵਾਂ ਦਾ ਇਲਾਜ ਚੱਲ ਰਿਹਾ ਹੈ। Image result for China door in punjabਪੜ੍ਹੋ ਹੋਰ ਖ਼ਬਰਾਂ : ਲਗਾਤਾਰ 12ਵੇਂ ਵੀ ਦਿਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ ‘ਚ ਰਿਕਾਰਡ ਵਾਧਾ ਉਥੇ ਹੀ ਹੁਣ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕਕਰਦੇ ਹੋਏ ਉਹਨਾਂ ਲੋਕਾਂ ਖਿਲਾਫ ਕਾਰਵਾਈ ਕਰ ਆਰੰਭ ਦਿੱਤੀ ਗਈ ਹੈ , ਜੋ ਲੋਕ ਇਸ ਦੀ ਵਰਤੋਂ ਕਰ ਰਹੇ ਹਨ ਅਤੇ ਲੋਕਾਂ ਦੀ ਜ਼ਿੰਦਗੀ ਲੀਲ ਰਹੇ ਹਨ।

Top News view more...

Latest News view more...

PTC NETWORK
PTC NETWORK