Thu, Apr 25, 2024
Whatsapp

ਜਦੋਂ ਚੋਰਾਂ ਨੂੰ SDM ਦੇ ਘਰ ਕੁੱਝ ਨਾ ਮਿਲਿਆ ਤਾਂ ਲਿਖੀ ਇਹ ਚਿੱਠੀ , ਪੁਲਿਸ ਵੀ ਰਹਿ ਗਈ ਹੈਰਾਨ

Written by  Shanker Badra -- October 11th 2021 01:07 PM
ਜਦੋਂ ਚੋਰਾਂ ਨੂੰ SDM ਦੇ ਘਰ ਕੁੱਝ ਨਾ ਮਿਲਿਆ ਤਾਂ ਲਿਖੀ ਇਹ ਚਿੱਠੀ , ਪੁਲਿਸ ਵੀ ਰਹਿ ਗਈ ਹੈਰਾਨ

ਜਦੋਂ ਚੋਰਾਂ ਨੂੰ SDM ਦੇ ਘਰ ਕੁੱਝ ਨਾ ਮਿਲਿਆ ਤਾਂ ਲਿਖੀ ਇਹ ਚਿੱਠੀ , ਪੁਲਿਸ ਵੀ ਰਹਿ ਗਈ ਹੈਰਾਨ

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਦੇਵਾਸ ਵਿੱਚ ਦਿਨੋ ਦਿਨ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਸ਼ਹਿਰ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਨ੍ਹਾਂ ਚੋਰਾਂ ਦੇ ਹੌਂਸਲੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਉਹ ਪ੍ਰਸਾਸ਼ਨਿਕ ਅਧਿਕਾਰੀਆਂ ਦੇ ਘਰ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਖੁੰਝ ਨਹੀਂ ਰਹੇ ਹਨ। ਦਰਅਸਲ 'ਚ ਮੱਧ ਪ੍ਰਦੇਸ਼ ਦੇ ਦੇਵਾਸ ਵਿੱਚ ਉਪ ਕੁਲੈਕਟਰ ਦੇ ਘਰ ਚੋਰੀ ਦੀ ਇਹ ਘਟਨਾ ਵਾਪਰੀ ਹੈ। [caption id="attachment_540931" align="aligncenter" width="259"] ਜਦੋਂ ਚੋਰਾਂ ਨੂੰ SDM ਦੇ ਘਰ ਕੁੱਝ ਨਾ ਮਿਲਿਆ ਤਾਂ ਲਿਖੀ ਇਹ ਚਿੱਠੀ , ਪੁਲਿਸ ਵੀ ਰਹਿ ਗਈ ਹੈਰਾਨ[/caption] ਜਦੋਂ ਚੋਰਾਂ ਨੂੰ ਉਨ੍ਹਾਂ ਦੇ ਘਰ ਵਿੱਚ ਵੱਡੀ ਰਕਮ ਨਹੀਂ ਮਿਲੀ ਤਾਂ ਉਹ ਇੱਕ ਨੋਟ ਲਿਖ ਕੇ ਛੱਡ ਗਏ। ਜਿਸ ਵਿੱਚ ਲਿਖਿਆ ਹੈ - 'ਜਦੋਂ ਪੈਸੇ ਨਹੀਂ ਸੀ ਤਾਂ ਤਾਲਾ ਨਹੀਂ ਲਗਾਉਣਾ ਸੀ ਕੁਲੈਕਟਰ। ਹੈਰਾਨੀਜਨਕ ਗੱਲ ਇਹ ਹੈ ਕਿ ਚੋਰਾਂ ਨੇ ਇਹ ਗੱਲ ਲਿਖਣ ਲਈ ਡਾਇਰੀ ਅਤੇ ਪੈੱਨ ਵੀ ਡਿਪਟੀ ਕੁਲੈਕਟਰ ਦਾ ਵਰਤਿਆ ਹੈ। ਚੋਰਾਂ ਦੁਆਰਾ ਲਿਖੀ ਗਈ ਇਹ ਗੱਲ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ। [caption id="attachment_540929" align="aligncenter" width="300"] ਜਦੋਂ ਚੋਰਾਂ ਨੂੰ SDM ਦੇ ਘਰ ਕੁੱਝ ਨਾ ਮਿਲਿਆ ਤਾਂ ਲਿਖੀ ਇਹ ਚਿੱਠੀ , ਪੁਲਿਸ ਵੀ ਰਹਿ ਗਈ ਹੈਰਾਨ[/caption] ਦਰਅਸਲ, ਲਗਭਗ 15 ਦਿਨ ਪਹਿਲਾਂ ਦੇਵਾਸ ਦੇ ਉਪ ਕੁਲੈਕਟਰ ਤ੍ਰਿਲੋਚਨ ਸਿੰਘ ਗੌੜ ਨੂੰ ਜ਼ਿਲ੍ਹੇ ਦੇ ਖਟੇਗਾਓਂ ਦਾ ਐਸਡੀਐਮ ਨਿਯੁਕਤ ਕੀਤਾ ਗਿਆ ਸੀ। ਉਪ ਕੁਲੈਕਟਰ ਦੀ ਸਰਕਾਰੀ ਰਿਹਾਇਸ਼ ਦੇਵਾਸ ਦੇ ਸਿਵਲ ਲਾਈਨ ਖੇਤਰ ਵਿੱਚ ਐਮਪੀ ਦੀ ਰਿਹਾਇਸ਼ ਦੇ ਨੇੜੇ ਹੈ। ਜਿਸ ਵਿੱਚ ਚੋਰਾਂ ਨੇ ਪਿਛਲੇ 15 ਦਿਨਾਂ ਤੋਂ ਤਾਲਾ ਲਟਕਦਾ ਦੇਖ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਹ ਖੁਲਾਸਾ ਉਦੋਂ ਹੋਇਆ ਜਦੋਂ ਡਿਪਟੀ ਕੁਲੈਕਟਰ 15 ਦਿਨਾਂ ਬਾਅਦ ਆਪਣੀ ਰਿਹਾਇਸ਼ 'ਤੇ ਪਹੁੰਚੇ। [caption id="attachment_540930" align="aligncenter" width="275"] ਜਦੋਂ ਚੋਰਾਂ ਨੂੰ SDM ਦੇ ਘਰ ਕੁੱਝ ਨਾ ਮਿਲਿਆ ਤਾਂ ਲਿਖੀ ਇਹ ਚਿੱਠੀ , ਪੁਲਿਸ ਵੀ ਰਹਿ ਗਈ ਹੈਰਾਨ[/caption] ਉਨ੍ਹਾਂ ਨੇ ਆਪਣੇ ਘਰ ਦਾ ਤਾਲਾ ਟੁੱਟਾ ਵੇਖ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਇਸ ਮਗਰੋਂ ਘਰ ਵਿੱਚ ਦਾਖਲ ਹੋਣ ਤੋਂ ਬਾਅਦ ਉਨ੍ਹਾਂ ਦੇਖਿਆ ਕਿ ਸਾਰਾ ਘਰ ਖਿਲਰਿਆ ਪਿਆ ਸੀ ਅਤੇ ਕੁਝ ਨਕਦੀ ਅਤੇ ਚਾਂਦੀ ਦੇ ਗਹਿਣੇ ਗਾਇਬ ਸਨ। ਜਿਸ ਬਾਰੇ ਉਸਨੇ ਪੁਲਿਸ ਨੂੰ ਸੂਚਿਤ ਕੀਤਾ। ਇਸ ਨਾਲ ਉਸ ਨੂੰ ਮੇਜ਼ ਉੱਤੇ ਆਪਣੀ ਡਾਇਰੀ ਵਿੱਚੋਂ ਇਹ ਫਟਿਆ ਹੋਇਆ ਕਾਗਜ਼ ਮਿਲਿਆ, ਜਿਸ ਉੱਤੇ ਚੋਰ ਨੇ ਇਹ ਚੀਜ਼ ਲਿਖੀ ਸੀ। [caption id="attachment_540932" align="aligncenter" width="300"] ਜਦੋਂ ਚੋਰਾਂ ਨੂੰ SDM ਦੇ ਘਰ ਕੁੱਝ ਨਾ ਮਿਲਿਆ ਤਾਂ ਲਿਖੀ ਇਹ ਚਿੱਠੀ , ਪੁਲਿਸ ਵੀ ਰਹਿ ਗਈ ਹੈਰਾਨ[/caption] ਕੋਤਵਾਲੀ ਥਾਣੇ ਦੇ ਇੰਚਾਰਜ ਉਮਰਾਓ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਰਿਪੋਰਟ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੋਰਾਂ ਨੇ ਡਿਪਟੀ ਕੁਲੈਕਟਰ ਦੇ ਘਰ ਵਿੱਚੋਂ ਇੱਕ ਅੰਗੂਠੀ, ਚਾਂਦੀ ਦੇ ਗਿੱਟੇ ਅਤੇ ਸਿੱਕਿਆਂ ਸਮੇਤ ਲਗਭਗ 30,000 ਰੁਪਏ ਦੀ ਨਕਦੀ ਚੋਰੀ ਕਰ ਲਈ। ਐਸਡੀਐਮ ਦੇ ਘਰ ਤੋਂ ਇੱਕ ਹੱਥ ਲਿਖਤ ਨੋਟ ਵੀ ਮਿਲਿਆ ਹੈ, ਜੋ ਸ਼ਾਇਦ ਚੋਰ ਨੇ ਲਿਖਿਆ ਸੀ। ਪੁਲਿਸ ਚੋਰ ਦੀ ਭਾਲ ਕਰ ਰਹੀ ਹੈ। -PTCNews


Top News view more...

Latest News view more...