ਡੇਰਾ ਰਾਮ ਰਹੀਮ ਤੋਂ ਬਾਅਦ ਹੁਣ ਇੱਕ ਸਕੂਲ ਦੀ ਵਿਦਿਆਰਥਣ ਨੇ ਲਿਖੀ ਗੁੰਮਨਾਮ ਚਿੱਠੀ

By Joshi - September 24, 2017 12:09 pm

ਡੇਰਾ ਰਾਮ ਰਹੀਮ ਤੋਂ ਬਾਅਦ ਹੁਣ ਇੱਕ ਸਕੂਲ ਦੀ ਵਿਦਿਆਰਥਣ ਨੇ ਲਿਖੀ ਗੁੰਮਨਾਮ ਚਿੱਠੀ, ਸੁਣਾਈ ਹੈਰਾਨੀ ਭਰੀ ਦਾਸਤਾਨ! sonipat gohana school student raped

ਪਹਿਲੇ ਸਿਰਸਾ ਦੇ ਬਾਬਾ ਗੁਰਮੀਤ ਰਾਮ ਰਹੀਮ ਨੂੰ ਇੱਕ ਗੁੰਮਨਾਮ ਚਿੱਠੀ ਨੇ ਸਾਧਵੀ ਯੌਨ ਸੋਸ਼ਣ ਮਾਮਲੇ 'ਚ ਜੇਲ ਪਹੁੰਚਾਇਆ ਸੀ, ਤੇ ਹੁਣ ਇੱਕ ਹੋਰ ਗੁੰਮਨਾਮ ਚਿੱਠੀ ਨੇ ਸੋਨੀਪਤ ਦੇ ਗੋਹਾਨਾ ਇਲਾਕੇ 'ਚ ਖਲਬਲੀ ਮਚਾ ਕੇ ਰੱਖੀ ਹੋਈ ਹੈ।
sonipat gohana school student raped: ਇੱਕ ਸਕੂਲ ਦੀ ਵਿਦਿਆਰਥਣ ਨੇ ਲਿਖੀ ਗੁੰਮਨਾਮ ਚਿੱਠੀਇਸ ਚਿੱਠੀ 'ਚ ਗੋਹਾਨਾ ਸਥਿਤ ਓਮ ਪਬਲਿਕ ਸਕੂਲ ਦੀ ਇੱਕ ਵਿਦਿਆਰਥਣ ਨੇ ਆਪਣੇ ਹੀ ਸਕੂਲ ਦੇ ਦੋ ਕਰਮਚਾਰੀਆਂ 'ਤੇ ਪੀਐਮ ਮੋਦੀ ਨੂੰ ਚਿੱਠੀ ਲਿਖ ਕੇ ਗੈਂਗਰੇਪ ਦਾ ਆਰੋਪ ਲਗਾਇਆ ਹੈ। ਪੀਐਮਓ ਆਫਿਸ ਚਿੱਠੀ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। sonipat gohana school student raped
sonipat gohana school student raped: ਇੱਕ ਸਕੂਲ ਦੀ ਵਿਦਿਆਰਥਣ ਨੇ ਲਿਖੀ ਗੁੰਮਨਾਮ ਚਿੱਠੀਸੋਨੀਪਤ ਦੇ ਗੋਹਾਨਾ 'ਚ ਜੀਂਦ ਰੋਡ 'ਤੇ ਸਥਿਤ ਓਮ ਪਬਲਿਕ ਸਕੂਲ ਦੀ ਇੱਕ ਗੁਮਨਾਮ ਵਿਦਿਆਰਥਣ ਨੇ ਪੀਐਮ ਮੋਦੀ ਨੂੰ ਇੱਕ ਗੁੰਮਨਾਮ ਚਿੱਠੀ ਲਿਖੀ ਹੈ, ਜਿਸ 'ਚ ਉਸਨੇ ਆਪਣੇ ਨਾਲ ਸਕੂਲ ਦੇ ਦੋ ਕਰਮਚਾਰੀਆਂ 'ਤੇ ਗੈਂਗਰੇਪ ਕਰਨ ਦਾ ਆਰੋਪ ਲਗਾਇਆ ਹੈ। ਇਹ ਚਿੱਠੀ ਕੁਝ ਇਸ ਤਰ੍ਹਾਂ ਹੈ:

