Fri, May 3, 2024
Whatsapp

ਤਰਨਤਾਰਨ : ਔਰਤ ਸਮੇਤ 6 ਸਾਲਾ ਬੱਚੇ ਨੂੰ ਅਗਵਾ ਕਰਕੇ ਹਰੀਕੇ ਦਰਿਆ 'ਚ ਸੁੱਟੀ ਲਾਸ਼, ਜਾਣੋਂ ਪੂਰਾ ਮਾਮਲਾ

Written by  PTC NEWS -- March 07th 2020 07:22 PM -- Updated: March 07th 2020 07:23 PM
ਤਰਨਤਾਰਨ : ਔਰਤ ਸਮੇਤ 6 ਸਾਲਾ ਬੱਚੇ ਨੂੰ ਅਗਵਾ ਕਰਕੇ ਹਰੀਕੇ ਦਰਿਆ 'ਚ ਸੁੱਟੀ ਲਾਸ਼, ਜਾਣੋਂ ਪੂਰਾ ਮਾਮਲਾ

ਤਰਨਤਾਰਨ : ਔਰਤ ਸਮੇਤ 6 ਸਾਲਾ ਬੱਚੇ ਨੂੰ ਅਗਵਾ ਕਰਕੇ ਹਰੀਕੇ ਦਰਿਆ 'ਚ ਸੁੱਟੀ ਲਾਸ਼, ਜਾਣੋਂ ਪੂਰਾ ਮਾਮਲਾ

ਤਰਨਤਾਰਨ : ਪਤੀ ਨਾਲ ਲੜਾਈ -ਕਲੇਸ਼ ਤੋਂ ਬਾਅਦ ਪੇਕੇ ਰਹਿੰਦੀ ਔਰਤ ਨੂੰ ਉਸ ਦੇ 6 ਸਾਲਾ ਬੱਚੇ ਸਮੇਤ ਅਗਵਾ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਿਤਾ ਨੂੰ ਲੱਗੇ ਸੁਰਾਗ ਦੇ ਆਧਾਰ 'ਤੇ ਪੁਲਿਸ ਨੇ ਚਾਰ ਲੋਕਾਂ ਖ਼ਿਲਾਫ਼ ਅਗਵਾ ਕਰਕੇ ਹੱਤਿਆ ਕਰਨ ਅਤੇ ਲਾਸ਼ ਖੁਰਦ-ਬੁਰਦ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਦੌਰਾਨ ਸਵਿੰਦਰ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਨੌਸ਼ਹਿਰਾ ਪਨੂੰਆਂ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ। ਉਸ ਦੀ ਵੱਡੀ ਲੜਕੀ ਕੁਲਵਿੰਦਰ ਕੌਰ ਦਸ ਸਾਲ ਪਹਿਲਾਂ ਬਲਦੇਵ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਡੱਬਰ ਅਜਨਾਲਾ ਦੇ ਨਾਲ ਵਿਆਹ ਹੋਇਆ ਸੀ,ਜਿਸ ਦੇ ਤਿੰਨ ਬੱਚੇ ਹਨ। singer Sippy Gill । Moga police । Punjabi Singer । Punjab News ਇਸ ਦੌਰਾਨ ਦੋਵਾਂ ਵਿਚਕਾਰ ਲੜਾਈ-ਝਗੜਾ ਹੋਣ ਕਾਰਨ ਕੁਲਵਿੰਦਰ ਕੌਰ ਉਨ੍ਹਾਂ ਕੋਲ ਰਹਿਣ ਲੱਗ ਪਈ ਸੀ। ਉਨ੍ਹਾਂ ਦੇ ਘਰ ਨੇੜੇ ਸਿਮਰਨ ਉਰਫ ਸੀਮਾ ਪਤਨੀ ਸੰਦੀਪ ਸਿੰਘ ਵਾਸੀ ਘੁੰਮਣ ਅਤੇ ਬਲਜੀਤ ਸਿੰਘ ਉਰਫ ਰੋਮੀ ਪੁੱਤਰ ਗੁਰਮੇਜ ਸਿੰਘ ਵਾਸੀ ਹਰੀਕੇ ਵੀ ਰਹਿੰਦੇ ਸੀ, ਜਿਨ੍ਹਾਂ ਕੋਲ ਅਮਨਦੀਪ ਸਿੰਘ ਪੁੱਤਰ ਗੁਲਜ਼ਾਰ ਸਿੰਘ ਅਤੇ ਹਰਜੀਤ ਸਿੰਘ ਉਰਫ ਬਿੱਟੂ ਪੁੱਤਰ ਜੋਗਿੰਦਰ ਸਿੰਘ ਵਾਸੀ ਹਰੀਕੇ ਆਉਂਦੇ-ਜਾਂਦੇ ਸੀ। ਇਸ ਦੌਰਾਨ ਕੁਲਵਿੰਦਰ ਕੌਰ ਦੀ ਦੋਸਤੀ ਸੀਮਾ ਨਾਲ ਹੋ ਗਈ। ਸੀਮਾ ਨੇ ਕੁਲਵਿੰਦਰ ਕੌਰ ਨੂੰ ਝਾਂਸੇ 'ਚ ਲੈ ਕੇ ਉਸ ਦੀ ਦੋਸਤੀ ਅਮਨਦੀਪ ਸਿੰਘ ਨਾਲ ਕਰਵਾ ਦਿੱਤੀ। ਜਿਸ ਤੋਂ ਬਾਅਦ ਉਕਤ ਵਿਅਕਤੀ ਉਸ ਦੀ ਲੜਕੀ ਤੇ 6 ਸਾਲ ਦੇ ਲੜਕੇ ਜੁਗਰਾਜ ਸਿੰਘ ਨੂੰ ਅਗਵਾ ਕਰ ਕੇ ਲੈ ਗਏ। ਜਾਂਚ ਕਰਨ 'ਤੇ ਪਤਾ ਲੱਗਾ ਕਿ ਉਕਤ ਲੋਕਾਂ ਨੇ ਉਸਦੀ ਲੜਕੀ ਦੀ ਹੱਤਿਆ ਕਰਕੇ ਲਾਸ਼ ਹਰੀਕੇ ਦਰਿਆ ਵਿਚ ਸੁੱਟ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਰਹਾਲੀ ਦੇ ਮੁਖੀ ਇੰਸਪੈਕਟਰ ਚੰਦਰ ਭੂਸ਼ਣ ਨੇ ਦੱਸਿਆ ਕਿ ਪੁਲਿਸ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਦੌਰਾਨ ਕੁਲਵਿੰਦਰ ਕੌਰ ਦੇ ਲੜਕੇ ਸਬੰਧੀ ਪੁੱਛੇ ਜਾਣ 'ਤੇ ਥਾਣਾ ਮੁਖੀ ਨੇ ਦੱਸਿਆ ਕਿ ਮੱਖੂ ਥਾਣੇ ਵੱਲੋਂ ਲੜਕੇ ਨੂੰ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਬੱਚਿਆਂ ਦੀ ਸੰਸਥਾ ਨੂੰ ਸੌਂਪਿਆ ਗਿਆ ਹੈ।


  • Tags

Top News view more...

Latest News view more...