Sun, Dec 15, 2024
Whatsapp

ਸੰਨੀ ਦਿਓਲ ਨੇ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨਾਲ ਕੀਤੀ ਬੈਠਕ, ਰੱਖੀ ਇਹ ਖਾਸ ਮੰਗ

Reported by:  PTC News Desk  Edited by:  Riya Bawa -- April 27th 2022 11:09 AM
ਸੰਨੀ ਦਿਓਲ ਨੇ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨਾਲ ਕੀਤੀ ਬੈਠਕ, ਰੱਖੀ ਇਹ ਖਾਸ ਮੰਗ

ਸੰਨੀ ਦਿਓਲ ਨੇ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨਾਲ ਕੀਤੀ ਬੈਠਕ, ਰੱਖੀ ਇਹ ਖਾਸ ਮੰਗ

ਚੰਡੀਗੜ੍ਹ : ਗੁਰਦਾਸਪੁਰ ਤੋਂ ਐਮਪੀ ਸੰਨੀ ਦਿਓਲ ਨੇ ਅੱਜ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ (mansukh mandaviya) ਨਾਲ ਖਾਸ ਮੁਲਾਕਾਤ ਦੌਰਾਨ ਇਕ ਅਹਿਮ ਮੰਗ ਰੱਖੀ ਹੈ। ਸੰਨੀ ਦਿਓਲ (Sunny Deol) ਨੇ ਮਾਂਡਵੀਆ ਨਾਲ ਸਿਹਤ ਸੱਮਸਿਆਵਾਂ ਨੂੰ ਲੈ ਕੇ ਇੱਕ ਬੈਠਕ ਕੀਤੀ ਹੈ।    ਸੰਨੀ ਦਿਓਲ ਨੇ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨਾਲ ਕੀਤੀ ਬੈਠਕ, ਰੱਖੀ ਇਹ ਖਾਸ ਮੰਗ ਉਨ੍ਹਾਂ ਨੇ ਮਾਂਡਵੀਆ ਨੂੰ ਕਿਹਾ ਹੈ ਕਿ ਮੇਰੇ ਇਲਾਕੇ 'ਚ AIIMS ਜਾਂ PGI ਦਾ ਸੈਟੇਲਾਈਟ ਕੇਂਦਰ ਸਥਾਪਤ ਕੀਤਾ ਜਾਵੇ। ਇਸ ਬੈਠਕ ਦੌਰਾਨ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਜੀ ਦੇ ਨਾਲ ਸਿਹਤ ਸੱਮਸਿਆਵਾਂ ਨੂੰ ਗੱਲਬਾਤ ਕੀਤੀ ਗਈ ਹੈ ਜਿਸ ਵਿੱਚ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੂੰ ਲੋਕਾਂ ਨੂੰ ਆ ਰਹੀਆਂ ਸਿਹਤ ਸਮਸਿਆਵਾਂ ਤੋਂ ਜਾਣੂ ਕਰਵਾਇਆ ਹੈ। MP Sunny Deol ਇਸ ਦੌਰਾਨ ਅੱਗੇ ਦੱਸਿਆ ਕਿ ਸਰਹੱਦੀ ਖੇਤਰ ਹੋਣ ਕਰਕੇ ਲੋਕਾਂ ਨੂੰ ਆਪਣੇ ਇਲਾਜ ਲਈ ਬਹੁਤ ਦੂਰ ਦੂਰ ਜਾਣਾ ਪੈਂਦਾ ਹੈ ਅਤੇ ਉਨ੍ਹਾਂ ਤੋਂ ਮੰਗ ਕੀਤੀ ਕਿ ਇੰਨਾ ਸਮੱਸਿਆਵਾਂ ਨੂੰ ਦੇਖਦਿਆਂ ਹੋਇਆਂ ਮੇਰੇ ਇਲਾਕੇ 'ਚ AIIMS ਜਾਂ PGI ਦੇ ਸੈਟੇਲਾਈਟ ਕੇਂਦਰ ਸਥਾਪਿਤ ਕੀਤਾ ਜਾਵੇ ਜਿਸ ਨੂੰ ਲੈ ਕੇ ਕੇਂਦਰੀ ਮੰਤਰੀ ਜੀ ਵਲੋਂ ਸਕਾਰਾਤਮਕ ਜਵਾਬ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋ ਇਸਨੂੰ ਪ੍ਰਮੁੱਖਤਾ ਦਿੰਦਿਆਂ ਹੋਇਆ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਪ੍ਰਮਾਤਮਾ ਦੀ ਕਿਰਪਾ ਨਾਲ ਜਲਦ ਹੀ ਇਹ ਤੋਹਫ਼ਾ ਮੈਂ ਆਪਣੇ ਇਲਾਕਾ ਵਾਸੀਆਂ ਨਾਲ ਸਾਂਝਾ ਕਰਾਂਗਾ। ਸੰਨੀ ਦਿਓਲ ਨੇ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨਾਲ ਕੀਤੀ ਬੈਠਕ, ਰੱਖੀ ਇਹ ਖਾਸ ਮੰਗ -PTC News


Top News view more...

Latest News view more...

PTC NETWORK