ਆਸਟ੍ਰੇਲੀਆਈ ਟੀ-20 ਟੀਮ 'ਚ ਸਮਿਥ ਤੇ ਵਾਰਨਰ ਦੀ ਹੋਈ ਵਾਪਸੀ, ਇਸ ਖਿਡਾਰੀ ਨੂੰ ਨਹੀਂ ਮਿਲੀ ਜਗ੍ਹਾ !

By Jashan A - October 09, 2019 3:10 pm

ਆਸਟ੍ਰੇਲੀਆਈ ਟੀ-20 ਟੀਮ 'ਚ ਸਮਿਥ ਤੇ ਵਾਰਨਰ ਦੀ ਹੋਈ ਵਾਪਸੀ, ਇਸ ਖਿਡਾਰੀ ਨੂੰ ਨਹੀਂ ਮਿਲੀ ਜਗ੍ਹਾ !,ਨਵੀਂ ਦਿੱਲੀ: ਸ਼੍ਰੀਲੰਕਾ ਅਤੇ ਪਾਕਿਸਤਾਨ ਖਿਲਾਫ ਖੇਡੀ ਜਾਣ ਵਾਲੀ ਟੀ-20 ਸੀਰੀਜ਼ ਲਈ ਆਸਟਰੇਲੀਆਈ ਸਾਬਕਾ ਕਪਤਾਨ ਸਟੀਵ ਸਮਿਥ ਅਤੇ ਓਪਨਰ ਡੇਵਿਡ ਵਾਰਨਰ ਦੀ ਟੀਮ 'ਚ ਵਾਪਸੀ ਹੋ ਗਈ ਹੈ।

Aus ਉਥੇ ਹੀ ਬੇਨ ਮੈਕਡਾਰਮਾਟ ਅਤੇ ਬਿਲੀ ਸਟੇਨਲੇਕ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।ਹਾਲਾਂਕਿ ਮਾਰਕਸ ਸਟੋਇੰਸ ਨੂੰ ਬਾਹਰ ਕਰ ਦਿੱਤਾ ਗਿਆ ਹੈ। ਸਟੋਇੰਸ ਵਿਸ਼ਵ ਕੱਪ ਵਿਚ ਸਿਰਫ 87 ਦੌੜਾਂ ਬਣਾ ਸਕਿਆ ਸੀ ਅਤੇ ਸੱਟਾਂ ਨਾਲ ਜੂਝ ਰਿਹਾ ਸੀ, ਜਿਸ ਕਾਰਨ ਸ਼ਾਇਦ ਉਸ ਨੂੰ ਟੀਮ 'ਚ ਜਗ੍ਹਾ ਨਹੀਂ ਦਿੱਤੀ ਗਈ।

ਹੋਰ ਪੜ੍ਹੋ:ਸ੍ਰੀ ਮੁਕਤਸਰ ਸਾਹਿਬ: ਪੈਟਰੋਲ ਪੰਪ 'ਤੇ ਲੁੱਟ ਕਰਨ ਵਾਲੇ 5 ਵਿਅਕਤੀ ਚੜ੍ਹੇ ਪੁਲਿਸ ਅੜਿੱਕੇ

Ausਜ਼ਿਕਰਯੋਗ ਹੈ ਕਿ ਆਸਟਰੇਲੀਆ ਨੇ ਪਹਿਲਾਂ ਸ਼੍ਰੀਲੰਕਾ ਨਾਲ 27 ਅਕਤੂਬਰ ਤੋਂ 3 ਟੀ-20 ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ, ਜਦਕਿ ਇਸ ਤੋਂ ਬਾਅਦ ਤਿੰਨ ਨਵੰਬਰ ਤੋਂ ਉਸ ਨੇ ਪਾਕਿਸਤਾਨ ਨਾਲ ਵੀ 3 ਟੀ-20 ਮੈਚ ਅਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ।

-PTC News

adv-img
adv-img