ਪੰਜਾਬ 'ਚ ਲਾਗੂ ਕੋਵਿਡ ਪਾਬੰਦੀਆਂ ਅਗਲੇ ਹੁਕਮਾਂ ਤੱਕ ਰਹਿਣਗੀਆਂ ਜਾਰੀ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀਆਂ ਨਵੀਆਂ ਹਦਾਇਤਾਂ ਮੁਤਾਬਿਕ ਅਗਲੇ ਹੁਕਮਾਂ ਤੱਕ ਪਾਬੰਦੀਆਂ ਜਾਰੀ ਰਹਿਣਗੀਆਂ। ਦੱਸ ਦੇਈਏ ਕਿ ਪਹਿਲਾਂ ਕੋਰੋਨਾ ਸਬੰਧੀ ਹਦਾਇਤਾਂ 1 ਫਰਵਰੀ ਤੱਕ ਜਾਰੀ ਰਹਿਣ ਦੇ ਆਦੇਸ਼ ਸਨ।
ਕੋਰੋਨਾ ਗਾਈਡਲਾਈਨਜ਼ ਮੁਤਾਬਿਕ ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਇਸੇ ਤਰ੍ਹਾਂ ਸਕੂਲ, ਕਾਲਜ, ਯੂਨੀਵਰਸਿਟੀਆਂ, ਕੋਚਿੰਗ ਸੈਂਟਰ ਬੰਦ ਰਹਿਣਗੇ ਤੇ ਸਿੱਖਿਆ ਆਨਲਾਈਨ ਕਲਾਸਾਂ ਦੁਆਰਾਂ ਦਿੱਤੀ ਜਾ ਸਕੇਗੀ।
300 ਤੋਂ ਵੱਧ ਵਿਅਕਤੀਆਂ ਦੇ ਇਕੱਠ ਉਤੇ ਪਾਬੰਦੀ ਲਾਗੂ ਰਹੇਗੀ ਅਤੇ ਜੇਕਰ ਸਥਾਨ ਛੋਟਾ ਹੈ ਤਾਂ ਉਹ 50 ਫੀਸਦੀ ਸਮਰੱਥਾ ਤੋਂ ਵੱਧ ਭਰਿਆ ਨਹੀਂ ਹੋਣਾ ਚਾਹੀਦਾ।
-PTC News