Wed, Jun 18, 2025
Whatsapp

ਜਲ ਸਰੋਤ ਵਿਭਾਗ ਦੇ ਹਜ਼ਾਰਾਂ ਮੁਲਾਜ਼ਮ ਤਨਖਾਹਾਂ ਤੋਂ ਵਾਂਝੇ!

Reported by:  PTC News Desk  Edited by:  Baljit Singh -- July 11th 2021 02:52 PM
ਜਲ ਸਰੋਤ ਵਿਭਾਗ ਦੇ ਹਜ਼ਾਰਾਂ ਮੁਲਾਜ਼ਮ ਤਨਖਾਹਾਂ ਤੋਂ ਵਾਂਝੇ!

ਜਲ ਸਰੋਤ ਵਿਭਾਗ ਦੇ ਹਜ਼ਾਰਾਂ ਮੁਲਾਜ਼ਮ ਤਨਖਾਹਾਂ ਤੋਂ ਵਾਂਝੇ!

ਚੰਡੀਗੜ੍ਹ: ਪੰਜਾਬ ਵਿਚ ਕਾਂਗਰਸ ਸਰਕਾਰ ਆਪਣੀ ਕਾਰਗੁਜ਼ਾਰੀ ਕਾਰਨ ਹਰ ਪਾਸੇਓਂ ਘਿਰਦੀ ਜਾ ਰਹੀ ਹੈ। ਚਾਹੇ ਬਿਜਲੀ ਸਪਲਾਈ ਹੋਵੇ, ਠੇਕੇ ਦੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਮੁੱਦਾ ਹੋਵੇ ਜਾਂ ਅਧਿਆਪਕਾਂ ਦੀ ਪੱਕੀ ਨੌਕਰੀ ਦਾ ਮਸਲਾ ਅਜੇ ਤੱਕ ਕਿਸੇ ਵੀ ਮਸਲੇ ਉੱਤੇ ਕੋਈ ਸੰਤੋਸ਼ਜਨਕ ਫੈਸਲਾ ਸਾਹਮਣੇ ਨਹੀਂ ਆਇਆ ਹੈ। ਪੜੋ ਹੋਰ ਖਬਰਾਂ: ਧਰਤੀ ਵੱਲ ਵਧ ਰਿਹੈ ਸੂਰਜੀ ਤੂਫਾਨ, ਦੁਨੀਆ ਭਰ ਉੱਤੇ ਪੈ ਸਕਦੈ ਅਸਰ ਇਹ ਸਭ ਅਜੇ ਖਤਮ ਵੀ ਨਹੀਂ ਹੋਇਆ ਸੀ ਕਿ ਹੁਣ ਪੰਜਾਬ ਸਰਕਾਰ ਹਜ਼ਾਰਾਂ ਦੀ ਗਿਣਤੀ ਵਿਚ ਮੁਲਾਜ਼ਮਾਂ ਨੂੰ ਤਨਖਾਹ ਦੇਣ ਵਿਚ ਅਸਮੱਰਥ ਨਜ਼ਰ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਜਲ ਸਰੋਤ ਵਿਭਾਗ ਦੇ ਹਜ਼ਾਰਾਂ ਦੀ ਗਿਣਤੀ ਵਿਚ ਮੁਲਾਜ਼ਮ ਇਸ ਵੇਲੇ ਆਪਣੀ ਤਨਖਾਹ ਤੋਂ ਵਾਂਝੇ ਹਨ। ਪੜੋ ਹੋਰ ਖਬਰਾਂ: ਅੱਗ ਦਾ ਨਿਰੀਖਣ ਕਰਨ ਪਹੁੰਚਿਆ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 2 ਹਲਾਕ ਦੱਸਿਆ ਜਾ ਰਿਹਾ ਹੈ ਕਿ ਜਲ ਸਰੋਤ ਵਿਭਾਗ ਦੇ ਹਜ਼ਾਰਾਂ ਫੀਲਡ ਮੁਲਾਜ਼ਮਾਂ ਨੂੰ ਜੂਨ ਮਹੀਨੇ ਦੀਆਂ ਤਨਖਾਹਾਂ ਨਸੀਬ ਨਹੀਂ ਹੋਈਆਂ ਹਨ। ਇਸ ਦੌਰਾਨ ਸਰਕਾਰ ਵਲੋਂ ਵਿਭਾਗ ਦੇ ਮੁੜ ਗਠਨ ਦਾ ਬਹਾਨਾ ਘੜਿਆ ਗਿਆ ਹੈ। ਪੜੋ ਹੋਰ ਖਬਰਾਂ: ਪਾਕਿ: ਪਤੀ ਦੇ ਅਫੇਅਰ ਦਾ ਪਤਨੀ ਤੋਂ ਲਿਆ ਬਦਲਾ, ਸਰੇਬਜ਼ਾਰ ਕੀਤਾ ਸ਼ਰਮਸਾਰ ਸਰਕਾਰ ਦੇ ਇਸ ਰਵੱਈਏ ਦਾ ਜਲ ਸਰੋਤ ਮੁਲਾਜ਼ਮਾਂ ਵਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਮਨਿਸਟ੍ਰੀਅਲ ਯੂਨੀਅਨ ਜਲ ਸਰੋਤ ਵਿਭਾਗ ਦੇ ਪ੍ਰਧਾਨ ਅਮਰ ਬਹਾਦਰ ਸਿੰਘ ਨੇ ਇਸ ਦੌਰਾਨ ਪੱਤਰਕਾਰਾ ਨਾਲ ਗੱਲ ਕਰਦਿਆਂ ਸਰਕਾਰ ਦੇ ਇਸ ਵਰਤਾਰੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਤੇ ਸੰਘਰਸ਼ ਕਰਨ ਦੀ ਗੱਲ ਵੀ ਆਖੀ। -PTC News


Top News view more...

Latest News view more...

PTC NETWORK