ਇੱਕ ਹੋਰ ਮਹਿਲਾ ਨਾਲ ਹੋਇਆ ਜਬਰ ਜਿਨਾਹ
ਪਤੀ ਨੇ ਖੁਦ ਦੇਖਿਆ ਪੰਜ ਲੋਕ ਮੇਰੇ ਉਪਰ ਸਨ sudan female violence ਇੱਕ ਗੈਂਗਰੇਪ ਦੀ ਸ਼ਿਕਾਰ ਮਹਿਲਾ ਨੇ ਜਦੋਂ ਆਪਣੀ ਹੱਡ ਬੀਤੀ ਸੁਣਾਈ ਤਾਂ ਸਾਰੇ ਇੱਕ ਵਾਰ ਇਹ ਸੋਚਣ ਲਈ ਮਜਬੂਰ ਜ਼ਰੂਰ ਹੋ ਗਏ ਸਨ ਕਿ ਕਿੱਥੇ ਹੈ ਇਨਸਾਨੀਅਤ! sudan female violence ਇਕ ਰਿਪੋਰਟ ਵਿੱਚ ਸੁਡਾਨ 'ਚ ਮਹਿਲਾਵਾਂ ਦੇ ਉਪਰ ਹੋ ਰਹੇ ਜ਼ੁਲਮਾਂ ਦਾ ਖੁਲਾਸਾ ਹੋਇਆ ਹੈ। ਦੱਖਣੀ ਸੁਡਾਨ ਨੂੰ 2011'ਚ ਆਜ਼ਾਦੀ ਮਿਲੀ, ਲੇਕਿਨ 2013 'ਚ ਉਥੇ ਸਿਵਿਲ ਵਾਰ ਸ਼ੁਰੂ ਹੋ ਗਈ ਸੀ। ਇਸ ਤੋਂ ਬਾਅਦ ਤੋਂ ਲਗਾਤਾਰ ਉਥੇ ਅਵਿਵਸਥਾ ਦਾ ਮਾਹੌਲ ਹੈ। ਸਰਕਾਰੀ ਫੋਰਸ ਅਤੇ ਵਿਰੋਧੀ ਗੁਟਾਂ, ਦੋਵਾਂ ਨੂੰ ਹੀ ਵਾਰ ਕ੍ਰਾਈਮ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। 2015 ਵਿੱਚ ਇੱਥੇ ਸ਼ਾਂਤੀ ਦੇ ਲਈ ਸਮਝੌਤਾ ਹੋਇਆ, ਲੇਕਿਨ ਇਸ ਤੋਂ ਬਾਅਦ ਵੀ ਲੜਾਈ ਜਾਰੀ ਰਹੀ ਸੀ। ਰਿਪੋਰਟ ਦੇ ਮੁਤਾਬਕ, ਹਜ਼ਾਰਾਂ ਮਹਿਲਾਵਾਂ ਨੂੰ ਇੱਥੇ ਗੈਂਗਰੇਪ ਅਤੇ ਸੈਕਸ਼ੁਅਲ ਸਲੇਵਰੀ (ਗੁਲਾਮੀ) ਦਾ ਸਾਹਮਣਾ ਕਰਨਾ ਪੈਂਦਾ ਹੈ। ਅਲਜਜੀਰਾ ਨੇ ਕਈ ਮਹਿਲਾ ਸਰਵਾਵਾਈਰਜ਼ ਨਾਲ ਗੱਲਬਾਤ ਕੀਤੀ ਅਤੇ ਉਹਨਾਂ 'ਚ ਇੱਲ ਮਹਿਲਾ ਨੇ ਕਿਹਾ ਕਿ "ਮੇਰੇ ਪਤੀ ਕੁਝ ਦੂਰ ਪਿੱਛੇ ਸਨ, ਜਦੋਂ ਉਹ ਆਏ ਤਾਂ ਉਹਨਾਂ ਨੇ ਦੇਖਿਆ ਕਿ 5 ਲੋਕ ਮੇਰੇ ਉਪਰ ਸਨ। ਪਤੀ ਨੇ ਉਹਨਾਂ ਨੂੰ ਰੁਕਣ ਲਈ ਕਿਹਾ। ਬਲਾਤਕਾਰੀਆਂ ਨੇ ਉਹਨਾਂ ਨੂੰ ਚਾਕੂ ਨਾਲ ਮਾਰਿਆ। sudan female violence ਮਹਿਲਾ ਨੇ ਇਹ ਵੀ ਦੱਸਿਆ ਕਿ ਪੰਜ ਲੋਕ ਸਰਕਾਰੀ ਸੁਰੱਖਿਆ ਬਲ ਦੇ ਜਵਾਨ ਸਨ। ਉਹਨਾਂ ਨੇ ਉਸ ਮਹਿਲਾ ਦੇ ਨਾਲ ਨਾਲ ਹੋਰ 4 ਮਹਿਲਾਵਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਸੀ। ਉਹਨਾਂ ਨੇ ਵੀ ਦੱਸਿਆ ਕਿ ਉਸ ਮਹਿਲਾ ਦੇ ਨਾਲ ਇੱਕ ਮਹਿਲਾ ਨੇ ਦੱਸਿਆ ਕਿ ਤਿੰਨ ਜਵਾਨਾਂ ਨੇ ਉਹਨਾਂ ਦੀ 60 ਸਾਲ ਦੀ ਮਾਂ ਰੇਪ ਕੀਤਾ ਜਦੋਂ ਉਹ ਖੇਤਾਂ ਵਿੱਚ ਕੰਮ ਕਰ ਰਹੀ ਸੀ। sudan female violence ਸੋਫੀਆ ਨਾਮ ਦੀ ਮਹਿਲਾ ਨੇ ਕਿਹਾ ਕਿ ਇੱਕ ਪਿੰਡ ਦੇ ਸੈਨਿਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਅਤੇ ਹੋਰ ਮਹਿਲਾਵਾਂ ਦੇ ਨਾਲ ਉਹਨਾਂ ਨੂੰ ਸੈਕਸ ਸਲੇਵ ਬਣਾ ਕੇ ਕਰੀਬ ਇੱਕ ਮਹੀਨੇ ਤੱਕ ਰੱਖਿਆ ਸੀ। ਜਦੋਂ ਮਹਿਲਾ ਨੇ ਦੱਸਿਆ ਕਿ ਉਹ ਵਿਧਵਾ ਹੈ ਉਹ ਬੱਚਿਆਂ ਦੀ ਮਾਂ ਹੈ, ਤਾਂ ਵੀ ਦੋਸ਼ੀਆਂ ਨੇ ਰਹਿਮ ਨਹੀਂ ਕੀਤਾ ਸੀ। ਇੱਕ ਪਾਸੇ ਅਸੀਂ ਦੁਨੀਆਂ ਨੂੰ ਆਪਸ 'ਚ ਜੋੜ ਕੇ ਗਲੋਬਲਾਈਜ਼ੇਸ਼ਨ ਦੀ ਗੱਲ ਕਰ ਰਹੇ ਹਾਂ, ਦੂਸਰੇ ਪਾਸੇ ਅਜਿਹੀਆਂ ਘਟਨਾਵਾਂ ਸਾਨੂੰ ਮੁੱਢ ਤੋਂ ਸਾਡੇ ਨਜ਼ਰੀਏ ਬਾਰੇ ਸੋਚਣ ਲਈ ਜ਼ਰੂਰ ਮਜਬੂਰ ਕਰਦੀਆਂ ਹਨ। —PTC News