Fri, Dec 26, 2025
Whatsapp

ਦਿਆਲ ਸਿੰਘ ਕਾਲਜ ਨਾਮ ਬਦਲਣ ਦੇ ਮਾਮਲੇ 'ਤੇ ਸੁਖਬੀਰ ਸਿੰਘ ਬਾਦਲ ਨੇ ਲਿਖੀ ਪ੍ਰਧਾਨ ਮੰਤਰੀ ਨੂੰ ਚਿੱਠੀ

Reported by:  PTC News Desk  Edited by:  Joshi -- November 23rd 2017 05:26 PM -- Updated: November 23rd 2017 05:42 PM
ਦਿਆਲ ਸਿੰਘ ਕਾਲਜ ਨਾਮ ਬਦਲਣ ਦੇ ਮਾਮਲੇ 'ਤੇ ਸੁਖਬੀਰ ਸਿੰਘ ਬਾਦਲ ਨੇ ਲਿਖੀ ਪ੍ਰਧਾਨ ਮੰਤਰੀ ਨੂੰ ਚਿੱਠੀ

ਦਿਆਲ ਸਿੰਘ ਕਾਲਜ ਨਾਮ ਬਦਲਣ ਦੇ ਮਾਮਲੇ 'ਤੇ ਸੁਖਬੀਰ ਸਿੰਘ ਬਾਦਲ ਨੇ ਲਿਖੀ ਪ੍ਰਧਾਨ ਮੰਤਰੀ ਨੂੰ ਚਿੱਠੀ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਦਿਆਲ ਸਿੰਘ ਕਾਲਜ ਨਾਮ ਬਦਲਣ ਦੇ ਮਾਮਲੇ 'ਤੇ ਦਖਲਅੰਦਾਜ਼ੀ ਕਰਨ ਲਈ ਕਿਹਾ ਗਿਆ ਹੈ। ਦਿਆਲ ਸਿੰਘ ਕਾਲਜ ਨਾਮ ਬਦਲਣ ਦੇ ਮਾਮਲੇ 'ਤੇ ਸੁਖਬੀਰ ਸਿੰਘ ਬਾਦਲ ਨੇ ਲਿਖੀ ਪ੍ਰਧਾਨ ਮੰਤਰੀ ਨੂੰ ਚਿੱਠੀ ਉਹਨਾਂ ਨੇ ਇਸ ਬਾਰੇ ਟਵੀਟ ਰਾਹੀਂ ਜਣਕਾਰੀ ਦਿੱਤੀ। ਟਵੀਟ 'ਚ ਉਹਨਾਂ ਨੇ ਲਿਖਿਆ ਕਿ ਮੈਂ ਦਿਆਲ ਸਿੰਘ ਕਾਲਜ ਦਾ ਨਾਮ ਬਦਲ ਕੇ ਵੰਦੇ ਮਾਤਰਮ ਰੱਖਣ ਦੇ ਮਸਲੇ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਇਸ ਵੱਲ ਧਿਆਨ ਦਵਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਫਿਰਕੂ ਤਣਾਅ ਨੂੰ ਵਧਾਉਣ ਦੀਆਂ ਸਾਜਿਸ਼ਾਂ ਨੂੰ ਠੱਲ ਪਾਈ ਜਾ ਸਕੇ। ਦਿਆਲ ਸਿੰਘ ਕਾਲਜ ਨਾਮ ਬਦਲਣ ਦੇ ਮਾਮਲੇ 'ਤੇ ਸੁਖਬੀਰ ਸਿੰਘ ਬਾਦਲ ਨੇ ਲਿਖੀ ਪ੍ਰਧਾਨ ਮੰਤਰੀ ਨੂੰ ਚਿੱਠੀਉਹਨਾਂ ਕਿਹਾ ਕਿ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਦਿਆਲ ਸਿੰਘ ਜਹੀ ਉਘੀ ਸਖਸ਼ੀਅਤ, ਜਿਹਨਾਂ ਨੇ ਆਪਣੀ ਪੂਰੀ ਜਾਇਦਾਦ ਬਿਨ੍ਹਾਂ ਕਿਸੇ ਵਿਤਕਰੇ ਜਾਂ ਸੁਆਰਥੀ ਭਾਵ ਦੇ ਦਾਨ ਕਰ ਦਿੱਤੀ, ਨਾਲ ਖਿਲਵਾੜ ਹੋਵੇਗਾ।

ਉਹਨਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ 'ਚ ਦਖਲਅੰਦਾਜੀ ਕਰ ਇਸਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਭਾਈਚਾਰਕ ਸਾਂਝ ਨੂੰ ਕੋਈ ਠੇਸ ਨਾ ਲੱਗੇ ਅਤੇ ਮਾਹੌਲ ਵੀ ਸ਼ਾਂਤੀਪੂਰਨ ਬਣਿਆ ਰਹੇ। —PTC News

  • Tags

Top News view more...

Latest News view more...

PTC NETWORK
PTC NETWORK