Wed, May 15, 2024
Whatsapp

ਇਸ ਵਿਦਿਆਰਥੀ ਵੱਲੋਂ ਬਣਾਇਆ ਡ੍ਰੋਨ ਮਾਡਲ ਕਰੇਗਾ ਦੁਸ਼ਮਣਾਂ ਤੇ ਹਮਲਾ

Written by  Joshi -- May 02nd 2018 10:43 PM -- Updated: May 02nd 2018 11:17 PM
ਇਸ ਵਿਦਿਆਰਥੀ ਵੱਲੋਂ ਬਣਾਇਆ ਡ੍ਰੋਨ ਮਾਡਲ ਕਰੇਗਾ ਦੁਸ਼ਮਣਾਂ ਤੇ ਹਮਲਾ

ਇਸ ਵਿਦਿਆਰਥੀ ਵੱਲੋਂ ਬਣਾਇਆ ਡ੍ਰੋਨ ਮਾਡਲ ਕਰੇਗਾ ਦੁਸ਼ਮਣਾਂ ਤੇ ਹਮਲਾ

ਦੇਸ਼ ਵਾਸੀ ਜਦੋਂ ਆਪਣੇ ਘਰਾਂ ਵਿੱਚ ਸੁਰੱਖਿਅਤ ਸੌਂਦੇ ਉੱਠਦੇ ਬੈਠਦੇ ਜ਼ਿੰਦਗੀ ਹੰਢਾਉਂਦੇ ਹਨ ਉਦੋਂ ਸਰਹੱਦਾਂ ਤੇ ਸਾਡੇ ਦੇਸ਼ ਦੇ ਜੁਆਨ ਦੇਸ਼ ਦੀ ਰਾਖੀ ਲਈ ਬੈਠੇ ਹੁੰਦੇ ਹਨ । ਅਸੀਂ ਨਿੱਤ ਹੀ ਇਹ ਸੁਣਦੇ ਹਾਂ ਕਿ ਬਾਰਡਰ ਤੇ ਦੁਸ਼ਮਣਾਂ ਤੇ ਹਮਲਾ ਹੋਇਆ ਅਤੇ ਕਈ ਜਵਾਨ ਸ਼ਹਾਦਤ ਦਾ ਜਾਮ ਪੀ ਗਏ। ਕਈ ਲੋਕ 'ਤੇ ਇਸ ਗੱਲ ਨੂੰ ਹਓ ਪਰੇ ਕਰ ਦਿੰਦੇ ਹਨ ਅਤੇ ਕਈ ਇਸ 'ਤੇ ਦੁੱਖ ਵਿਅਕਤ ਕਰਦੇ ਇਸਨੂੰ ਆਪਣੇ ਦਿਲ ਤੇ ਇਸ ਕਦਰ ਲੈ ਬੈਠਦੇ ਹਨ ਕਿ ਉਹਨਾਂ ਦਾ ਜ਼ਜਬਾ ਕਿਸੇ ਨਾ ਕਿਸੇ ਤਰੀਕੇ ਬਾਹਰ ਨਿਕਲ ਆਉਂਦਾ ਹੈ। ਅਜਿਹੇ ਹੀ ਇੱਕ ਜਜ਼ਬਾਧਾਰੀ ਬੀ-ਟੈੱਕ ਦਾ ਵਿਦਿਆਰਥੀ ਚਰਨਜੀਤਪੁਰੇ ਦਾ ਈਸ਼ਾਨ ਅਗਰਵਾਲ ਹੈ ਜਿਸਨੇ ਦੇਸ਼ ਦੇ ਜੁਆਨਾਂ ਦੀ ਸ਼ਹਾਦਤ ਨੂੰ ਇਨ੍ਹੀ ਗੰਭੀਰਤਾ ਨਾਲ ਲਿਆ ਕਿ ਇੱਕ ਐਸਾ ਡ੍ਰੋਨ ਮਾਡਲ ਬਣਾ ਦਿੱਤਾ ਜੋ ਦੁਸ਼ਮਣਾਂ ਤੇ ਨਜ਼ਰ ਰੱਖਣ ਦੇ ਨਾਲ ਹੀ ਕਮਾਂਡ ਦੇਣ ਤੇ ਦੁਸ਼ਮਣਾਂ ਤੇ ਹਮਲਾ ਕਰਕੇ ਉਨ੍ਹਾਂ ਨੂੰ ਮਾਰ ਗਿਰਾਵੇਗਾ। ਇਸ ਮਾਡਲ ਦੇ ਨਾਮ ਬਾਰੇ ਤੁਹਾਨੂੰ ਦੱਸ ਦੇਈਏ ਕਿ ਇਸਦਾ ਨਾਮ ਫੋਟੋਮ ਆਈ ਹੈ । ਇਸ ਮਾਡਲ ਦੀ ਖਾਸ ਗੱਲ ਇਹ ਹੈ ਕਿ ਇਸ ਤੋਂ ਇਸ ਬਾਰੇ ਵੀ ਸਕੈਨ ਕਰਕੇ ਬੜੀ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ ਕਿ ਸਾਡੇ ਦੇਸ਼ ਦੇ ਦੁਸ਼ਮਣ ਕਿੱਥੇ ਛੁਪੇ ਹਨ । ਜਦੋਂ ਵੀ ਇਹ ਕਿਸੇ ਤਰ੍ਹਾਂ ਦੀ ਹਰਕਤ ਬਾਰੇ ਜਾਇਜ਼ਾ ਲਵੇਗਾ ਤਾਂ ਕੰਟਰੋਲ ਰੂਮ ਵਿੱਚ ਸਿਗਨਲ ਜਰੀਏ ਇਸਦੀ ਖਬਰ ਪਹੁੰਚ ਜਾਵੇਗੀ ਫਿਰ ਉੱਥੋਂ ਹੀ ਕਮਾਂਡ ਮਿਲਣ ਤੇ ਇਹ ਹਮਲਾ ਕਰੇਗਾ। ਇਸ ਮਾਡਲ ਨੂੰ ਬਣਾਉਂਦੇ ਈਸ਼ਾਨ ਨੂੰ ਤਕਰੀਬਨ ਚਾਰ ਮਹੀਨੇ ਦਾ ਸਮਾਂ ਲੱਗਿਆ ਤੇ ਕਰੀਬ ਇੱਕ ਲੱਖ ਦਾ ਖਰਚਾ ਆਇਆ। ਇਸ ਬਾਰੇ ਸਰਕਾਰਾਂ ਨੂੰ ਵੀ ਜਾਣਕਾਰੀ ਪਹੁੰਚਾਈ ਗਈ ਹੈ ਤਾਂ ਕਿ ਇਸ ਵਿਲੱਖਣ ਮਾਡਲ ਸਦਕਾ ਦੇਸ਼ ਦੀ ਰਾਖੀ ਬਿਨ੍ਹਾਂ ਆਪਣੇ ਜੁਆਨਾਂ ਦੀ ਸ਼ਹਾਦਤ ਦੇ ਹੋ ਸਕੇ।


Top News view more...

Latest News view more...