ਦੁਨੀਆ ਦਾ ਸਭ ਤੋਂ ਜ਼ਿਆਦਾ ਡਾਊਨਲੋਡ ਕੀਤਾ ਜਾਣ ਵਾਲਾ ਐਪ ਬਣਿਆ Telegram

By Jagroop Kaur - February 08, 2021 7:02 pm

ਨਵੀਂ ਦਿੱਲੀ - ਕੁਝ ਸਮਾਂ ਪਹਿਲਾਂ ਚੈਟਿੰਗ ਐਪ ਵ੍ਹਟਸਐਪ ਨੂੰ ਬੰਦ ਕਰਨ ਤੇ ਪ੍ਰਾਈਵੇਸੀ ਪਾਲਿਸੀ 'ਚ ਬਦਲਨ ਦੀ ਗੱਲ ਸਾਹਮਣੇ ਆਈ , ਜਿਸ ਤੋਂ ਬਾਅਦ ਲੋਕਾਂ ਵੱਲੋਂ ਆਪਣੇ ਡਾਟਾ ਲੀਕ ਹੋਣ ਦਾ ਖ਼ਤਰਾ ਵੱਧ ਗਿਆ। ਜਿਸ ਤੋਂ ਬਾਅਦ ਵ੍ਹਟਸਐਪ ਦੇ ਬਦਲਾਅ 'ਚ ਹੁਣ ਲੋਕ ਇੰਸਟੇਂਟ ਮੈਸੇਜਿੰਗ ਸਾੱਫਟਵੇਅਰ ਟੈਲੀਗ੍ਰਾਮ ਵੱਲੋਂ ਹੋ ਗਏ ਜਿਸ ਤੋਂ ਬਾਅਦ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੀ ਜਾਣ ਵਾਲੀ ਐਪ ਬਣ ਗਈ ਹੈ। ਇਸ ਨੇ ਟਿਕਟਟਾਕ, ਫੇਸਬੁੱਕ ਅਤੇ ਵਟਸਐਪ ਵਰਗੇ ਐਪਸ ਨੂੰ ਵੀ ਪਛਾੜ ਦਿੱਤਾ ਹੈ।The Telegram Messenger app on a smartphone  (Bloomberg)

Also Read | Reliance Jio to launch 5G network in India, says Mukesh Ambani

ਡਾਟਾ ਐਨਾਲਿਟਿਕਸ ਫਰਮ ਸੈਂਸਰ ਟਾਵਰ ਦੀ ਇੱਕ ਰਿਪੋਰਟ ਅਨੁਸਾਰ ਟੈਲੀਗ੍ਰਾਮ ਜਨਵਰੀ 2021 ਵਿਚ ਦੁਨੀਆ ਦੀ ਸਭ ਤੋਂ ਡਾਊਨਲੋਡ ਕੀਤੀ ਜਾਣ ਵਾਲੀ ਗੈਰ-ਗੇਮਿੰਗ ਐਪ ਸੀ। ਇਹ ਮੰਨਿਆ ਜਾਂਦਾ ਹੈ ਕਿ ਨਵੀਂ ਵਾਟਸਐਪ ਨੀਤੀ ਦੇ ਵਿਵਾਦ ਦਾ ਸਿੱਧੇ ਤੌਰ 'ਤੇ ਟੈਲੀਗ੍ਰਾਮ ਨੂੰ ਫਾਇਦਾ ਹੋਇਆ ਹੈ।

Image result for non gaming app

ਪੜ੍ਹੋ ਹੋਰ ਖ਼ਬਰਾਂ : ਦਿੱਲੀ ਪੁਲਿਸ ਨੇ ਦੀਪ ਸਿੱਧੂ ਸਮੇਤ 8 ਲੋਕਾਂ ‘ਤੇ ਰੱਖਿਆ ਲੱਖਾਂ ਰੁਪਏ ਦਾ ਇਨਾਮ

