ਮੁੱਖ ਖਬਰਾਂ

ਸੂਫ਼ੀ ਗਾਇਕਾ ਜੋਤੀ ਨੂਰਾਂ ਤੇ ਪਤੀ ਕੁਨਾਲ ਪਾਸੀ 'ਚ ਵਿਵਾਦ ਸੁਲਝਿਆ

By Ravinder Singh -- August 13, 2022 5:33 pm

ਜਲੰਧਰ : ਪੰਜਾਬ ਦੀ ਮਕਬੂਲ ਸੂਫ਼ੀ ਗਾਇਕਾ ਜੋਤੀ ਨੂਰਾਂ ਤੇ ਉਸ ਦੇ ਪਤੀ ਕੁਨਾਲ ਪਾਸੀ ਦਰਮਿਆਨ ਚੱਲ ਰਿਹਾ ਘਰੇਲੂ ਵਿਵਾਦ ਸੁਲਝ ਗਿਆ ਹੈ। ਸ਼ਨਿੱਚਰਵਾਰ ਨੂੰ ਦੋਵਾਂ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਉਨ੍ਹਾਂ ਵਿਚਕਾਰ ਹੁਣ ਕੋਈ ਵਿਵਾਦ ਨਹੀਂ ਰਿਹਾ, ਦੋਵੇਂ ਹੁਣ ਇਕ ਹਨ। ਜੋਤੀ ਨੂਰਾਂ ਨੇ ਦੱਸਿਆ ਕਿ ਲੋਕਾਂ ਦੀਆਂ ਦੁਆਵਾਂ ਸਦਕਾ ਉਸ ਦੇ ਤੇ ਉਸ ਦੇ ਪਤੀ ਵਿਚਕਾਰ ਚੱਲ ਰਿਹਾ ਵਿਵਾਦ ਸੁਲਝਾ ਲਿਆ ਗਿਆ ਹੈ।

ਸੂਫ਼ੀ ਗਾਇਕਾ ਜੋਤੀ ਨੂਰਾਂ ਤੇ ਪਤੀ ਕੁਨਾਲ ਪਾਸੀ 'ਚ ਵਿਵਾਦ ਸੁਲਝਿਆਉਸ ਦੇ ਪਤੀ ਨੇ ਉਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ ਉੱਥੇ ਹੀ ਕੁਨਾਲ ਪਾਸੀ ਨੇ ਕਿਹਾ ਕਿ ਕੁਝ ਲੋਕਾਂ ਨੇ ਉਨ੍ਹਾਂ ਵਿਚਕਾਰ ਦੂਰੀ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਅਜਿਹੇ ਲੋਕਾਂ ਦੀ ਸਾਜ਼ਿਸ਼ ਕਾਮਯਾਬ ਨਹੀਂ ਹੋਈ ਕਿਉਂਕਿ ਉਨ੍ਹਾਂ ਦੇ ਚਾਹੁਣ ਵਾਲਿਆਂ ਦੀਆਂ ਦੁਆਵਾਂ ਨਾਲ ਹਨ।

ਸੂਫ਼ੀ ਗਾਇਕਾ ਜੋਤੀ ਨੂਰਾਂ ਤੇ ਪਤੀ ਕੁਨਾਲ ਪਾਸੀ 'ਚ ਵਿਵਾਦ ਸੁਲਝਿਆਉਨ੍ਹਾਂ ਨੇ ਕਿਹਾ ਕਿ ਆਪਸੀ ਮਨ-ਮੁਟਾਵ ਤੇ ਗਲਤਫਹਿਮੀਆਂ ਹੁਣ ਦੂਰ ਹੋ ਗਈਆਂ ਹਨ। ਕੁਝ ਲੋਕਾਂ ਨੇ ਉਨ੍ਹਾਂ ਨੂੰ ਵੱਖ ਕਰਨ ਦੀ ਸਾਜ਼ਿਸ਼ ਰਚੀ ਸੀ ਪਰ ਉਹ ਕਾਮਯਾਬ ਨਹੀਂ ਹੋ ਪਾਏ। ਉਨ੍ਹਾਂ ਨੇ ਕਿਹਾ ਕਿ ਉਹ ਅਗਲੇ ਦਿਨਾਂ ਵਿੱਚ ਦੁਬਾਰਾ ਸਟੇਜਾਂ ਉਤੇ ਇਕੱਠੇ ਨਜ਼ਰ ਆਉਣਗੇ। ਜੋਤੀ ਨੂਰਾਂ ਦੇ ਵਕੀਲ ਕਮਲ ਨੇ ਦੱਸਿਆ ਕਿ ਦੋਵੇਂ ਤਲਾਕ ਦਾ ਕੇਸ ਵਾਪਸ ਲੈਣ ਜਾ ਰਹੇ ਹਨ।

ਸੂਫ਼ੀ ਗਾਇਕਾ ਜੋਤੀ ਨੂਰਾਂ ਤੇ ਪਤੀ ਕੁਨਾਲ ਪਾਸੀ 'ਚ ਵਿਵਾਦ ਸੁਲਝਿਆਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਗਾਇਕਾ ਜੋਤੀ ਨੂਰਾਂ ਨੇ ਆਪਣੇ ਪਤੀ ਕੁਨਾਲ ਦੇ ਪਤੀ 'ਤੇ ਨਸ਼ਾ ਕਰਨ ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਏ ਸਨ। ਇਸ ਕਾਰਨ ਉਸ ਨੇ ਕਿਹਾ ਸੀ ਕਿ ਉਸ ਦੇ ਪਤੀ ਨੇ ਕਰੋੜਾਂ ਰੁਪਏ ਦਾ ਘਪਲਾ ਵੀ ਕੀਤਾ ਹੈ। ਜੋਤੀ ਨੂਰਾਂ ਨੇ ਆਪਣੇ ਪਤੀ ਖਿਲਾਫ਼ ਤਲਾਕ ਦਾ ਕੇਸ ਦਰਜ ਕਰਵਾਇਆ ਸੀ। ਕੁਨਾਲ ਨੇ ਵੀ ਜੋਤੀ ਨੂਰਾਂ ਉਪਰ ਕਈ ਦੋਸ਼ ਲਾਏ ਸਨ।

-PTC News

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਨਵੀਂ ਐਡਵਾਈਜ਼ਰੀ ਕੀਤੀ ਜਾਰੀ

  • Share