ਕਿਸਾਨਾਂ ਦੇ ਹੱਕ 'ਚ ਮੁੜ ਨਿੱਤਰੀ "ਸੋਨੀਆ ਮਾਨ', ਕਿਹਾ-ਸਾਡੀਆਂ ਮੰਗਾਂ ਪੂਰੀਆਂ ਕਰੋ

By Jashan A - July 22, 2021 5:07 pm

ਨਵੀਂ ਦਿੱਲੀ: ਕਿਸਾਨਾਂ ਵੱਲੋਂ 3 ਖੇਤੀਬਾੜੀ ਕਾਨੂੰਨਾਂ (3 Farmer Law) ਖ਼ਿਲਾਫ਼ ਜੰਤਰ-ਮੰਤਰ (Jantar Mantar) ਵਿਖੇ ਅੱਜ ਤੋਂ ਕਿਸਾਨ ਸੰਸਦ (Kisan Parliament) ਚਲਾਈ ਗਈ ਹੈ। ਜਿਸ ਵ'ਚ ਤਕਰੀਬਨ 200 ਕਿਸਾਨ (200 Farmers) ਰੋਜ਼ਾਨਾ ਦਿੱਲੀ ਦੇ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ (Protest)ਕਰਨਗੇ। ਅੱਜ 5 ਬੱਸਾਂ ’ਚ ਸਵਾਰ ਹੋ ਕੇ 200 ਦੇ ਕਰੀਬ ਕਿਸਾਨ ਸਿੰਘੂ ਬਾਰਡਰ ਤੋਂ ਜੰਤਰ-ਮੰਤਰ ਪਹੁੰਚੇ, ਜਿੱਥੇ ਉਨ੍ਹਾਂ ਨੇ ਕਿਸਾਨ ਸੰਸਦ ਸ਼ੁਰੂ ਕੀਤੀ। ਇਸ ਕਿਸਾਨ ਸੰਸਦ ’ਚ ਪੰਜਾਬੀ ਅਦਾਕਾਰਾ ਸੋਨੀਆ ਮਾਨ (Sonia Maan) ਵੀ ਕਿਸਾਨਾਂ ਦੇ ਸਮਰਥਨ ’ਚ ਜੰਤਰ-ਮੰਤਰ ’ਤੇ ਪੁੱਜੀ।

ਉਨ੍ਹਾਂ ਨੇ ਹੱਥਾਂ ’ਚ ਬੈਨਰ ਫੜ੍ਹੇ ਹੋਏ ਸਨ, ਜਿਸ ’ਤੇ ਲਿਖਿਆ ਸੀ ਕਿ ਅਸੀਂ ਮੰਗ ਕਰਦੇ ਹਾਂ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਗਰੰਟੀ ਕਾਨੂੰਨ ਬਣਾਇਆ ਜਾਵੇ। ਖੇਤੀ ਕਾਨੂੰਨਾਂ ਨੂੰ ਸਰਕਾਰ ਰੱਦ ਕਰੇ। ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰ ਮੰਨੇ, ਇਸ ਲਈ ਅਸੀਂ ਇੱਥੇ ਧਰਨਾ ਪ੍ਰਦਰਸ਼ਨ ਕਰਨ ਆਏ ਹਾਂ।

ਹੋਰ ਪੜ੍ਹੋ: ‘ਸਿੱਧੂ’ ਦੀ ਤਾਜ਼ਪੋਸ਼ੀ ਸਮਾਰੋਹ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਸੱਦਾ, ਕੁਲਜੀਤ ਨਾਗਰਾ ਨੇ ਦਿੱਤਾ ਇਹ ਬਿਆਨ

ਤੁਹਾਨੂੰ ਦੱਸ ਦੇਈਏ ਕਿ ਕਿਸਾਨ ਸੰਸਦ ਦੀ ਅੱਜ ਦੇ ਦਿਨ ਦੀ ਕਾਰਵਾਈ ਖ਼ਤਮ ਹੋ ਗਈ ਹੈ। ਕਿਸਾਨ ਆਗੂ ਸ਼ਿਵ ਕੁਮਾਰ ਦੇ ਅਨੁਸਾਰ ਕਿਸਾਨ ਸੰਸਦ ਵਿੱਚ ਤਿੰਨ ਸਪੀਕਰ, ਤਿੰਨ ਡਿਪਟੀ ਸਪੀਕਰ ਬਣਾਏ ਗਏ ਹਨ। ਹਰ ਕਿਸੇ ਨੂੰ 90 ਮਿੰਟ ਦਾ ਸਮਾਂ ਮਿਲਿਆ ਹੈ, ਇੱਕ ਸਪੀਕਰ ਦੇ ਨਾਲ ਇੱਕ ਡਿਪਟੀ ਮੌਜੂਦ ਰਹੇਗਾ। 13 ਅਗਸਤ ਤੱਕ ਕਿਸਾਨਾਂ ਦੀ ਸੰਸਦ ਚੱਲਗੀ ਤੇ ਆਖਰੀ ਦਿਨ ਕਿਸਾਨਾਂ ਦੀ ਸੰਸਦ ਵਿੱਚ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ।

ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਜੰਤਰ-ਮੰਤਰ ’ਤੇ ਸਰਕਾਰ ਨੂੰ ਇਹ ਵਿਖਾਉਣ ਲਈ ਆਏ ਹਾਂ ਕਿ ਉਹ ਮੂਰਖ ਨਹੀਂ ਹਨ। ਬਿ੍ਰਟੇਨ ਦੀ ਸੰਸਦ ਸਾਡੇ ਮੁੱਦਿਆਂ ’ਤੇ ਬਹਿਸ ਕਰ ਰਹੀ ਹੈ ਪਰ ਸਾਡੀ ਸਰਕਾਰ ਨਹੀਂ।
-PTC News

adv-img
adv-img