ਰਿਪੋਰਟ ਅਨੁਸਾਰ ਜਨਵਰੀ 2021 ਵਿਚ ਟੈਲੀਗਰਾਮ ਨੂੰ 6.3 ਕਰੋੜ ਤੋਂ ਵੱਧ ਡਾਉਨਲੋਡ ਮਿਲੇ ਹਨ। ਇਹ ਭਾਰਤ ਵਿਚ(24 ਫ਼ੀਸਦ) ਸਭ ਤੋਂ ਵੱਧ ਡਾਊਨਲੋਡ ਕੀਤੀ ਗਈ ਹੈ। ਇਹ ਜਨਵਰੀ 2020 ਦੇ ਮੁਕਾਬਲੇ 3.8 ਗੁਣਾ ਹੈ। ਇਸ ਦੇ ਨਾਲ ਹੀ ਟੈਲੀਗ੍ਰਾਮ ਡਾਊਨਲੋਡ ਕਰਨ ਦੇ ਮਾਮਲੇ ਵਿਚ ਇੰਡੋਨੇਸ਼ੀਆ ਦੇ ਉਪਭੋਗਤਾ ਦੂਜੇ ਨੰਬਰ 'ਤੇ ਹਨ। ਟਿੱਕਟਾਕ ਸੂਚੀ ਵਿਚ ਦੂਜਾ ਸਭ ਤੋਂ ਵੱਧ ਡਾਊਨਲੋਡ ਕੀਤਾ ਜਾਣ ਵਾਲਾ ਐਪ ਸੀ, ਇਸ ਤੋਂ ਬਾਅਦ ਸਿਗਨਲ ਅਤੇ ਫੇਸਬੁੱਕ ਨੇ ਸੂਚੀ ਵਿਚ ਆਪਣੀ ਥਾਂ ਬਣਾਈ ਹੈ। ਵਟਸਐਪ ਤੀਜੇ ਤੋਂ ਪੰਜਵੇਂ ਸਥਾਨ 'ਤੇ ਪਹੁੰਚ ਗਿਆ ਹੈ।Image result for non gaming app

ਪੜ੍ਹੋ ਹੋਰ ਖ਼ਬਰਾਂ : ਦਿੱਲੀ ਪੁਲਿਸ ਨੇ ਦੀਪ ਸਿੱਧੂ ਸਮੇਤ 8 ਲੋਕਾਂ ‘ਤੇ ਰੱਖਿਆ ਲੱਖਾਂ ਰੁਪਏ ਦਾ ਇਨਾਮ

ਸੈਂਸਰ ਟਾਵਰ ਅਨੁਸਾਰ ਦਸੰਬਰ 2020 ਵਿਚ ਸਭ ਤੋਂ ਵਧ ਡਾਊਨਲੋਡ ਕੀਤੀ ਗਈ ਐਪ ਟਿਕਟਾਕ ਸੀ। ਇਸ ਸਮੇਂ ਦੌਰਾਨ ਟੈਲੀਗਰਾਮ ਟਾਪ -5 ਵਿਚ ਵੀ ਨਹੀਂ ਸੀ। ਵਟਸਐਪ ਦੇ ਪਾਲਸੀ ਵਿਵਾਦ ਨੇ ਉਪਭੋਗਤਾਵਾਂ ਨੂੰ ਜਨਵਰੀ ਦੇ ਮਹੀਨੇ ਵਿਚ ਟੈਲੀਗ੍ਰਾਮ 'ਤੇ ਜਾਣ ਲਈ ਮਜਬੂਰ ਕੀਤਾ। ਇਸ ਤੋਂ ਬਾਅਦ ਦਸੰਬਰ 2020 ਵਿਚ ਵਾਟਸਐਪ ਤੀਜੇ ਸਥਾਨ ਤੋਂ ਖਿਸਕ ਗਿਆ ਅਤੇ ਜਨਵਰੀ 2021 ਵਿਚ ਪੰਜਵੇਂ ਸਥਾਨ 'ਤੇ ਪਹੁੰਚ ਗਿਆ।
ਇੰਸਟਾਗ੍ਰਾਮ ਜਨਵਰੀ 2021 ਵਿਚ ਸਭ ਤੋਂ ਵਧ ਡਾਊਨਲੋਡ ਕੀਤੀ ਗੈਰ-ਗੇਮਿੰਗ ਐਪਸ ਦੀ ਸੂਚੀ ਵਿਚ ਛੇਵੇਂ ਨੰਬਰ 'ਤੇ ਹੈ, ਇਸ ਤੋਂ ਬਾਅਦ ਜ਼ੂਮ, ਐਮ.ਐਕਸ. ਟਕਾਟਕ, ਸਨੈਪਚੈਟ ਅਤੇ ਮੈਸੇਂਜਰ ਹਨ। ਸੈਂਸਰ ਟਾਵਰ ਦਾ ਕਹਿਣਾ ਹੈ ਕਿ ਇਸ ਵਿਚ 1 ਜਨਵਰੀ 2021 ਤੋਂ 31 ਜਨਵਰੀ 2021 ਤੱਕ ਐਪ ਸਟੋਰ ਅਤੇ ਗੂਗਲ ਪਲੇਅ ਸਟੋਰ ਦੋਵਾਂ ਦੇ ਡਾਊਨਲੋਡ ਸ਼ਾਮਲ ਹਨ।
adv-img
adv-img