ਜਲੰਧਰ ਦੇ ਜੋਤੀ ਨਗਰ 'ਚ ਲੱਗੀ ਭਿਆਨਕ ਅੱਗ , ਕਈ ਝੁੱਗੀਆਂ ਸੜ ਕੇ ਹੋਈਆਂ ਸੁਆਹ
ਜਲੰਧਰ : ਜਲੰਧਰ ਦੇ ਜੋਤੀ ਨਗਰ ਵਿੱਚ ਇੱਕ ਕਬਾੜ ਦੇ ਗੋਦਾਮ ਵਿਚ ਅੱਜ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲੱਗਣ ਤੋਂ ਬਾਅਦ ਦੂਰ -ਦੂਰ ਤੱਕ ਧੂੰਆਂ ਦਿਖਾਈ ਦੇ ਰਿਹਾ ਸੀ।
ਜਲੰਧਰ ਦੇ ਜੋਤੀ ਨਗਰ 'ਚ ਲੱਗੀ ਭਿਆਨਕ ਅੱਗ , ਕਈ ਝੁੱਗੀਆਂ ਸੜ ਕੇ ਹੋਈਆਂ ਸੁਆਹ
ਜਾਣਕਾਰੀ ਅਨੁਸਾਰ ਫ਼ਿਲਹਾਲ ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗਿਆ ਪਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਜਯੋਤੀ ਨਗਰ ,ਇਨਕਮ ਟੈਕਸ ਕਲੋਨੀ ਅਤੇ ਅਰਬਨ ਅਸਟੇਟ ਪੈਂਦਾ ਹੈ।
ਜਲੰਧਰ ਦੇ ਜੋਤੀ ਨਗਰ 'ਚ ਲੱਗੀ ਭਿਆਨਕ ਅੱਗ , ਕਈ ਝੁੱਗੀਆਂ ਸੜ ਕੇ ਹੋਈਆਂ ਸੁਆਹ
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਪਰ ਵਾਹਨਾਂ 'ਚ ਪਾਣੀ ਨਾ ਹੋਣ ਕਾਰਨ ਲੋਕਾਂ 'ਚ ਗੁੱਸਾ ਪਾਇਆ ਜਾ ਰਿਹਾ ਹੈ।
ਜਲੰਧਰ ਦੇ ਜੋਤੀ ਨਗਰ 'ਚ ਲੱਗੀ ਭਿਆਨਕ ਅੱਗ , ਕਈ ਝੁੱਗੀਆਂ ਸੜ ਕੇ ਹੋਈਆਂ ਸੁਆਹ
ਲੋਕਾਂ ਨੇ ਦੱਸਿਆ ਕਿ ਅੱਗ ਕਬਾੜ ਤੋਂ ਗੋਦਾਮ ਤੱਕ ਫੈਲ ਗਈ ਅਤੇ ਨੇੜਲੀਆਂ ਝੁੱਗੀਆਂ ਤੱਕ ਪਹੁੰਚ ਗਈ। ਇਸ ਵਿੱਚ ਕਰੀਬ 50-60 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ।
-PTCNews