ਹੋਰ ਖਬਰਾਂ

ਮਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਜਾ ਰਹੀ ਧੀ ਨਾਲ ਵਾਪਰਿਆ ਹਾਦਸਾ , ਮੌਕੇ 'ਤੇ ਹੋਈ ਮੌਤ

By Shanker Badra -- November 02, 2019 9:30 am

ਮਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਜਾ ਰਹੀ ਧੀ ਨਾਲ ਵਾਪਰਿਆ ਹਾਦਸਾ , ਮੌਕੇ 'ਤੇ ਹੋਈ ਮੌਤ:ਮਾਛੀਵਾੜਾ ਸਾਹਿਬ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਮਾਛੀਵਾੜਾ ਸਾਹਿਬ ਤੋਂ ਸਾਹਮਣੇ ਆਇਆ ਹੈ। ਜਿੱਥੇ ਮਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਜਾ ਰਹੀ ਧੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਕੌਰ (62) ਵਾਸੀ ਜਿਉਂਦ ਥਾਣਾ ਰਾਮਪੁਰ ਫੂਲ ਜ਼ਿਲਾ ਬਠਿੰਡਾ ਵਜੋਂ ਹੋਈ ਹੈ।

Sirhind Canal Near Road Accident ,Woman Death ਮਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਜਾ ਰਹੀ ਧੀ ਨਾਲ ਵਾਪਰਿਆ ਹਾਦਸਾ , ਮੌਕੇ 'ਤੇ ਹੋਈ ਮੌਤ

ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਨੇੜੇ 2 ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਹੈ। ਇਸ ਹਾਦਸੇ ਦੌਰਾਨ ਮਾਂ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕਰਨ ਜਾ ਰਹੀ ਧੀ ਦੀ ਮੌਤ ਹੋ ਗਈ ਹੈ। ਇਸ ਹਾਦਸੇ 'ਚ ਪਰਿਵਾਰ ਦੇ 4 ਹੋਰ ਮੈਂਬਰ ਮਨਦੀਪ ਸਿੰਘ, ਰਨਦੀਪ ਸਿੰਘ, ਗੁਰਪਿੰਦਰ ਸਿੰਘ ਤੇ ਮਨਦੀਪ ਸਿੰਘ ਵਾਸੀ ਮਾਨਸਾ ਅਤੇ ਦੂਜੀ ਕਾਰ ਦਾ ਚਾਲਕ ਦਵਿੰਦਰ ਸਿੰਘ ਵਾਸੀ ਮਾਣਕਵਾਲ ਜ਼ਿਲਾ ਲੁਧਿਆਣਾ ਜ਼ਖ਼ਮੀ ਹੋ ਗਏ ਹਨ।

Sirhind Canal Near Road Accident ,Woman Death ਮਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਜਾ ਰਹੀ ਧੀ ਨਾਲ ਵਾਪਰਿਆ ਹਾਦਸਾ , ਮੌਕੇ 'ਤੇ ਹੋਈ ਮੌਤ

ਇਸ ਦੌਰਾਨ ਹਸਪਤਾਲ 'ਚ ਇਲਾਜ ਅਧੀਨ ਕਾਰ ਚਾਲਕ ਰਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੜਦਾਦੀ ਤੇਜ ਕੌਰ ਦੀ ਮੌਤ 29-10-2019 ਨੂੰ ਹੋਈ ਸੀ ਅਤੇ ਅੱਜ ਉਹ ਸਵੇਰੇ ਪਿੰਡ ਮਾਨਸਾ ਖੁਰਦ ਤੋਂ ਉਨ੍ਹਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਕੀਰਤਪੁਰ ਸਾਹਿਬ ਲਈ ਰਵਾਨਾ ਹੋਏ ਸਨ।

Sirhind Canal Near Road Accident ,Woman Death ਮਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਜਾ ਰਹੀ ਧੀ ਨਾਲ ਵਾਪਰਿਆ ਹਾਦਸਾ , ਮੌਕੇ 'ਤੇ ਹੋਈ ਮੌਤ

ਜਦੋਂ ਉਹ ਸਵੇਰੇ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਨੇੜ੍ਹੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇਕ ਇੰਡੀਕਾ ਕਾਰ ਨੇ ਟਰੱਕ ਨੂੰ ਓਵਰਟੇਕ ਕਰਦੇ ਹੋਏ ਟੱਕਰ ਮਾਰੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।
-PTCNews

  • Share