ਬਠਿੰਡਾ - ਡੱਬਵਾਲੀ ਰੋਡ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਤਿੰਨ ਚਚੇਰੇ ਭਰਾਵਾਂ ਦੀ ਹੋਈ ਮੌਤ
ਬਠਿੰਡਾ : ਬਠਿੰਡਾ-ਡੱਬਵਾਲੀ ਰੋਡ 'ਤੇ ਸਥਿਤ ਪਿੰਡ ਪਥਰਾਲਾ ਨੇੜੇ ਬੀਤੀ ਦੇਰ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਕਾਰ ਅਤੇ ਅਣਪਛਾਤੇ ਵਾਹਨ ਦਰਮਿਆਨ ਟੱਕਰ ਹੋ ਗਈ ਹੈ। ਜਿਸ ਕਾਰਨ ਕਾਰ ਸਵਾਰ ਤਿੰਨ ਚਚੇਰੇ ਭਰਾਵਾਂ ਦੀ ਮੌਤ ਹੋ ਗਈ ਹੈ।
[caption id="attachment_502535" align="aligncenter" width="300"]
ਬਠਿੰਡਾ - ਡੱਬਵਾਲੀ ਰੋਡ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਤਿੰਨ ਚਚੇਰੇ ਭਰਾਵਾਂ ਦੀ ਹੋਈ ਮੌਤ[/caption]
ਪੜ੍ਹੋ ਹੋਰ ਖ਼ਬਰਾਂ : ਦਿੱਲੀ 'ਚ ਲੌਕਡਾਊਨ ਕਾਰਨ ਗਰੀਬਾਂ ਦੀ ਮਾੜੀ ਹਾਲਤ , ਰੋਟੀ ਲਈ ਕਿਡਨੀ ਵੇਚਣ ਨੂੰ ਤਿਆਰ
ਜਾਣਕਾਰੀ ਅਨੁਸਾਰ ਸੰਗਤ ਬਲਾਕ ਦੇ ਪਿੰਡ ਰੁਲਦੂ ਸਿੰਘ ਵਾਲਾ ਦੇ ਰਹਿਣ ਵਾਲੇ ਤਿੰਨ ਚਚੇਰੇ ਭਰਾ ਆਪਣੀ ਮਰੂਤੀ ਕਾਰ ਵਿੱਚ ਸਵਾਰ ਹੋ ਕੇ ਦੇਰ ਰਾਤ ਡੱਬਵਾਲੀ ਤੋਂ ਵਾਪਸ ਆ ਰਹੇ ਸਨ। ਜਦੋਂ ਉਹ ਪਿੰਡ ਪਥਰਾਲਾ ਨੇੜੇ ਪਹੁੰਚੇ ਤਾਂ ਕੋਈ ਅਣਪਛਾਤਾ ਵਾਹਨ ਇਨ੍ਹਾਂ ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ।
[caption id="attachment_502533" align="aligncenter" width="300"]
ਬਠਿੰਡਾ - ਡੱਬਵਾਲੀ ਰੋਡ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਤਿੰਨ ਚਚੇਰੇ ਭਰਾਵਾਂ ਦੀ ਹੋਈ ਮੌਤ[/caption]
ਇਸ ਹਾਦਸੇ ਵਿਚ ਤਿੰਨੋਂ ਚਚੇਰੇ ਭਰਾਵਾਂ ਦੀ ਮੌਤ ਹੋ ਗਈ ,ਜਿਨ੍ਹਾਂ ਦੀ ਪਛਾਣ ਚਾਨਣ ਸਿੰਘ (24 ਸਾਲ) ਪੁੱਤਰ ਗੁਰਤੇਜ ਸਿੰਘ, ਜਗਜੀਤ ਸਿੰਘ (22 ਸਾਲ) ਪੁੱਤਰ ਹਰੀ ਸਿੰਘ ਅਤੇ ਅਮਨਦੀਪ ਸਿੰਘ (28 ਸਾਲ ) ਪੁੱਤਰ ਜਸਵੀਰ ਸਿੰਘ ਵਜੋਂ ਹੋਈ ਹੈ।
[caption id="attachment_502534" align="aligncenter" width="300"]
ਬਠਿੰਡਾ - ਡੱਬਵਾਲੀ ਰੋਡ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਤਿੰਨ ਚਚੇਰੇ ਭਰਾਵਾਂ ਦੀ ਹੋਈ ਮੌਤ[/caption]
ਪੜ੍ਹੋ ਹੋਰ ਖ਼ਬਰਾਂ : ਹੁਣ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ , Mobile App ਰਾਹੀਂ ਕਰ ਸਕੋਗੇ ਆਨਲਾਈਨ ਆਰਡਰ
ਇਸ ਮਗਰੋਂ ਪਥਰਾਲਾ ਚੌਕੀ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਲਾਸ਼ਾਂ ਨੂੰ ਕਾਰ 'ਚੋਂ ਕੱਢਿਆ ਗਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਤਿੰਨੇ ਉਸਾਰੀ ਮਿਸਤਰੀ ਸਨ ਅਤੇ ਨਵੇਂ ਮਕਾਨ ਦੀ ਛੱਤ ਪਾ ਕੇ ਵਾਪਸ ਆ ਰਹੇ ਸਨ।
-PTCNews