ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ 'ਚ ਖਾਲੀ ਪਲਾਟ 'ਚ ਜ਼ਬਰਦਸਤ ਧਮਾਕਾ , 2 ਦੀ ਮੌਤ , ਜਾਂਚ 'ਚ ਜੁਟੀ ਪੁਲਿਸ
ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ 'ਚ ਖਾਲੀ ਪਲਾਟ 'ਚ ਜ਼ਬਰਦਸਤ ਧਮਾਕਾ , 2 ਦੀ ਮੌਤ , ਜਾਂਚ 'ਚ ਜੁਟੀ ਪੁਲਿਸ[/caption]
ਇਸ ਦੌਰਾਨ ਰਾਤ ਘਟਨਾ ਵਾਲੀ ਥਾਂ 'ਤੇ ਦੋਵੇਂ ਲਾਸ਼ਾਂ ਪਈਆਂ ਹੋਈਆਂ ਸਨ। ਮਿ੍ਤਕਾਂ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਪਿੰਡ ਬਚੜੇ, ਵਿਕਰਮ ਸਿੰਘ ਵਿੱਕੀ ਵਾਸੀ ਪਿੰਡ ਕਦਗਿਲ ਵਜੋਂ ਕੀਤੀ ਗਈ ਹੈ।ਜਦਕਿ ਗੰਭੀਰ ਰੂਪ 'ਚ ਜ਼ਖਮੀ ਨੌਜਵਾਨ ਗੁਰਜੰਟ ਸਿੰਘ ਜੰਟਾ ਬਚੜੇ ਦਾ ਰਹਿਣ ਵਾਲਾ ਹੈ।
[caption id="attachment_336618" align="aligncenter" width="300"]
ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ 'ਚ ਖਾਲੀ ਪਲਾਟ 'ਚ ਜ਼ਬਰਦਸਤ ਧਮਾਕਾ , 2 ਦੀ ਮੌਤ , ਜਾਂਚ 'ਚ ਜੁਟੀ ਪੁਲਿਸ[/caption]
ਇਸ ਧਮਾਕੇ ਦੀ ਸੂਚਨਾ ਮਿਲਦਿਆਂ ਹੀ ਉਪ ਪੁਲਿਸ ਕਪਤਾਨ (ਡੀਐਸਪੀ) ਗੋਇੰਦਵਾਲ ਸਾਹਿਬ ਸਮੇਤ ਪੁਲਿਸ ਪਾਰਟੀ ਮੌਕੇ ਉਤੇ ਪਹੁੰਚੀ ਅਤੇ ਇਸ ਧਮਾਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਸੂਤਰਾਂ ਮੁਤਾਬਕ ਖੇਤ 'ਚ ਬੰਬਨੁਮਾ ਚੀਜ਼ ਨੂੰ ਦਬਾਇਆ ਗਿਆ ਸੀ, ਜਿਸ ਨੂੰ ਕੱਢਦੇ ਸਮੇਂ ਇਹ ਧਮਾਕਾ ਹੋਇਆ ਹੈ। ਉਨ੍ਹਾਂ ਕਿਹਾ ਕਿ ਫਿੰਗਰਪ੍ਰਿੰਟ ਮਾਹਿਰਾਂ ਅਤੇ ਬੰਬ ਨਕਾਰਾ ਕਰਨ ਵਾਲੇ ਦਸਤੇ ਨੂੰ ਬੁਲਾ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅੱਤਵਾਦੀ ਕੁਨੈਕਸ਼ਨ ਦੀ ਵੀ ਜਾਂਚ ਕਰ ਰਹੀ ਹੈ।
[caption id="attachment_336617" align="aligncenter" width="300"]
ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ 'ਚ ਖਾਲੀ ਪਲਾਟ 'ਚ ਜ਼ਬਰਦਸਤ ਧਮਾਕਾ , 2 ਦੀ ਮੌਤ , ਜਾਂਚ 'ਚ ਜੁਟੀ ਪੁਲਿਸ[/caption]
ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਟਾਲਾ ਪਟਾਕਾ ਫ਼ੈਕਟਰੀ ‘ਚ ਹੋਏ ਧਮਾਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇਪ੍ਰਗਟਾਇਆ ਦੁੱਖ
ਇਸ ਦੌਰਾਨ ਮਾਰੇ ਗਏ ਨੌਜਵਾਨ ਹਰਪ੍ਰੀਤ ਸਿੰਘ ਤੇ ਵਿਕਰਮ ਸਿੰਘ ਨੇ ਆਪਣੇ ਚਿਹਰੇ ਢਕੇ ਹੋਏ ਸਨ।ਇਸ ਮੌਕੇ ਤੋਂ ਮਿਲੇ ਰੁਮਾਲ 'ਤੇ ਬਾਰੂਦ ਦੇ ਨਿਸ਼ਾਨ ਪਾਏ ਗਏ ਹਨ। ਐੱਸਪੀਆਈ ਹਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਇਕ ਨੌਜਵਾਨ ਕਲੀਨ ਸ਼ੇਵ ਸੀ, ਜਦਕਿ ਇਕ ਹੋਰ ਮਿ੍ਤਕ ਕੇਸਧਾਰੀ ਸੀ। ਜ਼ਖ਼ਮੀ ਨੌਜਵਾਨ ਵੀ ਕੇਸਧਾਰੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਤਿੰਨੋਂ ਵਿਅਕਤੀ ਜਾਂ ਤਾਂ ਬੰੰਬ ਦੱਬਣ ਆਏ ਸੀ ਜਾਂ ਪਹਿਲਾਂ ਤੋਂ ਦੱਬੇ ਬੰਬ ਨੂੰ ਪੁੱਟਣ ਆਏ ਸੀ।
-PTCNews