ਅਸ਼ਲੀਲਤਾ ਦੀ ਹੱਦ ਕੀਤੀ ਪਾਰ , ਇੱਕ ਹੋਰ ਬਾਬਾ ਗ੍ਰਿਫ਼ਤਾਰ
ਅੱਜ ਦੇ ਸਮੇਂ ਵਿੱਚ ਬਾਬਿਆਂ ਦੀ ਭਰਮਾਰ ਕਾਫ਼ੀ ਵੱਧ ਰਹੀ ਹੈ। ਵਹਿਮ-ਭਰਮ ਦੇ ਚਲਦੇ ਲੋਕ ਵੀ ਆਪਣੀਆਂ ਮੁਸ਼ਕਲਾਂ ਦਾ ਹੱਲ ਲੈਣ ਲਈ ਇਨ੍ਹਾਂ ਬਾਬਿਆਂ ਵੱਲ ਦੌੜਨ ਲੱਗ ਪੈਂਦੇ ਹਨ । ਅਜਿਹਾ ਇੱਕ ਬਾਬਾ ਮਾਨਸਾ ਦੇ ਇਸ ਬਾਬੇ ਅਮਰਪੁਰੀ ਦੀ ਜਿਸਨੇ ਔਰਤਾਂ ਦੀ ਇੱਜ਼ਤ ਨਾਲ ਖਿਲਵਾੜ ਕਰਨ ਦਾ ਕੰਮ ਫੜਿਆ ਹੋਇਆ ਹੈ। ਉਹ ਔਰਤਾਂ ਨੂੰ ਤੰਤਰ ਵਿੱਦਿਆ ਜਾਦੂ ਟੂਣੇ ਵਿੱਚ ਉਲਝਾ ਕੇ ਉਨ੍ਹਾਂ ਦੀ ਆਬਰੂ ਦੀਆਂ ਧੱਜੀਆਂ ਉਡਾਉਂਦਾ ਹੈ। ਜ਼ਿਕਰਯੋਗ ਹੈ ਕਿ ਇਹ ਬਾਬਾ ਇੱਕ ਮੰਦਰ ਵਿੱਚ ਇਸ ਵਾਹਯਾਤ ਕਾਰਸਤਾਨੀਆਂ ਨੂੰ ਅੰਜਾਮ ਦਿੰਦਾ ਹੈ। ਉੱਥੇ ਆਈਆਂ ਔਰਤਾਂ ਨਾਲ ਸਰੀਰਕ ਸਬੰਧ ਸਥਾਪਿਤ ਕਰਨ ਤੋਂ ਬਾਅਦ ਆਪਣੇ ਇੱਕ ਸਾਥੀ ਦੁਆਰਾ ਉਨ੍ਹਾਂ ਦੀਆਂ ਵੀਡਿਓ ਬਣਾਉਣ ਉਪਰੰਤ ਉਕਤ ਔਰਤਾਂ ਨੂੰ ਧਮਕੀਆਂ ਦਿੰਦਾ ਹੈ ਕਿ ਜੇਕਰ ਉਨ੍ਹਾਂ ਨੇ ਕਿਤੇ ਬਾਹਰ ਜਾ ਕੇ ਦੱਸਿਆ ਤਾਂ ਉਹ ਇੰਨਾਂ ਅਸ਼ਲੀਲ ਵੀਡਿਓ ਨੂੰ ਵਾਇਰਲ ਕਰ ਦੇਵੇਗਾ । ਇਸ ਦੋਸ਼ੀ ਬਾਬੇ ਦੇ ਪੁਲਿਸ ਦੇ ਹੱਥੇ ਚੜਨ ਉਪਰੰਤ ਇਸ ਕੋਲੋਂ ਤਕਰੀਬਨ 40 ਦੇ ਕਰੀਬ ਅਸ਼ਲੀਲ ਵੀਡਿਓ ਬਰਾਮਦ ਕੀਤੀਆਂ ਹਨ। ਪਹਿਲਾਂ ਵੀ ਇਸ ਬਾਬੇ ਨੂੰ ਰੇਪ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਪਰ ਜਮਾਨਤ ਮਿਲਣ ਦੇ ਬਾਅਦ ਅਮਰਪੁਰੀ ਨਾਮ ਦਾ ਇਹ ਬਾਬਾ ਹਰਕਤਾਂ ਤੋਂ ਪਿੱਛੇ ਨਹੀਂ ਹਟਿਆ।ਪੁਲਿਸ ਵੱਲੋਂ ਇਸ ਖਿਲਾਫ਼ ਕਾਰਵਾਈ ਸ਼ੁਰੂ ਹੋ ਚੁੱਕੀ ਹੈ। —PTC News