Mon, Apr 29, 2024
Whatsapp

ਤਰਨਤਾਰਨ ਵਿਖੇ ਇਕੋ ਪਰਿਵਾਰ ਦੇ 5 ਜੀਆਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

Written by  Shanker Badra -- June 25th 2020 10:59 AM
ਤਰਨਤਾਰਨ ਵਿਖੇ ਇਕੋ ਪਰਿਵਾਰ ਦੇ 5 ਜੀਆਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਤਰਨਤਾਰਨ ਵਿਖੇ ਇਕੋ ਪਰਿਵਾਰ ਦੇ 5 ਜੀਆਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਤਰਨਤਾਰਨ ਵਿਖੇ ਇਕੋ ਪਰਿਵਾਰ ਦੇ 5 ਜੀਆਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ:ਤਰਨਤਾਰਨ : ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਕੈਰੋਂ ਵਿਖੇ ਬੀਤੀ ਰਾਤ ਇਕੋ ਪਰਿਵਾਰ ਦੇ 5 ਜੀਆਂ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।  ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਸਮੁੱਚੇ ਪਿੰਡ ਨੂੰ ਦਹਿਸ਼ਤ 'ਚ ਪਾ ਦਿੱਤਾ ਹੈ। ਮ੍ਰਿਤਕਾਂ 'ਚ ਘਰ ਦਾ ਮੁਖੀ, ਉਸ ਦਾ ਲੜਕਾ ਤੇ ਦੋ ਨੂੰਹਾਂ ਸਮੇਤ ਨਿੱਜੀ ਡਰਾਈਵਰ ਸ਼ਾਮਲ ਹੈ। ਇਸ ਘਟਨਾ ਸਬੰਧੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਤਰਨਤਾਰਨ ਦੇ ਐੱਸ.ਐੱਸ.ਪੀ. ਧਰੁਵ ਦਹੀਆ, ਐੱਸ.ਪੀ.ਡੀ. ਜਗਜੀਤ ਸਿੰਘ ਵਾਲੀਆ ਸਮੇਤ ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਤੋਂ ਇਲਾਵਾ ਡਾਗ ਸਕਵਾਇਡ ਵੀ ਪਹੁੰਚਿਆ ਹੈ, ਜਿਨ੍ਹਾਂ ਵਲੋਂ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਤੋਂ ਬਾਅਦ ਹੀ ਕਤਲ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। [caption id="attachment_413879" align="aligncenter" width="300"]Tarn Taran 5 members murder with sharp weapons  ਤਰਨਤਾਰਨ ਵਿਖੇ ਇਕੋ ਪਰਿਵਾਰ ਦੇ 5 ਜੀਆਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ[/caption] ਇਸ ਘਟਨਾ ਦਾ ਖੁਲਾਸਾ ਸਵੇਰੇ ਉਸ ਵੇਲੇ ਹੋਇਆ ਜਦੋਂ ਸੱਤ ਸਾਲ ਦੀ ਬੱਚੀ ਨੇ ਗੁਆਂਢੀਆਂ ਦਾ ਦਰਵਾਜਾ ਖੜਕਾ ਕੇ ਜਾਣਕਾਰੀ ਦਿੱਤੀ। ਮ੍ਰਿਤਕਾਂ ਦੀ ਪਛਾਣ ਬ੍ਰਿੱਜ ਲਾਲ, ਉਸਦਾ ਲੜਕਾ ਬੰਟੀ (25), ਨੂੰਹ ਅਮਨ ਪਤਨੀ ਪਰਮਜੀਤ ਪੰਮਾ, ਜੱਸ ਪਤਨੀ ਬਖਸ਼ੀਸ਼ ਸੋਨਾ ਤੋਂ ਇਲਾਵਾ ਡਰਾਇਵਰ ਗੁਰਸਾਹਿਬ ਸਿੰਘ (33) ਪੁੱਤਰ ਬਖਸ਼ੀਸ਼ ਸਿੰਘ ਵਜੋਂ ਹੋਈ ਹੈ। ਮਾਰੀਆਂ ਗਈਆਂ ਔਰਤਾਂ ਦੇ ਪਤੀ ਪੰਮਾ ਅਤੇ ਸੋਨਾ ਨਸ਼ਾ ਛੁਡਾਉ ਕੇਂਦਰ ਵਿਚ ਇਲਾਜ ਅਧੀਨ ਹਨ। ਪੁਲਿਸ ਮੁਤਾਬਕ ਘਰ ਦੇ ਨੇੜੇ ਗਲੀ 'ਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਨੂੰ ਵੀ ਤੋੜ ਦਿੱਤਾ ਗਿਆ ਹੈ। ਡੀਐੱਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕਾਂ ਦੇ ਮੋਬਾਈਲ ਫੋਨ ਵੀ ਕਬਜ਼ੇ ਵਿਚ ਲੈ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਔਰਤਾਂ ਤੇ ਬੰਟੀ ਦੀ ਲਾਸ਼ ਤਿੰਨ ਵੱਖੋਂ-ਵੱਖ ਕਮਰਿਆਂ 'ਚ ਮਿਲੀ ਹੈ। ਜਦੋਂਕਿ ਬ੍ਰਿਜ ਲਾਲ ਤੇ ਡਰਾਇਵਰ ਇਕੋ ਕਮਰੇ 'ਚ ਮ੍ਰਿਤਕ ਪਾਏ ਗਏ ਹਨ। -PTCNews


Top News view more...

Latest News view more...