Sun, Sep 20, 2026
Whatsapp

ਹੁਣ 'ਕੁੱਕੜਾਂ ਦੀ ਲੜਾਈ' 'ਚ ਫਸਿਆ ਸਿੱਧੂ ਮੂਸੇਵਾਲਾ

Reported by:  PTC News Desk  Edited by:  Jagroop Kaur -- November 19th 2020 06:58 PM -- Updated: November 19th 2020 07:04 PM
ਹੁਣ 'ਕੁੱਕੜਾਂ ਦੀ ਲੜਾਈ' 'ਚ ਫਸਿਆ ਸਿੱਧੂ ਮੂਸੇਵਾਲਾ

ਹੁਣ 'ਕੁੱਕੜਾਂ ਦੀ ਲੜਾਈ' 'ਚ ਫਸਿਆ ਸਿੱਧੂ ਮੂਸੇਵਾਲਾ

ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲਾ ਦਾ ਵਿਵਾਦਾਂ ਨਾਲ ਚੋਲੀ ਦਾਮਨ ਦਾ ਸਾਥ ਜਾਪਦਾ ਹੈ , ਤਾਂ ਹੀ ਤਾਂ ਅਕਸਰ ਹੀ ਸਿੱਧੂ ਮੂਸੇਵਾਲਾ ਦੇ ਨਾਲ ਕੋਈ ਨਾ ਕੋਈ ਵਿਵਾਦ ਜੁੜ ਜਾਂਦਾ ਹੈ, ਅਤੇ ਇਹ ਵਿਵਾਦ ਹਰ ਨਵੇਂ ਰਿਲੀਜ਼ ਗੀਤ ਦੇ ਨਾਲ ਹੀ ਜੁੜਦਾ ਹੈ। ਇੰਝ ਆਖ ਲਵੋ ਕਿ ਜਿੱਥੇ ਸਿੱਧੂ ਉੱਥੇ ਹੀ ਵਿਵਾਦ। ਹੁਣ ਗਾਇਕ ਸਿੱਧੂ ਮੂਸੇ ਵਾਲਾ ਇਕ ਵਾਰ ਫਿਰ ਤੋਂ ਨਵੇਂ ਰਿਲੀਜ਼ ਹੋਏ ਆਪਣੇ ਗੀਤ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਗਏ ਹਨ। ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇ ਵਾਲਾ ਦਾ ਗੀਤ 'ਬਾਈ-ਬਾਈ' (22-22) ਰਿਲੀਜ਼ ਹੋਇਆ ਸੀ, ਜਿਸ ਨੂੰ ਲੈ ਕੇ ਹੁਣ ਵਿਵਾਦ ਛਿੜ ਗਿਆ ਹੈ। ਇਸ ਗੀਤ ਦੀ ਵੀਡੀਓ ਵਿਚ ਸਿੱਧੂ ਮੂਸੇ ਵਾਲਾ ਨੇ ਮੁਰਗਿਆਂ ਦੀ ਲੜਾਈ ਦਿਖਾਈ ਹੈ, ਜਿਸ 'ਤੇ 'ਐਨੀਮਲ ਵੈਲਫੇਅਰ ਆਫ ਇੰਡੀਆ' ਨੇ ਉਸ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। Punjab: Sidhu Moose Wala in fresh controversy, NRI woman says he 'threatened' her | Cities News,The Indian Express
ਇਸ ਗੀਤ ਵਿਚ ਇਕ ਦ੍ਰਿਸ਼ ਨਜ਼ਰ ਆਇਆ ਹੈ ਜਿਸ ਵਿਚ ਕੁੱਕੜਾਂ ਦੀ ਲੜਾਈ ਹੋ ਰਹੀ ਹੈ , ਜਿਸ ਨੂੰ ਕਾਫੀ ਸਮਾਂ ਪਹਿਲਾਂ ਹੀ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਹੈ। ਅਜਿਹੇ 'ਚ ਸਿੱਧੂ ਮੂਸੇਵਾਲਾ ਵੱਲੋਂ ਇਸ ਨੂੰ ਇਕ ਵਾਰ ਫਿਰ ਤੋਂ ਵਧਾਵਾ ਦਿੰਦੇ ਦੇਖ, Animal Welfare Of India ਵੱਲੋਂ ਨੋਟਿਸ ਜਾਰੀ ਹੋਇਆ ਹੈ।
                      ਕਾਬਿਲੇ ਗੌਰ ਹੈ ਕਿ ਇਸ ਤੋਂ ਪਹਿਲਾਂ ਸਿੱਧੂ ਮੂਸੇ ਵਾਲਾ ਦੇ ਗੀਤ 'ਸੰਜੂ' ਨੂੰ ਲੈ ਕੇ ਵੀ ਵਿਵਾਦ ਛਿੜਿਆ ਸੀ। ਗੀਤ 'ਸੰਜੂ' ਨੂੰ ਲੈ ਕੇ ਪੰਜਾਬ ਪੁਲਿਸ ਨੇ ਉਸ ਖ਼ਿਲਾਫ਼ ਕੇਸ ਵੀ ਦਰਜ ਵੀ ਕੀਤਾ ਸੀ। ਕ੍ਰਾਈਮ ਬਰਾਂਚ ਵੱਲੋਂ ਦਰਜ ਕੀਤੇ ਗਏ ਕੇਸ ਵਿਚ ਇਲਜ਼ਾਮ ਸਨ ਕਿ ਸਿੱਧੂ ਮੂਸੇ ਵਾਲਾ ਆਪਣੇ 'ਸੰਜੂ' ਗੀਤ ਦੇ ਜ਼ਰੀਏ 'ਗੰਨ ਕਲਚਰ' ਨੂੰ ਪੰਜਾਬ ਵਿਚ ਵਧਾਵਾ ਦੇ ਰਹੇ ਹਨ। ਫ਼ਿਲਹਾਲ ਸਿੱਧੂ ਮੂਸੇ ਵਾਲਾ ਨਾਲ ਇਹ ਨਵਾਂ ਵਿਵਾਦ ਜੁੜ ਗਿਆ ਹੈ। ਹੁਣ ਇਹ ਵੇਖਣਾ ਕਾਫ਼ੀ ਦਿਲਚਸਪ ਹੈ ਕਿ ਸਿੱਧੂ ਮੂਸੇ ਵਾਲਾ ਇਸ ਵਿਵਾਦ ਤੋਂ ਖਹਿੜਾ ਕਿਵੇਂ ਛੁਡਾਉਂਦੇ ਹਨ।
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK