ਮੁੱਖ ਖਬਰਾਂ

ਕਾਰਵਾਈ ਕਰਨ ਦੇ ਬਜਾਏ ਪੁਲਿਸ ਨੇ ਮਾਂ-ਪੁੱਤ ਨਾਲ ਕੀਤੀ ਕੁੱਟਮਾਰ ! ਜਾਣੋ ਮਾਮਲਾ

By Jashan A -- November 24, 2019 11:52 am -- Updated:November 24, 2019 11:54 am

ਕਾਰਵਾਈ ਕਰਨ ਦੇ ਬਜਾਏ ਪੁਲਿਸ ਨੇ ਮਾਂ-ਪੁੱਤ ਨਾਲ ਕੀਤੀ ਕੁੱਟਮਾਰ ! ਜਾਣੋ ਮਾਮਲਾ,ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਠੇ ਰਨ ਸਿੰਘ ਵਾਲਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਥੇ ਜ਼ਮੀਨੀ ਵਿਵਾਦ ਦੇ ਕਾਰਨ ਗਰੀਬ ਪਰਿਵਾਰ ਨਾਲ ਕੁੱਟਮਾਰ ਅਤੇ ਧੱਕੇਸ਼ਾਹੀ ਕੀਤੀ ਗਈ।

ਪੀੜਤ ਪਰਿਵਾਰ ਮੁਤਾਬਕ ਗੁਆਂਢ ’ਚ ਰਹਿ ਰਹੇ ਲੋਕਾਂ ਨਾਲ ਕਾਫੀ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਹੈ। ਜਦੋਂ ਗਰੀਬ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਤਾਂ ਉਹਨਾਂ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ।

ਹੋਰ ਪੜ੍ਹੋ: ਫਾਜ਼ਿਲਕਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 7 ਕਿੱਲੋ ਹੈਰੋਇਨ ਸਣੇ ਤਸਕਰ ਕੀਤਾ ਕਾਬੂ

ਉਹਨਾਂ ਨੇ ਇਲਜ਼ਾਮ ਲਗਾਇਆ ਕਿ ਦੂਜੀ ਧਿਰ ਦੇ ਵਿਅਕਤੀਆਂ ਨੇ ਸ਼ਿਕਾਇਤ ਦਰਜ ਕਰਵਾਈ ਤਾਂ ਪੁਲਿਸ ਨੇ ਘਰ ਆ ਕੇ ਅਤੇ ਫਿਰ ਥਾਣੇ ਲਿਜਾ ਕੇ ਉਕਤ ਲੋਕਾਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ।

-PTC News

  • Share