Wed, May 8, 2024
Whatsapp

ਦਿੱਲੀ ’ਚ ਆਬੋ-ਹਵਾ ਹੋਈ ‘ਬੇਹੱਦ ਖ਼ਰਾਬ’, AQI 347 ’ਤੇ ਪਹੁੰਚਿਆ

Written by  Riya Bawa -- November 21st 2021 01:33 PM -- Updated: November 21st 2021 01:34 PM

Delhi Air Pollution: ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਹਵਾ ਦੀ ਗੁਣਵੱਤਾ ਲਗਾਤਾਰ ਅੱਠਵੇਂ ਦਿਨ 'ਬਹੁਤ ਖ਼ਰਾਬ' ਸ਼੍ਰੇਣੀ 'ਚ ਰਹੀ। ਸਿਸਟਮ ਆਫ਼ ਏਅਰ ਕੁਆਲਿਟੀ ਐਂਡ ਵੈਦਰ ਫ਼ੋਰਕਾਸਟਿੰਗ ਐਂਡ ਰਿਸਰਚ (SAFAR) ਦੀ ਰਿਪੋਰਟ ਮੁਤਾਬਕ ਅੱਜ ਸਵੇਰੇ 8 ਵਜੇ ਏਅਰ ਕੁਆਲਿਟੀ ਇੰਡੈਕਸ (AQI) 347 'ਤੇ ਰਿਹਾ। Will Delhi adopt the odd even system to tackle pollution? ਹਰ ਸਾਲ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਦਿੱਲੀ ਐਨਸੀਆਰ ਵਿੱਚ ਰਹਿਣ ਵਾਲੇ ਲੋਕ ਪ੍ਰਦੂਸ਼ਣ ਦੀ ਲਪੇਟ ਵਿੱਚ ਆ ਜਾਂਦੇ ਹਨ। ਇਸ ਦੌਰਾਨ ਪੂਰੀ ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਅਤੇ ਜ਼ਹਿਰੀਲੀ ਹਵਾ ਉਨ੍ਹਾਂ ਦਾ ਸਾਹ ਘੁੱਟਣ ਲੱਗ ਜਾਂਦੀ ਹੈ। NCR states' CMs, IGs of Punjab & Haryana to hold meet on air pollution today | India News – India TV ਹਾਲਾਂਕਿ, ਸਮੁੱਚਾ ਏਅਰ ਕੁਆਲਿਟੀ ਇੰਡੈਕਸ ਸ਼ਨੀਵਾਰ ਨੂੰ 355 ਤੋਂ ਘਟ ਕੇ ਅੱਜ 347 ਹੋ ਗਿਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਐਮਰਜੈਂਸੀ ਉਪਾਵਾਂ ਦਾ ਐਲਾਨ ਕਰਦੇ ਹੋਏ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ 21 ਨਵੰਬਰ ਤੱਕ ਸਰਕਾਰੀ ਵਿਭਾਗਾਂ ਲਈ 100 ਫੀਸਦੀ ਕੰਮ ਘਰ ਤੋਂ ਹੀ ਹੋਵੇਗਾ। ਦਿੱਲੀ ਸਰਕਾਰ ‘ਪਰਾਲੀ ਸਾੜਨ’ ਨੂੰ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਵੱਡਾ ਕਾਰਨ ਮੰਨ ਰਹੀ ਹੈ। ਹਾਲਾਂਕਿ, ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਰਾਸ਼ਟਰੀ ਰਾਜਧਾਨੀ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਵਾਧਾ ਹੋਣ ਦਾ ਇਹ ਕੋਈ ਵੱਡਾ ਕਾਰਨ ਨਹੀਂ ਹੈ। Blaming farmers have become fashion': Top 10 quotes of Supreme Court during hearing of Delhi air pollution | Latest News India - Hindustan Times -PTC News


Top News view more...

Latest News view more...