ਆਪ ਤੇ ਕਾਂਗਰਸ ਪੰਜਾਬੀਆਂ ਨਾਲ ਸੰਵਿਧਾਨਕ ਤੇ ਲੋਕਤੰਤਰੀ ਧੋਖਾ ਕਰ ਰਹੇ ਹਨ : ਸੁਖਬੀਰ ਸਿੰਘ ਬਾਦਲ

By Jagroop Kaur - June 03, 2021 8:06 pm

ਚੰਡੀਗੜ੍ਹ, 3 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਫਿਕਸ ਮੈਚ ਖੇਡ ਰਹੇ ਹਨ ਅਤੇ ਆਪ ਦੇ ਵਿਧਾਇਕ ਲਗਾਤਾਰ ਆਪਣੀ ਵਫਾਦਾਰੀ ਕਾਂਗਰਸ ਪਾਰਟੀ ਵੱਲਨਾਂ  ਸਿਰਫ ਇਕ ਅਣਐਲਾਨੇ ਗਠਜੋੜ ਕਾਰਨ ਬਦਲ ਰਹੇ ਹਨ। ਉਹਨਾਂ ਨੇ ਇਸਨੁੰ ਸੂਬੇ ਦੇ ਲੋਕਾਂ ਨਾਲ ਸੰਵਿਧਾਨਕ ਅਤੇ ਲੋਕਤੰਤਰੀ ਧੋਖਾ ਕਰਾਰ ਦਿੱਤਾ।ਭੁਲੱਥ ਦੇ ਵਿਧਾਇਕ ਸੁਖਪਾਲ ਖਹਿਰਾ ਤੇ ਦੋ ਹੋਰ ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਪਿਰਮਲ ਸਿੰਘ ਖਾਲਸਾ ਦੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿਚ ਕਾਂਗਰਸ ਵਿਚ ਸ਼ਾਮਲ ਹੋਣ ’ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਤੋਂ ਸਾਬਤ ਹੋ ਗਿਆ ਹੈ ਕਿ ਕਾਂਗਰਸ ਤੇ ਆਪ ਇਕੋ ਹੀ ਸਿੱਕੇ ਦੇ ਦੋ ਪਹਿਲੂ ਹਨ।

Sukhbir Singh Badal asserts Sukhpal Khaira, 2 other MLAs shifted to Cong camp as part of fixed match

Read More : ਫ਼ਿਲਮੀ ਅੰਦਾਜ਼ ‘ਚ ਕੀਤੀ ਲੁੱਟ,ਲੁਟੇਰਿਆਂ ਨੇ 30 ਤੋਲੇ ਤੋਂ ਵੱਧ ਸੋਨੇ ਤੇ ਨਕਦੀ ‘ਤੇ...

ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੀ ਲੋੜ ਅਨੁਸਾਰ ਆਪ ਦੇ ਵਿਧਾਇਕਾਂ ਨੂੰ ਡੈਪੂਟੇਸ਼ਨ ’ਤੇ ਲੈ ਜਾਂਦੀ ਹੈ ਖਾਸ ਤੌਰ ’ਤੇ ਜਦੋਂ ਚੋਣਾਂ ਹੁੰਦੀਆਂ ਹਨ ਤੇ ਹੁਣ ਇਸਨੇ ਤਿੰਨ ਵਿਧਾਇਕ ਉਸ ਵੇਲੇ ਆਪਣੇ ਨਾਲ ਸ਼ਾਮਲ ਕੀਤੇ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਖਤਰੇ ਵਿਚ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲਹ ੈ ਕਿ ਸੰਵਿਧਾਨਕ ਸ਼ਰਤਾਂ ਨੁੰ ਵਗਾਹ ਕੇ ਮਾਰਿਆ ਹੋਇਆ ਹੈ ਤੇ ਆਪ ਵਿਧਾਇਕਾਂ ਨੁੰ ਵਿਧਾਨ ਸਭਾ ਵਿਚ ਆਪਣੀਆਂ ਸੀਟਾਂ ’ਤੇ ਸਿਰਫ ਇਸ ਕਰ ਕੇ ਬੈਠਣ ਦਿੱਤਾ ਜਾਂਦਾ ਹੈ ਕਿਉਂਕਿ ਉਹ ਕਾਂਗਰਸ ਸਰਕਾਰ ਦੀ ਹਮਾਇਤ ਕਰ ਰਹੇ ਹਨ।

SAD President on Sukhpal Khaira: Shiromani Akali Dal Prez Sukhbir Singh Badal said that Congress and AAP were playing a fixed match.

