Tue, Apr 30, 2024
Whatsapp

ਖੇਤੀ ਕਾਨੂੰਨਾਂ 'ਤੇ ਬਣਾਈ ਕਮੇਟੀ ਦੇ ਮੁੜ ਗਠਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਖ਼ਤਮ

Written by  Shanker Badra -- January 20th 2021 02:18 PM
ਖੇਤੀ ਕਾਨੂੰਨਾਂ 'ਤੇ ਬਣਾਈ ਕਮੇਟੀ ਦੇ ਮੁੜ ਗਠਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਖ਼ਤਮ

ਖੇਤੀ ਕਾਨੂੰਨਾਂ 'ਤੇ ਬਣਾਈ ਕਮੇਟੀ ਦੇ ਮੁੜ ਗਠਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਖ਼ਤਮ

ਨਵੀਂ ਦਿੱਲੀ : ਸੁਪਰੀਮ ਕੋਰਟ ਵਿੱਚ ਕਿਸਾਨ ਟਰੈਕਟਰ ਪਰੇਡ ਖਿਲਾਫ਼ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇਕਿਸਾਨ ਟਰੈਕਟਰ ਪਰੇਡ 'ਤੇ ਕੋਈ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਕਿਸਾਨਾਂ ਦੀ ਟਰੈਕਟਰ ਪਰੇਡ 'ਤੇ ਦਿੱਲੀ ਪੁਲਿਸ ਨੂੰ ਹੀ ਫ਼ੈਸਲਾ ਕਰਨਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਇਹ ਕਾਨੂੰਨ ਵਿਵਸਥਾ ਦਾ ਮਾਮਲਾ ਹੈ , ਅਸੀਂ ਇਸ ਵਿੱਚ ਦਖ਼ਲ ਨਹੀਂ ਦੇਵਾਂਗੇ। Kisan Andolan:  ਕਿਸਾਨ ਟਰੈਕਟਰ ਪਰੇਡ 'ਤੇ ਸੁਪਰੀਮ ਕੋਰਟ ਨੇ ਕੋਈ ਹੁਕਮ ਦੇਣ ਤੋਂ ਕੀਤਾ ਇਨਕਾਰ [caption id="attachment_467775" align="aligncenter" width="300"]Supreme Court Issues Notice On Plea For Reconstitution Of Committee To Resolve Deadlock Between Farmers and Govt ਖੇਤੀ ਕਾਨੂੰਨਾਂ 'ਤੇ ਬਣਾਈ ਕਮੇਟੀ ਦੇ ਮੁੜ ਗਠਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਖ਼ਤਮ[/caption] ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਦੇ ਮੁੜ ਗਠਨ 'ਤੇ ਵੀ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਖੇਤੀ ਕਾਨੂੰਨਾਂ ਬਾਰੇ ਬਣੀ ਕਮੇਟੀ 'ਤੇ ਸਵਾਲ ਚੁੱਕਣੇ ਠੀਕ ਨਹੀਂ ਹੈ। ਉਹ ਸਾਰੇ ਆਪਣੇ ਖੇਤਰਾਂ ਵਿਚ ਮਾਹਿਰ ਹਨ। ਕਮੇਟੀ ਦੇ ਉੱਠ ਰਹੇ ਸਵਾਲਾਂ 'ਤੇ ਸੁਪਰੀਮ ਕੋਰਟ ਸਖ਼ਤ ਹੋਈ ਹੈ ਅਤੇ ਕਿਹਾ ਕਿ 'ਕੋਰਟ ਅਜਿਹੀਆਂ ਟਿੱਪਣੀਆਂ ਬਰਦਾਸਤ ਨਹੀਂ ਕਰੇਗਾ। [caption id="attachment_467773" align="aligncenter" width="300"]Supreme Court Issues Notice On Plea For Reconstitution Of Committee To Resolve Deadlock Between Farmers and Govt ਖੇਤੀ ਕਾਨੂੰਨਾਂ 'ਤੇ ਬਣਾਈ ਕਮੇਟੀ ਦੇ ਮੁੜ ਗਠਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਖ਼ਤਮ[/caption] ਕਿਸਾਨਾਂ ਦੇ ਵਕੀਲ ਦੁਸ਼ਯੰਤ ਦਵੇ ਨੇ ਕਿਸਾਨ ਮਹਾਪੰਚਾਇਤ ਵੱਲੋਂ ਪਾਈ ਪਟੀਸ਼ਨ 'ਤੇ ਇਤਰਾਜ਼ ਜਤਾਇਆ ਹੈ।ਦੁਸ਼ਯੰਤ ਦਵੇ ਨੇ ਕਿਹਾ ਹੈ ਕਿ ਕਿਸਾਨ ਮਹਾਪੰਚਾਇਤ ਖੇਤੀ ਕਾਨੂੰਨਾਂ ਖਿਲਾਫ ਅੰਦੋਲਨਨਹੀਂ ਕਰ ਰਹੀ। ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਕਮੇਟੀ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੀਆਂ। ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ 'ਤੇ ਚੀਫ ਜਸਟਿਸ ਨੇ ਟਿੱਪਣੀ ਕਰਦਿਆਂ ਕਿਹਾ ਕਿ ਬਿਨ੍ਹਾਂ ਸੋਚੇ ਸਮਝੇ ਕਮੇਟੀ ਮੈਂਬਰਾਂ 'ਤੇ ਖਦਸ਼ੇ ਪੈਦਾ ਕੀਤੇ ਜਾ ਰਹੇ ਹਨ। [caption id="attachment_467768" align="aligncenter" width="300"]Supreme Court Issues Notice On Plea For Reconstitution Of Committee To Resolve Deadlock Between Farmers and Govt ਖੇਤੀ ਕਾਨੂੰਨਾਂ 'ਤੇ ਬਣਾਈ ਕਮੇਟੀ ਦੇ ਮੁੜ ਗਠਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਖ਼ਤਮ[/caption] ਸੁਪਰੀਮ ਕੋਰਟ ਨੇ ਕਿਹਾ ਤੁਸੀਂ 'ਕਿਸੇ ਵੱਲੋਂ ਦਿੱਤੀ ਰਾਏ ਦੇ ਆਧਾਰ 'ਤੇ ਕਿਸੇ ਦਾ ਅਕਸ ਨਹੀਂ ਖਰਾਬ ਕਰ ਸਕਦੇ। ਕਮੇਟੀ ਕੋਲ ਫੈਸਲਾ ਸੁਣਾਉਣ ਦਾ ਅਧਿਕਾਰ ਨਹੀਂ' ,'ਕਿਸੇ ਵੱਲੋਂ ਆਪਣੀ ਰਾਏ ਦੇਣ ਦਾ ਮਤਲਬ ਪੱਖਪਾਤੀ ਹੋਣਾ ਨਹੀਂ ਹੈ। ਸੁਪਰੀਮ ਕੋਰਟਨੇ ਸਾਰੇ ਪੱਖਾਂ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਜੇ ਕੇਮਟੀ ਅੱਗੇ ਪੇਸ਼ ਨਹੀਂ ਹੋਣਾ ਤਾਂ ਨਾ ਹੋਵੋ ਪਰ ਕਮੇਟੀ ਮੈਬਰਾਂ ਬਾਰੇ ਗਲਤ ਪ੍ਰਚਾਰ ਨਾ ਕਰੋ। ਚੀਫ ਜਸਟਿਸ ਨੇ ਕਿਹਾ ਕਮੇਟੀ ਸਿਰਫ ਰਿਪੋਰਟ ਪੇਸ਼ ਕਰੇਗੀ। [caption id="attachment_467770" align="aligncenter" width="300"]Supreme Court Issues Notice On Plea For Reconstitution Of Committee To Resolve Deadlock Between Farmers and Govt ਖੇਤੀ ਕਾਨੂੰਨਾਂ 'ਤੇ ਬਣਾਈ ਕਮੇਟੀ ਦੇ ਮੁੜ ਗਠਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਖ਼ਤਮ[/caption] ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ 'ਤੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਅੱਜ ਹੋਵੇਗੀ 10ਵੇਂ ਗੇੜ ਦੀ ਮੀਟਿੰਗ ਚੀਫ਼ ਜਸਟਿਸ ਨੇ ਕਿਹਾ ਕਿ ਕਮੇਟੀ ਦਾ ਗਠਨ ਸਿਰਫ ਕੋਰਟ ਦੀ ਮਦਦ ਲਈ ਹੈ। ਅਦਾਲਤ ਨੇ ਭੁਪਿੰਦਰ ਸਿੰਘ ਮਾਨ ਦੇ ਅਸਤੀਫੇ ਦਾ ਵੀ ਨੋਟਿਸਲਿਆ ਹੈ। ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹਨ , ਇਸ ਲਈ ਕਮੇਟੀ ਸਾਹਮਣੇ ਪੇਸ਼ ਨਹੀਂ ਹੋ ਰਹੇ। ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਕਾਨੂੰਨ ਬਿਨ੍ਹਾਂ ਚਰਚਾ ਅਤੇ ਰਾਜ ਸਭਾ ਵਿੱਚ ਬਿਨ੍ਹਾਂ ਵੋਟਿੰਗ ਦੇ ਪਾਸ ਕੀਤੇ ਗਏ ਹਨ। ਚੀਫ਼ ਜਸਟਿਸ ਨੇ ਕਿਸਾਨਾਂ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਕੀਤਾ ਸਵਾਲ ਕਿ ਫ਼ਿਰ ਮਾਮਲੇ ਦਾ ਹੱਲ ਕਿਵੇਂ ਨਿਕਲੇਗਾ ? -PTCNews


Top News view more...

Latest News view more...