ਨਾਟੋ ਫ਼ੌਜੀ ਅਭਿਆਸ ਦੌਰਾਨ ਫ਼ੌਤ ਹੋਏ 4 ਸੈਨਿਕਾਂ ਦੀਆਂ ਲਾਸ਼ਾਂ ਅਮਰੀਕਾ ਭੇਜੀਆਂ
ਨੇਵੀ ਅਧਿਕਾਰੀਆਂ ਨੇ ਕਿਹਾ ਕਿ ਸੈਂਕੜੇ ਅਮਰੀਕੀ ਮਲਾਹਾਂ, ਫ਼ੌਜੀ ਅਧਿਕਾਰੀਆਂ ਤੇ ਨਾਗਰਿਕਾਂ ਨੇ ਤੜਕੇ ਨਾਰਵੇ ਦੇ ਬੋਡੋ ਵਿੱਚ ਹਾਦਸੇ ਦੇ ਪੀੜਤਾਂ ਨੂੰ ਅੰਤਿਮ ਸਲਾਮੀ ਦਿੱਤੀ। ਮਰੀਨ ਕੋਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਰੀਨਾਂ ਦੀਆਂ ਲਾਸ਼ਾਂ ਨੂੰ ਏਅਰ ਨੈਸ਼ਨਲ ਗਾਰਡ ਮਿਲਟਰੀ ਟ੍ਰਾਂਸਪੋਰਟ ਏਅਰਕ੍ਰਾਫਟ 'ਤੇ ਰੱਖਿਆ ਗਿਆ ਸੀ ਤੇ ਡੇਲਾਵੇਅਰ ਦੇ ਡੋਵਰ ਏਅਰ ਫੋਰਸ ਬੇਸ 'ਤੇ ਭੇਜਿਆ ਗਿਆ ਸੀ।
ਹਾਦਸੇ 'ਚ ਮੈਸੇਚਿਉਸੇਟਸ ਦੇ ਲਿਓਮਿਨਸਟਰ ਦੇ ਕੈਪਟਨ ਰੌਸ ਏ. ਰੇਨੋਲਡਜ਼ (27), ਫੋਰਟ ਵੇਨ, ਇੰਡੀਆਨਾ ਦੇ ਕੈਪਟਨ ਮੈਥਿਊ ਜੇ. ਟੌਮਕੀਵਿਜ਼(27), ਕੈਂਬਰਿਜ, ਓਹੀਓ ਦੇ ਗਨਰੀ ਸਾਰਜੈਂਟ ਜੇਮਸ ਡਬਲਯੂ. ਸਪੀਡੀ (30), ਅਤੇ ਕੈਟਲਟਸਬਰਗ, ਕੈਂਟਕੀ ਦੇ ਸੀ.ਪੀ.ਐਲ. ਜੈਕਬ ਐਮ ਮੂਰ (24) ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਹ ਅਭਿਆਸ ਵਿੱਚ ਹਿੱਸਾ ਲੈ ਰਹੇ ਸਨ। ਅਧਿਕਾਰੀਆਂ ਨੇ ਕਿਹਾ ਕਿ ਸਹਿ ਅਭਿਆਸ ਯੂਕਰੇਨ 'ਚ ਰੂਸ ਦੀ ਲੜਾਈ ਨਾਲ ਸਬੰਧਤ ਨਹੀਂ ਸੀ।
ਇਸ ਤੋਂ ਪਹਿਲਾਂ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਸ ਗਹਿਰ ਸਟੋਰ ਉਤੇ ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਅਭਿਆਸ ਦਾ ਯੂਕਰੇਨ ਯੁੱਧ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜੋਨਸ ਸਟੋਰ ਨੇ ਟਵੀਟ ਕੀਤਾ ਕਿ ਰਾਤ ਨੂੰ ਹੋਏ ਇਸ ਹਾਦਸੇ ਵਿੱਚ ਚਾਰ ਅਮਰੀਕੀ ਸੈਨਿਕਾਂ ਦੀ ਮੌਤ ਹੋ ਗਈ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਪੁਲਿਸ ਨੇ ਖੇਤਰ ਵਿੱਚ ਖਰਾਬ ਮੌਸਮ ਦੀ ਜਾਣਕਾਰੀ ਦਿੱਤੀ ਹੈ। ਫਿਰ ਵੀ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਜੇਲ੍ਹ ਤੋਂ ਆਈ ਚਿੱਠੀ