"ਮੈਂ ਓਮ ਪਬਲਿਕ ਸਕੂਲ ਗੋਹਾਨਾ ਦੀ ਵਿਦਿਆਰਥਣ ਹਾਂ। ਸਕੂਲ 'ਚ ਸੁਖਬੀਰ ਅਤੇ ਕਰਮਵੀਰ ਨੇ ਮੇਰੇ ਨਾਲ ਗਲਤ ਕੰਮ ਕੀਤਾ। ਮੈਨੂੰ ਸੈਕਸ ਲਈ ਮਜਬੂਰ ਕੀਤਾ। ਵੀਡੀਓ ਦਿਖਾ ਕੇ ਮੈਨੂੰ ਸੈਕਸ ਲਈ ਉਕਸਾਇਆ। ਹੱਦ ਤਾਂ ਉਦੋਂ ਹੋ ਗਈ ਜਦੋਂ ਮੇਰੀ ਸਹੇਲੀ ਨੂੰ ਵੀ ਬੁਲਾਉਣ ਨੂੰ ਕਿਹਾ। ਮੈਂ ਆਤਮਹੱਤਿਆ ਕਰਨਾ ਚਾਹੁੰਦੀ ਸੀ, ਲੇਕਿਨ ਮੇਰੀ ਦੋਸਤ ਨੇ ਮੈਨੂੰ ਹੌਂਸਲਾ ਦਿੱਤਾ। ਅਸੀਂ ਆਪਣੀ ਕਲਾਸ ਇੰਚਾਰਜ ਨਾਲ ਗੱਲ ਕੀਤੀ।ਉਸਨੁ ਕਿਹਾ ਕਿ ਉਹ ਪ੍ਰਿੰਸੀਪਲ ਨਾਲ ਗੱਲਬਾਤ ਕਰੂਗੀ। ਇੰਚਾਰਜ ਨੇ ਕਿਹਾ ਕਿ ਪ੍ਰਿੰਸੀਪਲ ਨੇ ਕਿਹਾ ਕਿ ਇੰਨ੍ਹਾ ਕੁ ਤਾਂ ਚਲਦਾ ਹੈ। ਮੈਂ ਡਾਇਰੈਕਟਰ ਨਾਲ ਗੱਲ ਕਰਨ ਦੀ ਸੋਚੀ ਲੇਕਿਨ ਮੈਨੂੰ ਕੋਈ ਫਾਇਦਾ ਨਹੀਂ ਲੱਗਾ। ਉਦੋਂ ਮੈਂ ਮੋਦੀ ਅੰਕਲ ਤੁਹਾਨੂੰ ਲਿਖਿਆ ਹੈ। ਮੇਰੀ ਤਾਂ ਜ਼ਿੰਦਗੀ ਖਰਾਬ ਹੋ ਗਈ। ਲੇਕਿਨ ਮੈਂ ਆਪਣੀ ਫ੍ਰੈਂਡ ਨੂੰ ਬਚਾ ਲਿਆ। ਇਹ ਕਦੀ ਸਾਨੂੰ ਆਫਿਸ 'ਚ ਛੇੜ ਦੇ ਸੀ ਅਤੇ ਕਦੇ ਪੀਆਰਓ ਆਫਿਸ 'ਚ। ਮੈਨੂੰ ਹੋਟਲਾਂ 'ਚ ਵੀ ਲਿਜਾਇਆ ਗਿਆ ਸੀ। ਪੇਂਡੂ ਇਲਾਕੇ ਤੋਂ ਹੋਣ ਕਾਰਨ ਮੈਂ ਘਰ ਨਹੀਂ ਦੱਸਿਆ। ਅਗਰ ਮੈਂ ਇਹ ਗੱਲ ਕਿਸੇ ਆਪਣੇ ਭਰਾ ਨੂੰ ਦੱਸੀ ਹੁੰਦੀ ਤਾਂ ਉਹ ਮੈਨੂੰ ਮਾਰ ਦਿੰਦਾ। ਮਰਨਾ ਤਾਂ ਮੈਂ ਵੈਸੇ ਵੀ ਹੈ ਪਰ ਇਹਨਾਂ ਲੋਕਾਂ ਨੂੰ ਸਜ਼ਾ ਦਵਾ ਕੇ। ਅਗਰ ਇਸ ਮਾਮਲੇ 'ਚ ਕੋਈ ਐਕਸ਼ਨ ਨਾ ਹੋਇਆ ਤਾਂ ਮੈਂ ਆਤਮਹੱਤਿਆ ਕਰ ਲਊਂਗੀ ਅਤੇ ਇਸਦੀ ਜ਼ਿੰਮੇਵਾਰ ਡਾਇਰੈਕਟਰ ਹੋਵੇਗੀ।"
sonipat gohana school student raped: ਇੱਕ ਸਕੂਲ ਦੀ ਵਿਦਿਆਰਥਣ ਨੇ ਲਿਖੀ ਗੁੰਮਨਾਮ ਚਿੱਠੀਇਸ ਪੂਰੇ ਮਾਮਲੇ 'ਚ ਸੋਨੀਪਤ ਹੈਡਕੁਆਰਟਰ ਡੀਐਸਪੀ ਮੁਕੇਸ਼ ਜਾਖੜ ਨੇ ਦੱਸਿਆ ਕਿ ਉਸ ਚਿੱਠੀ 'ਚ ਵਿਦਿਆਰਥਣ ਨੇ ਓਮ ਪਬਲਿਕ ਸਕੂਲ ਦੇ ਦੋ ਕਰਮਚਾਰੀਆਂ ਸੁਖਬੀਰ ਅਤੇ ਕਰਮਵੀਰ ਦੇ ਨਾਮ ਲਿਖੇ ਹਨ।

ਦੋਨਾਂ ਤੋਂ ਪੁੱਛਗਿਛ ਕੀਤੀ ਗਈ ਹੈ ਲੇਕਿਨ ਅਜੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ ਹੈ।

ਲੇਕਿਨ ਸਕੂਲ 'ਚ ਸੈਕਸੁਅਲ ਮਾਮਲਿਆਂ ਨੂੰ ਲੈ ਕੇ ਇੱਕ ਕਮੇਟੀ ਬਣਾਈ ਗਈ ਹੈ, ਜਿੱਥੇ ਅਜਿਹੀ ਕੋਈ ਸ਼ਿਕਾਇਤ ਨਹੀਂ ਹੈ।

ਹੁਣ, ਉਹ ਹੋਟਲਾਂ ਦੇ ਰਿਕਾਰਡ ਵੀ ਖੰਗਾਲ ਰਹੇ ਹਨ। sonipat gohana school student raped

—PTC News

adv-img
adv-img