ਵਿਆਹ ਵਾਲੇ ਦਿਨ ਸ਼ਹਿਨਾਈਆਂ ਦੀ ਜਗਾ ਮਚਿਆ ਸਿਵਾ, ਲਾੜੇ ਦੀ ਸ਼ੱਕੀ ਹਾਲਾਤ ’ਚ ਮੌਤ

Sunam News । wedding day bride Death । Mother Said Girlfriend murder
ਵਿਆਹ ਵਾਲੇ ਦਿਨ ਸ਼ਹਿਨਾਈਆਂ ਦੀ ਜਗਾ ਮਚਿਆ ਸਿਵਾ, ਲਾੜੇ ਦੀ ਸ਼ੱਕੀ ਹਾਲਾਤ ’ਚ ਮੌਤ

ਵਿਆਹ ਵਾਲੇ ਦਿਨ ਸ਼ਹਿਨਾਈਆਂ ਦੀ ਜਗਾ ਮਚਿਆ ਸਿਵਾ, ਲਾੜੇ ਦੀ ਸ਼ੱਕੀ ਹਾਲਾਤ ’ਚ ਮੌਤ:ਸੁਨਾਮ : ਸੁਨਾਮ ਦੀ ਸਾਈ ਕਾਲੋਨੀ ’ਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸੁਖਬੀਰ ਸਿੰਘ ਵਾਸੀ ਸਾਈ ਕਾਲੋਨੀ, ਸੁਨਾਮ ਵਜੋਂ ਹੋਈ ਹੈ, ਜੋ ਕਿ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਦਾ ਅੱਜ ਵਿਆਹ ਸੀ, ਜਿਸ ਨੂੰ ਲੈ ਕੇ ਘਰ ’ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਜਦੋਂ ਪੁੱਤ ਦੀ ਮੌਤ ਬਾਰੇ ਘਰ ਖ਼ਬਰ ਪਹੁੰਚੀ ਤਾਂ ਵਿਆਹ ਵਾਲੇ ਦਿਨ ਘਰ ’ਚ ਕੀਰਨੇ ਪੈ ਗਏ ਹਨ। ਇਸ ਸਬੰਧੀ ਮ੍ਰਿਤਕ ਦੀ ਮਾਂ ਨੇ ਗੁਆਂਢੀ ’ਤੇ ਗੰਭੀਰ ਦੋਸ਼ ਲਗਾਏ ਹਨ। ਮਾਂ ਮੁਤਾਬਕ ਸੁਖਬੀਰ ਦਾ ਕਿਸੇ ਹੋਰ ਜਗ੍ਹਾ ਵਿਆਹ ਹੋਣ ਕਰਕੇ ਉਸ ਦੀ ਪ੍ਰੇਮਿਕਾ ਇਸ ਤੋਂ ਖੁਸ਼ ਨਹੀਂ ਸੀ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦਾ ਅੱਜ ਵਿਆਹ ਸੀ ਅਤੇ ਚੁੰਨੀ ਚੜ੍ਹਾ ਕੇ ਵਹੁਟੀ ਘਰ ਲੈ ਕੇ ਆਉਣੀ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਗੁਆਂਢ ’ਚ ਰਹਿਣ ਵਾਲੇ ਲੜਕੀ ਨੇ ਪਹਿਲਾਂ ਸੁਖਬੀਰ ਨੂੰ ਆਪਣੇ ਪਿਆਰ ਦੇ ਜਾਲ ’ਚ ਫਸਾਇਆ ਅਤੇ ਫਿਰ ਉਸ ਦੀ ਹੱਤਿਆ ਕਰਵਾ ਦਿੱਤੀ ਹੈ। ਪਰਿਵਾਰ ਵੱਲੋਂ ਜਾਂਚ ਦੀ ਮੰਗ ਕੀਤੀ ਗਈ ਹੈ।

ਫਿਲਹਾਲ ਅਜੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ  ਲੱਗ ਸਕਿਆ ਹੈ। ਇਸ ਸਬੰਧ ’ਚ ਡੀ.ਐੱਸ.ਪੀ. ਸੁਨਾਮ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਖਬੀਰ ਦੀ ਲਾਸ਼ ਦਰੱਖਤ ਦੇ ਹੇਠਾਂ ਪਈ ਸੀ ਅਤੇ ਰੱਸੀ ਦਰੱਖਤ ਨਾਲ ਟੁੱਟੀ ਹੋਈ ਸੀ। ਜਿਸ ਤੋਂ ਬਾਅਦ ਲੋਕਾਂ ਨੇ ਉਕਤ ਨੌਜਵਾਨ ਦੀ ਲਾਸ਼ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਸੀ।
-PTCNews