ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਭਲਕੇ ਦਾਖ਼ਲ ਕਰਨਗੇ ਨਾਮਜ਼ਦਗੀ ਕਾਗਜ਼

sukhbir badal And harsimrat kaur badal tomorrow enter Nomination paper
ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਭਲਕੇ ਦਾਖ਼ਲ ਕਰਨਗੇ ਨਾਮਜ਼ਦਗੀ ਕਾਗਜ਼

ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਭਲਕੇ ਦਾਖ਼ਲ ਕਰਨਗੇ ਨਾਮਜ਼ਦਗੀ ਕਾਗਜ਼:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਆਪਣੇ ਨਾਮਜ਼ਦਗੀ ਕਾਗਜ਼ ਕੱਲ੍ਹ ਸਵੇਰੇ 9 ਵਜੇ ਭਰਨਗੇ ਜਦਕਿ ਉਹਨਾਂ ਦੀ ਪਤਨੀ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਆਪਣੇ ਨਾਮਜ਼ਦਗੀ ਕਾਗਜ਼ ਬਠਿੰਡਾ ਵਿਖੇ ਦੁਪਹਿਰ ਇੱਕ ਵਜੇ ਦਾਖ਼ਲ ਕਰਨਗੇ।

sukhbir badal And harsimrat kaur badal tomorrow enter Nomination paper
ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਭਲਕੇ ਦਾਖ਼ਲ ਕਰਨਗੇ ਨਾਮਜ਼ਦਗੀ ਕਾਗਜ਼

ਇਸ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਦਲ ਪ੍ਰਧਾਨ ਦੇ ਸਿਆਸੀ ਸਲਾਹਕਾਰ ਹਰਚਰਨ ਬੈਂਸ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਅੱਜ ਸ਼ਾਮੀਂ ਅੰਮ੍ਰਿਤਸਰ ਪਹੁੰਚ ਗਏ ਹਨ।ਉਹ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਅਤੇ ਪ੍ਰਮਾਤਮਾ ਦਾ ਆਸ਼ੀਰਵਾਦ ਲੈਣ ਮਗਰੋਂ ਆਪਣੀਆਂ ਨਾਮਜ਼ਦਗੀਆਂ ਦਾਖ਼ਲ ਕਰਨ ਲਈ ਰਵਾਨਾ ਹੋਣਗੇ।

sukhbir badal And harsimrat kaur badal tomorrow enter Nomination paper
ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਭਲਕੇ ਦਾਖ਼ਲ ਕਰਨਗੇ ਨਾਮਜ਼ਦਗੀ ਕਾਗਜ਼

ਉਹਨਾਂ ਦੱਸਿਆ ਕਿ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਦੇ ਭੋਗ ਉਪਰੰਤ ਗੁਰੂ ਸਾਹਿਬਾਨ ਦਾ ਆਸ਼ੀਰਵਦ ਲੈਣ ਮਗਰੋਂ ਦੋਵੇਂ ਫਿਰੋਜ਼ਪੁਰ ਜਾਣਗੇ।ਉੱਥੇ ਬੀਬੀ ਬਾਦਲ ਸੁਖਬੀਰ ਸਿੰਘ ਬਾਦਲ ਨਾਲ ਜਾ ਕੇ ਉਹਨਾਂ ਦੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਉਣਗੇ ਅਤੇ ਬਾਅਦ ਵਿਚ ਅਕਾਲੀ ਦਲ ਪ੍ਰਧਾਨ ਬੀਬੀ ਬਾਦਲ ਦੇ ਨਾਮਜ਼ਦਗੀ ਕਾਗਜ਼ ਬਠਿੰਡਾ ਵਿਖੇ ਦਾਖ਼ਲ ਕਰਵਾਉਣਗੇ।ਉਹਨਾਂ ਦੱਸਿਆ ਕਿ ਦੋ ਵਾਰ ਸਾਂਸਦ ਰਹਿ ਚੁੱਕੀ ਬੀਬੀ ਹਰਸਿਮਰਤ ਬਾਦਲ ਇਸ ਵਾਰ ਹੈਟ੍ਰਿਕ ਮਾਰਨਗੇ।

sukhbir badal And harsimrat kaur badal tomorrow enter Nomination paper
ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਭਲਕੇ ਦਾਖ਼ਲ ਕਰਨਗੇ ਨਾਮਜ਼ਦਗੀ ਕਾਗਜ਼

ਸਾਬਕਾ ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਬਠਿੰਡਾ ਵਿਖੇ ਪਹੁੰਚ ਕੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰ ਰਹੀ ਆਪਣੀ ਨੂੰਹ ਰਾਣੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਆਸ਼ੀਰਵਾਦ ਦੇਣਗੇ।ਇਸ ਸਮੇਂ ਸਰਦਾਰ ਬਾਦਲ ਵਾਰਾਨਸੀ ਲਈ ਨਿਕਲ ਚੁੱਕੇ ਹਨ, ਜਿੱਥੇ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਮੌਕੇ ਹਾਜ਼ਿਰ ਹੋਣਗੇ ਅਤੇ ਉੱਥੋਂ ਦੁਪਹਿਰ ਨੂੰ ਸਿੱਧੇ ਬਠਿੰਡਾ ਪਹੁੰਚ ਜਾਣਗੇ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਪਟਿਆਲਾ ਦੀ ਨਾਬਾਲਿਗ ਲੜਕੀ ਵੱਲੋ ਵੀਰ ਹਕੀਕਤ ਰਾਏ ਬੋਰਡ ਮੈਂਬਰ ਖ਼ਿਲਾਫ ਲਾਏ ਬਲਾਤਕਾਰ ਦੇ ਦੋਸ਼ਾਂ ਸੰਬੰਧੀ ਕਾਰਵਾਈ ਕਰਨ ਲਈ ਕਿਹਾ
-PTCNews