Thu, May 2, 2024
Whatsapp

ਚਾਹ ਦੇ ਸ਼ੁਕੀਨਾਂ ਨਾਲ ਵੱਡਾ ਧੱਕਾ ,ਤਾਲ਼ਾਬੰਦੀ ਨੇ ਚਾਹ ਦੀਆਂ ਚੁਸਕੀਆਂ ਕੀਤੀਆਂ ਮਹਿੰਗੀਆਂ

Written by  Kaveri Joshi -- July 23rd 2020 08:21 PM
ਚਾਹ ਦੇ ਸ਼ੁਕੀਨਾਂ ਨਾਲ ਵੱਡਾ ਧੱਕਾ ,ਤਾਲ਼ਾਬੰਦੀ ਨੇ ਚਾਹ ਦੀਆਂ ਚੁਸਕੀਆਂ ਕੀਤੀਆਂ ਮਹਿੰਗੀਆਂ

ਚਾਹ ਦੇ ਸ਼ੁਕੀਨਾਂ ਨਾਲ ਵੱਡਾ ਧੱਕਾ ,ਤਾਲ਼ਾਬੰਦੀ ਨੇ ਚਾਹ ਦੀਆਂ ਚੁਸਕੀਆਂ ਕੀਤੀਆਂ ਮਹਿੰਗੀਆਂ

ਚਾਹ ਦੇ ਸ਼ੁਕੀਨਾਂ ਨਾਲ ਵੱਡਾ ਧੱਕਾ ,ਤਾਲ਼ਾਬੰਦੀ ਨੇ ਚਾਹ ਦੀਆਂ ਚੁਸਕੀਆਂ ਕੀਤੀਆਂ ਮਹਿੰਗੀਆਂ: ਜਿੱਥੇ ਕੋਰੋਨਾ ਮਹਾਮਾਰੀ ਕਾਰਨ ਮੁਸ਼ਕਿਲਾਂ ਦੇ ਗੇੜ 'ਚ ਫਸਿਆ ਵਪਾਰ ਖੇਤਰ ਵੀ ਕਾਫ਼ੀ ਪ੍ਰਭਾਵਿਤ ਹੋਇਆ ਹੈ, ਉੱਥੇ ਮਹਿੰਗਾਈ ਨੇ ਵੀ ਆਮ ਲੋਕਾਂ ਨੂੰ ਪ੍ਰੇਸ਼ਾਨੀ 'ਚ ਪਾਇਆ ਹੈ । ਦੱਸ ਦੇਈਏ ਕਿ ਹੁਣ ਚਾਹ ਦੇ ਸ਼ੁਕੀਨਾਂ ਨੂੰ ਰੋਜ਼ ਸਵੇਰ ਮਜ਼ੇ ਮਜ਼ੇ ਚਾਹ ਦੀਆਂ ਚੁਸਕੀਆਂ ਦਾ ਨਜ਼ਾਰਾ ਮਹਿੰਗਾ ਪੈਣ ਵਾਲਾ ਹੈ, ਕਿਉਂਕਿ ਚਾਹ ਕੰਪਨੀਆਂ ਵੱਲੋਂ ਚਾਹ-ਪੱਤੀ ਦੀਆਂ ਕੀਮਤਾਂ 'ਚ ਵਾਧਾ ਕੀਤੇ ਜਾਣ ਦੀ ਖ਼ਬਰ ਹੈ। ਦਰਅਸਲ ਅਪ੍ਰੈਲ ਮਈ 'ਚ ਕੋਰੋਨਾਵਾਇਰਸ ਕਾਰਨ ਲਾਗੂ ਹੋਏ ਲੌਕਡਾਊਨ ਕਾਰਨ ਅਤੇ ਅਸਮ 'ਚ ਅਨਿਯਮਿਤ ਬਰਸਾਤ ਕਰਕੇ ਚਾਹ ਦੀ ਫ਼ਸਲ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਚਾਹ ਦੀਆਂ ਕੀਮਤਾਂ ਦੇ ਵਧਣ ਦੇ ਕਿਆਸੇ ਲਗਾਏ ਜਾ ਰਹੇ ਹਨ । ਕਈ ਕਾਰੋਬਾਰੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਮੌਜੂਦਾ ਹਲਾਤ ਦੇ ਚਲਦੇ ਚਾਹ-ਪੱਤੀ ਦੇ ਥੋਕ ਦੇ ਭਾਅ ਮੌਜੂਦਾ ਸਾਲ 'ਚ ਮੁਸ਼ਕਿਲ ਹੀ ਘਟਣਗੇ । ਜ਼ਿਕਰਯੋਗ ਹੈ ਕਿ ਪਹਿਲਾਂ ਕੋਰੋਨਾ ਕਾਰਨ ਲਾਗੂ ਹੋਏ ਲੌਕਡਾਊਨ ਕਰਕੇ ਅਤੇ ਫ਼ਿਰ ਬਾਰਿਸ਼ ਕਾਰਨ ਕਰੀਬ 20 ਕਰੋੜ ਕਿਲੋਗ੍ਰਾਮ ਫ਼ਸਲ ਬਰਬਾਦ ਹੋ ਗਈ ਹੈ, ਇਸ ਨਾਲ ਘਰੇਲੂ ਬਾਜ਼ਾਰ 'ਚ ਚੰਗੀ ਗੁਣਵੱਤਾ ਵਾਲੀ ਚਾਹ ਦੇ ਭਾਅ ਕਰੀਬ 100 ਰੁਪਏ ਪ੍ਰਤੀ ਕਿਲੋਗ੍ਰਾਮ ਵੱਧ ਗਏ ਹਨ। ਇੱਕ ਰਿਪੋਰਟ ਮੁਤਾਬਕ ਹਿੰਦੁਸਤਾਨ ਯੂਨੀਲਿਵਰ, ਟਾਟਾ ਕੰਜ਼ਯੂਮਰ ਪ੍ਰੋਡਕਟਸ ਅਤੇ ਵਾਘ ਬੱਕਰੀ ਨੇ ਚਾਹ ਦੀਆਂ ਕੀਮਤਾਂ 'ਚ 10-15 ਪ੍ਰਤੀਸ਼ਤ ਵਾਧਾ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਕੰਪਨੀਆਂ ਵੱਲੋਂ ਇੱਕ ਵਾਰ ਪਹਿਲਾਂ ਵੀ ਲੌਕਡਾਊਨ ਦੇ ਸਮੇਂ 'ਚ ਚਾਹ ਦੇ ਮੁੱਲ ਵਧਾਏ ਗਏ ਸਨ, ਅਤੇ ਜੂਨ 'ਚ ਵੀ! ਉੱਥੇ ਹੀ ਹੁਣ ਜੁਲਾਈ 'ਚ ਫ਼ਿਰ ਕੀਮਤਾਂ ਵਧਣ ਦੇ ਆਸਾਰ ਹਨ। ਦੱਸਣਯੋਗ ਹੈ ਕਿ ਕਲਕੱਤਾ ਚਾਹ ਵਪਾਰੀ ਸੰਘ ਦਾ ਕਹਿਣਾ ਹੈ ਕਿ ਤਾਲਾਬੰਦੀ ਅਤੇ ਬਰਸਾਤ ਦੇ ਚਲਦੇ ਉਤਪਾਦਨ ਘੱਟ ਹੋਣ ਕਾਰਨ ਨੀਲਾਮੀ 'ਚ ਚਾਹ ਦੇ ਭਾਅ ਵਧੇ ਹਨ। ਦ ਅੰਮ੍ਰਿਤਸਰ ਟੀ-ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਕੁਮਾਰ ਗੋਇਲ ਮੁਤਾਬਿਕ ਕੋਵਿਡ-19 ਕਰਕੇ ਲਾਗੂ ਹੋਏ ਲੌਕਡਾਊਨ ਦੀ ਵਜ੍ਹਾ ਨਾਲ ਮਾਰਚ-ਅਪ੍ਰੈਲ 'ਚ ਚਾਹ ਦੀਆਂ ਨਵੀਆਂ ਪੱਤੀਆਂ ਤੋੜੀਆਂ ਨਹੀਂ ਜਾ ਸਕੀਆਂ ਅਤੇ ਉਤਪਾਦਨ ਘੱਟ ਹੋਣ ਕਾਰਨ ਸਪਲਾਈ ਸੰਪਰਕ ਟੁੱਟ ਗਿਆ , ਜਿਸ ਕਾਰਨ ਚਾਹ-ਪੱਤੀ ਦੀ ਕੀਮਤ 'ਚ ਉਛਾਲ ਆਇਆ ਹੈ। ਕੀਮਤਾਂ ਦਾ ਜ਼ਿਕਰ ਕਰਦੇ ਉਹਨਾਂ ਕਿਹਾ ਕਿ ਥੋਕ 'ਚ ਵਿਕਣ ਵਾਲੀ ਚਾਹ-ਪੱਤੀ ਜੋ ਪਹਿਲਾਂ 120 ਰੁਪਏ 'ਚ ਵਿਕਦੀ ਸੀ ਉਹ ਹੁਣ 170 'ਚ ਉਪਲੱਬਧ ਹੈ ਅਤੇ 170 ਵਾਲੀ 250 'ਚ ! ਦੂਜੇ ਪਾਸੇ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਬਰਸਾਤ ਦੇ ਮੌਸਮ 'ਚ ਪੈਦਾ ਹੋਣ ਵਾਲੀ ਪੱਤੀ ਦੀ ਕੀਮਤ ਘੱਟ ਸਕਦੀ ਹੈ ਕਿਉਂਕਿ ਇਸ ਪੱਤੀ ਦਾ ਕੁਆਲਿਟੀ ਪੱਧਰ ਇੰਨਾ ਵਧੀਆ ਨਹੀਂ ਹੁੰਦਾ। ਵਧੀਆ ਕੁਆਲਿਟੀ ਦੀ ਚਾਹ-ਪੱਤੀ ਅਕਤੂਬਰ-ਨਵੰਬਰ 'ਚ ਆਉਣ ਦੀ ਉਮੀਦ ਲਗਾਈ ਜਾ ਰਹੀ ਹੈ, ਪਰ ਇਸ ਗੁਣਵੱਤਾ ਵਾਲੀ ਚਾਹ-ਪੱਤੀ ਦੇ ਰੇਟ ਵੱਧ ਹੋਣਗੇ।


Top News view more...

Latest News view more...