Raed More : ਲਗਾਤਾਰ ਸਿੱਖਿਆ ਉਜਾੜੂ ਫ਼ੈਸਲੇ ਲਾਗੂ ਕਰ ਰਹੀ ਸਰਕਾਰ, ਅਧਿਆਪਕਾਂ ਨੇ ਇੰਝ ਜਤਾਇਆ ਵਿਰੋਧ

ਉਹਨਾਂ ਕਿਹਾ ਕਿ ਆਪ ਦੇ ਵਿਧਾਇਕਾਂ ਨੁੰ ਆਪਣੀ ਪਾਰਟੀ ਛੱਡਣ ਦੇ ਬਾਵਜੂਦ ਵੀ ਆਪਣੀ ਮੈਂਬਰਸ਼ਿਪ ਰੱਖਣ, ਨਵੀਂਆਂ ਪਾਰਟੀਆਂ ਬਣਾਉਣ ਤੇ ਸ਼ਰ੍ਹੇਆਮ ਕਾਂਗਰਸ ਵਿਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਸੂਬੇ ਦੇ ਲੋਕਾਂ ਨਾਲ ਲੋਕਤੰਤਰੀ ਧੋਖਾ ਹੈ ਕਿਉਂਕਿ ਲੋਕਾਂ ਨੇ ਇਹਨਾਂ ਆਗੂਆਂ ਨੁੰ ਆਪ ਵਿਧਾਇਕ ਵਜੋਂ ਚੁਣਿਆ ਸੀ।ਖਹਿਰਾ  ਦੀ ਉਦਾਹਰਣ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਖਹਿਰਾ ਆਪ ਦੀ ਟਿਕਟ ’ਤੇ ਵਿਧਾਨ ਸਭਾ ਲਈ ਚੁਣਿਆ ਗਿਆ ਸੀ, ਫਿਰ ਇਸਨੇ ਆਪ ਛੱਡ ਕੇ ਆਪਣੀ ਪੰਜਾਬ ਏਕਤਾ ਪਾਰਟੀ ਜਨਵਰੀ 2019 ਵਿਚ ਬਣਾ ਲਈ।

ਉਹਨਾਂ ਕਿਹਾ ਕਿ ਖਹਿਰਾ ਨੇ ਪੰਜਾਬ ਏਕਤਾ ਪਾਰਟੀ  ਵੱਲੋਂ ਬਠਿੰਡਾ ਤੋਂ ਲੋਕ ਸਭਾ ਚੋਣ ਵੀਲੜੀ ਤੇ ਆਪਣੀ ਜ਼ਮਾਨਤ ਵੀ ਜ਼ਬਤ ਕਰਵਾਈ। ਉਹਨਾਂ ਕਿਹਾ ਕਿ ਬਜਾਏ ਖਹਿਰਾ ਨੂੰ ਵਿਧਾਨ ਸਭਾ ਵਿਚੋਂ ਮੁਅੱਤਲ ਕਰਨ ਦੇ, ਖਹਿਰਾ ਨੂੰ ਮੈਂਬਰ ਬਣੇਰਹਿਣ ਦਿੱਤਾ ਗਿਆ ਕਿਉਂਕਿ ਉਸਨੇ ਇਹ ਸਭ ਕੁਝ ਕਾਂਗਰਸ ਪਾਰਟੀ ਦੇ ਕਹਿਣ ’ਤੇ ਕੀਤਾ। ਉਹਨਾਂ ਕਿਹਾ ਕਿ ਹੁਣ ਜਦੋਂ ਮੁੱਖ ਮੰਤਰੀ ਦੀ ਕੁਰਸੀ ਖਤਰੇ ਵਿਚ ਹੈ ਤਾਂ ਖਹਿਰਾ ਤੇ ਉਸਦੇ ਦੋ ਸਾਥੀ ਕਮਾਲੂ ਨਾਂ ਤੇ ਪਿਰਮਲ ਸਿੰਘ ਉਹਨਾਂ ਦੀ ਮਦਦ ਵਿਚ ਨਿਤਰ ਆਏ ਹਨ। ਉਹਨਾਂ ਕਿਹਾ ਕਿ ਇਸ ਸਭ ਤੋਂ ਸਾਬਤ ਹੁੰਦਾ ਹੈ ਕਿ ਆਪ ਪਹਿਲਾਂ ਹੀ ਕਾਂਗਰਸ ਦੀ ਬੀ ਟੀ ਵਜੋਂ ਕੰਮ ਕਰ ਰਹੀ ਹੈ ਤੇ ਇਸਦਾ ਪੰਜਾਬ ਵਿਚ ਕਾਂਗਰਸ ਨਾਲ ਅਣਐਲਾਨਿਆ ਗਠਜੋੜ ਹੈ।
adv-img
adv-img