Sat, May 16, 2026
Whatsapp

ਸੂਤਰਾਂ ਮੁਤਾਬਿਕ 18 ਜੂਨ ਨੂੰ ਮੰਤਰੀ ਮੰਡਲ ਦੀ ਅਗਲੀ ਮੀਟਿੰਗ 'ਚ ਚੁੱਕੇ ਜਾ ਸਕਦੇ ਹਨ ਇਹ ਅਹਿਮ ਮੁੱਦੇ

Reported by:  PTC News Desk  Edited by:  Jagroop Kaur -- June 17th 2021 10:37 PM -- Updated: June 17th 2021 10:50 PM
ਸੂਤਰਾਂ ਮੁਤਾਬਿਕ 18 ਜੂਨ ਨੂੰ ਮੰਤਰੀ ਮੰਡਲ ਦੀ ਅਗਲੀ ਮੀਟਿੰਗ 'ਚ ਚੁੱਕੇ ਜਾ ਸਕਦੇ ਹਨ ਇਹ ਅਹਿਮ ਮੁੱਦੇ

ਸੂਤਰਾਂ ਮੁਤਾਬਿਕ 18 ਜੂਨ ਨੂੰ ਮੰਤਰੀ ਮੰਡਲ ਦੀ ਅਗਲੀ ਮੀਟਿੰਗ 'ਚ ਚੁੱਕੇ ਜਾ ਸਕਦੇ ਹਨ ਇਹ ਅਹਿਮ ਮੁੱਦੇ

ਪੰਜਾਬ ਮੰਤਰੀ ਮੰਡਲ ਦੀ 18 ਜੂਨ ਨੂੰ ਹੋ ਰਹੀ ਮੀਟਿੰਗ 6ਵੇਂ ਤਨਖਾਹ ਕਮਿਸ਼ਨ ਪੰਜਾਬ ਦੀ ਰਿਪੋਰਟ ਲਾਗੂ ਕਰਨ ਨੂੰ ਵੀ ਮੰਤਰੀ ਮੰਡਲ ਹਰੀ ਝੰਡੀ ਦੇ ਸਕਦਾ ਹੈ ਇਸ ਦੇ ਨਾਲ ਹੀ ਦੋ ਕਾਂਗਰਸੀ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀਆਂ ਦੇਣ ਦਾ ਮੁੱਦਾ ਵਿਚਾਰਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਲੁਧਿਆਣਾ (ਉਤਰੀ) ਹਲਕੇ ਦੇ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਨੂੰ ਨਾਇਬ ਤਹਿਸੀਲਦਾਰ ਲਾਉਣ ਉਪਰ ਚਰਚਾ ਹੋ ਸਕਦੀ ਹੈ।Cabinet nod to 'Mission Lal Lakir' in all villages of Punjab Read More : ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ,ਭਲਕੇ ਤੋਂ ਖੁੱਲ੍ਹੇਗਾ ਵਿਰਾਸਤ-ਏ- ਖ਼ਾਲਸਾ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਜੋ ਮੁੱਦਾ ਇੰਨੇ ਦਿਨ ਦਾ ਚਰਚਾ ਵਿਚ ਹੈ ਉਸ ਤੇ ਵੀ ਚਰਚਾ ਕੀਤੀ ਜਾ ਸਕਦੀ ਹੈ , ਇਹ ਚਰਚਾ ਹੈ ਕਾਦੀਆਂ ਹਲਕੇ ਦੇ ਵਿਧਾਇਕ ਫਤਹਿਜੰਗ ਬਾਜਵਾ ਦੇ ਪੁੱਤਰ ਨੂੰ ਵੀ ਪੁਲੀਸ ਵਿਭਾਗ ਵਿਚ ਨੌਕਰੀ ਦੇਣ ਦੀ। ਬਾਜਵਾ ਦੇ ਪੁੱਤਰ ਨੂੰ ਮੁਲਾਜ਼ਮ ਵਰਗ ‘ਸੀ’ ਜਾਂ ‘ਡੀ’ ਦੀ ਨੌਕਰੀ ਦੇਣ ਉਪਰ ਲਿਆ ਫੈਸਲਾ ਜਾ ਸਕਦਾ ਹੈ ,ਹੁਣ ਇਸ ਦੇ ਇਲਾਵਾ ਹੋਰ ਕੀ ਕੁਝ ਮੰਤਰੀ ਮੰਡਲ ਦੀ ਮੀਟਿੰਗ ਵਿਚ ਹੋਵੇਗਾ , ਇਹ ਤਾਂ 18 ਜੂਨ ਨੂੰ ਹੀ ਸਾਹਮਣੇ ਆਵੇਗਾ। ਜ਼ਿਕਰਯੋਗ ਹੈ ਕਿ ਪਿਛੇਲ ਦਿਨੀਂ ਵੀ ਜਦ ਕੈਬਿਨਟ ਮੀਟਿੰਗ ਹੋਈ ਸੀ ਉਸ ਵਿਚ ਵੀ ਇਹ ਮੁਦੇ ਉਠੇ ਸਨ ਜਿਸ ਵਿਚ 2 ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਤਰਸ ਦੇ ਅਧਾਰ ‘ਤੇ ਨੌਕਰੀਆਂ ਦੇਣ ਉਪਰ ਵੀ ਚਰਚਾ ਹੋਣ ਦੀ ਗੱਲ ਸਾਹਮਣੇ ਆਈ ਸੀ । ਜਲ ਸਰੋਤ ਵਿਭਾਗ ਦੇ ਕੁਝ ਏਜੰਡਿਆਂ ਉਪਰ ਤੇ ਤਕਨੀਕੀ ਸਿੱਖਿਆ ਵਿਭਾਗ ਵਿਚ ਨਵੀਂ ਭਰਤੀ ਕਰਨ ਅਤੇ ਸੇਵਾ ਨਿਯਮਾਂ ਬਾਰੇ ਵੀ ਚਰਚਾ ਦੀ ਪੇਸ਼ਕਸ਼ ਕੀਤੀ ਗਈ ਸੀ ।


Electrical Saftey authority

Top News view more...

Latest News view more...

PTC NETWORK
PTC NETWORK