Fri, May 3, 2024
Whatsapp

ਸ਼੍ਰੀ ਗੁਰੂਦੇਵ ਦੇ ਮਾਲਿਕ ਦੇ ਪੁੱਤਰ ਨੇ ਚੰਡੀਗੜ੍ਹ ਦੇ ਸੈਕਟਰ -17 ਵਿੱਚ ਕੀਤੀ ਆਤਮਹੱਤਿਆ

Written by  Joshi -- July 29th 2018 08:05 AM -- Updated: July 29th 2018 03:00 PM
ਸ਼੍ਰੀ ਗੁਰੂਦੇਵ ਦੇ ਮਾਲਿਕ ਦੇ ਪੁੱਤਰ ਨੇ ਚੰਡੀਗੜ੍ਹ ਦੇ ਸੈਕਟਰ -17 ਵਿੱਚ ਕੀਤੀ ਆਤਮਹੱਤਿਆ

ਸ਼੍ਰੀ ਗੁਰੂਦੇਵ ਦੇ ਮਾਲਿਕ ਦੇ ਪੁੱਤਰ ਨੇ ਚੰਡੀਗੜ੍ਹ ਦੇ ਸੈਕਟਰ -17 ਵਿੱਚ ਕੀਤੀ ਆਤਮਹੱਤਿਆ

  ਸ਼੍ਰੀ ਗੁਰੂਦੇਵ ਦੇ ਮਾਲਿਕ ਦੇ ਪੁੱਤਰ ਨੇ ਚੰਡੀਗੜ੍ਹ ਦੇ ਸੈਕਟਰ 17 ਵਿੱਚ ਕੀਤੀ ਆਤਮਹੱਤਿਆ ਖਬਰ ਹੈ ਕਿ 30 ਸਾਲਾ ਹਰਪ੍ਰੀਤ ਸਿੰਘ ਨੇ ਸ਼ਨੀਵਾਰ ਦੀ ਰਾਤ ਸੈਕਟਰ 17 ਵਿੱਚ ਆਪਣੀ ਦਫ਼ਤਰੀ ਇਮਾਰਤ ਦੀ ਛੱਤ ਤੋਂ ਛਾਲ ਮਾਰ ਕੇ ਆਪਣੀ ਜਾਨ ਗਵਾ ਲਈ। ਜ਼ਿਕਰਯੋਗ ਹੈ ਕਿ ਹਰਪ੍ਰੀਤ ਸਿੰਘ ਸੈਕਟਰ 17 ਦੇ ਗੁਰਦੇਵ ਫੋਟੋ ਸਟੂਡੀਓ ਦੇ ਮਾਲਕ ਕਿਰਪਾਲ ਸਿੰਘ ਦਾ ਪੁੱਤਰ ਹੈ ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਉਂਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਤਕਰੀਬਨ 7.45 ਤੇ ਮਿਲੀ ਕਿ ਇੱਕ ਵਿਅਕਤੀ ਨੇ ਸੈਕਟਰ 17 ਪਲਾਜ਼ਾ ਦੀ ਇੱਕ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਹਰਪ੍ਰੀਤ ਨੂੰ ਹਸਪਤਾਲ ਲਿਜਾਉਣ ਤੋਂ ਬਾਅਦ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਦੁਕਾਨ ਦੀ ਦੇਖਭਾਲ ਕਰਨ ਵਾਲੇ ਪ੍ਰੇਮ ਨੇ ਦੱਸਿਆ ਕਿ ਉਸ ਤੋਂ ਹਰਪ੍ਰੀਤ ਨੇ ਤਕਰੀਬਨ 7.30 ਵਜੇ ਛੱਤ ਦੀਆਂ ਚਾਬੀਆਂ ਮੰਗੀਆਂ ਸਨ।ਪੁਲਿਸ ਵੱਲੋਂ ਛੱਤ ਤੋਂ ਦੋ ਮੋਬਾਈਲ ਬਰਾਮਦ ਕੀਤੇ ਗਏ ਹਨ । ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਸਾਲ ਅਪ੍ਰੈਲ ਦੇ ਸ਼ੁਰੂ ਵਿੱਚ ਤਿੰਨ ਵਿਅਕਤੀਆਂ ਨੇ ਹਰਪ੍ਰੀਤ ਨੂੰ ਸੈਕਟਰ 9 ਵਿੱਚ ਇੱਕ ਜਿਮ ਦੇ ਬਾਹਰ ਬੰਦੂਕ ਦੀ ਨੋਕ 'ਤੇ ਉਸਦੀ ਮਰਸਡੀਜ਼ ਐਸਯੂਵੀ ਵਿੱਚ ਅਗਵਾ ਕਰ ਲਿਆ ਸੀ ਅਤੇ ੩ ਲੱਖ ਰੁਪਏ ਲੈਣ ਉਪਰੰਤ ਉਸਨੂੰ ਐਲਾਂਟੇ ਮਾਲ ਦੇ ਨੇੜੇ ਛੱਡ ਦਿੱਤਾ ਸੀ। ਅਗਵਾਕਾਰ ਉਸਦੀ ਐਸ.ਯੂਵੀ ਨਾਲ ਦੌੜ ਗਏ ਜੋ ਕਿ ਬਾਅਦ ਵਿੱਚ ਇੰਡਸਟਰੀਅਲ ਏਰੀਆ ਫੇਸ-2 ਕੋਲੋਂ ਮਿਲੀ। —PTC News


  • Tags

Top News view more...

Latest News view more...