ਮੁੱਖ ਖਬਰਾਂ

ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਦੇਹਰਾਦੂਨ ਤੋਂ 6 ਸ਼ੱਕੀ ਲਏ ਹਿਰਾਸਤ 'ਚ

By Ravinder Singh -- May 30, 2022 7:03 pm

ਦੇਹਰਾਦੂਨ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਅੱਜ ਪੁਲਿਸ ਨੇ 6 ਜਣਿਆਂ ਨੂੰ ਦੇਹਰਾਦੂਨ ਤੋਂ ਕਾਬੂ ਕੀਤਾ ਹੈ। ਇਹ ਗ੍ਰਿਫ਼ਤਾਰੀ ਉਤਰਾਖੰਡ ਵਿਸ਼ੇਸ਼ ਟਾਸਕ ਫੋਰਸ ਦੀ ਮਦਦ ਨਾਲ ਕੀਤੀ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਪੁਲਿਸ ਦੀ ਟੀਮ ਸ਼ੱਕੀ ਵਿਅਕਤੀਆਂ ਨੂੰ ਲੈ ਕੇ ਪਰਤ ਰਹੀ ਹੈ।

ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਵਿਚੋਂ ਇਕ ਮੂਸੇਵਾਲਾ ਦੀ ਹੱਤਿਆ ਕਰਨ ਮੌਕੇ ਸ਼ਾਮਲ ਸੀ। ਪੰਜਾਬ ਐਸਟੀਐਫ ਅਤੇ ਉਤਰਾਖੰਡ ਐਸਟੀਐਫ ਦੇ ਸਾਂਝੇ ਆਪ੍ਰੇਸ਼ਨ ਤਹਿਤ 6 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸਪੈਸ਼ਲ ਟਾਸਕ ਫੋਰਸ ਦੇ ਸੂਤਰਾਂ ਅਨੁਸਾਰ ਇਹ ਕਾਰਵਾਈ ਉੱਤਰਾਖੰਡ ਐਸਟੀਐਫ ਅਤੇ ਪੰਜਾਬ ਐਸਟੀਐਫ ਦੇ ਨਾਲ ਸਾਂਝੇ ਆਪਰੇਸ਼ਨ ਕਾਰਨ ਕੀਤੀ ਗਈ ਹੈ। ਹੁਣ ਦਿੱਲੀ ਪੁਲਿਸ ਇਸ ਕਤਲ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੀ ਭੂਮਿਕਾ ਦੀ ਜਾਂਚ ਵੀ ਕਰੇਗੀ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਦੇਹਰਾਦੂਨ ਤੋਂ 6 ਸ਼ੱਕੀ ਲਏ ਹਿਰਾਸਤ 'ਚ

STF ਉੱਤਰਾਖੰਡ ਅਤੇ ਪੰਜਾਬ ਦੀ ਟੀਮ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਦੀ ਮਦਦ ਕਰਨ ਵਾਲੇ ਕੁਝ ਮੁਲਜ਼ਮਾਂ ਨੂੰ ਨਯਾਗਾਓਂ ਇਲਾਕੇ ਤੋਂ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਮੂਸੇਵਾਲਾ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਦਾ ਸਾਥ ਦਿੱਤਾ ਸੀ ਤੇ ਵਾਰਦਾਤ ਤੋਂ ਬਾਅਦ ਦੇਹਰਾਦੂਨ ਪਹੁੰਚ ਗਏ ਸਨ। ਪੰਜਾਬ ਦੀ ਐਸਟੀਐਫ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਦੇਹਰਾਦੂਨ ਵਿੱਚ ਹਨ ਤਾਂ ਪੰਜਾਬ ਦੀ ਐਸਟੀਐਫ ਨੇ ਉਤਰਾਖੰਡ ਦੀ ਐਸਟੀਐਫ ਨਾਲ ਸੰਪਰਕ ਕੀਤਾ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਦੇਹਰਾਦੂਨ ਤੋਂ 6 ਸ਼ੱਕੀ ਲਏ ਹਿਰਾਸਤ 'ਚਨਯਾਗਾਓਂ ਇਲਾਕੇ 'ਚ ਦੁਪਹਿਰ ਤੋਂ ਹੀ ਨਾਕਾਬੰਦੀ ਕਰ ਦਿੱਤੀ ਗਈ ਸੀ। ਜਦੋਂ ਮੁਲਜ਼ਮ ਸ਼ਿਮਲਾ ਬਾਈਪਾਸ ਰੋਡ ਤੋਂ ਹੇਮਕੁੰਟ ਸਾਹਿਬ ਵੱਲ ਜਾ ਰਹੇ ਸਨ ਤਾਂ ਦੋਵਾਂ ਸੂਬਿਆਂ ਦੀ ਪੁਲਿਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਕਾਬੂ ਕਰ ਲਿਆ ਤੇ ਪੁੱਛਗਿੱਛ ਲਈ ਨਯਾਂਗਾਓਂ ਪੁਲਿਸ ਚੌਕੀ ਲੈ ਗਈ। ਜਿੱਥੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤੇ ਇਸ ਸਬੰਧੀ ਪੁਲਿਸ ਦੀ ਟੀਮਾਂ ਪੰਜਾਬ ਤੇ ਹੋਰ ਸੂਬਿਆਂ ਵਿੱਚ ਛਾਪੇਮਾਰੀਆਂ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ 'ਤੇ ਕੰਗਨਾ ਰਣੌਤ ਨੇ ਦੁੱਖ ਪ੍ਰਗਟਾਇਆ, ਪੰਜਾਬ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ

  • Share