Wed, Jun 18, 2025
Whatsapp

ਸੀਰੇ ਵਾਲੇ ਖੂਹ 'ਚ ਡਿੱਗਣ ਕਾਰਨ ਤਿੰਨ ਦੀ ਮੌਤ, ਇਕ ਜ਼ਖਮੀ

Reported by:  PTC News Desk  Edited by:  Pardeep Singh -- March 23rd 2022 09:08 PM -- Updated: March 23rd 2022 09:15 PM
ਸੀਰੇ ਵਾਲੇ ਖੂਹ 'ਚ ਡਿੱਗਣ ਕਾਰਨ ਤਿੰਨ ਦੀ ਮੌਤ, ਇਕ ਜ਼ਖਮੀ

ਸੀਰੇ ਵਾਲੇ ਖੂਹ 'ਚ ਡਿੱਗਣ ਕਾਰਨ ਤਿੰਨ ਦੀ ਮੌਤ, ਇਕ ਜ਼ਖਮੀ

ਤਰਨਤਾਰਨ: ਇਕ ਪਿੰਡ ਵਿੱਚ ਫੀਡ ਬਣਾਉਣ ਵਾਲੀ ਫੈਕਟਰੀ ਦੇ ਸੀਰੇ ਵਾਲੇ ਖੂਬ ਵਿੱਚ ਤਿੰਨ ਆਦਮੀ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਕ ਜ਼ਖਮੀ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਡੀਸੀ ਕੁਲਵੰਤ ਸਿੰਘ ਧੂਰੀ ਅਤੇ ਐਸਐਸਪੀ ਗੁਰਨੀਤ ਸਿੰਘ ਖੁਰਾਣਾ ਨੇ ਮੌਕੇ ਉੱਤੇ ਪਹੁੰਚੇ। ਮ੍ਰਿਤਕਾਂ ਦੀ ਪਛਾਣ ਪਿੰਡ ਢੋਟੀਆਂ ਵਾਸੀ ਦਿਲਬਾਗ ਸਿੰਘ , ਪਿੰਡ ਮੱਲਮੋਰੀ ਨਿਵਾਸੀ ਦਿਲਬਾਗ ਸਿੰਘ ਅਤ ਹਰਭਜਨ ਸਿੰਘ ਦੇ ਤੌਰ ਤੇ ਹੋਈ ਹੈ।  ਪਿੰਡ ਮੱਲਮੋਹਰੀ ਦਾ ਇੱਕ ਵਿਅਕਤੀ ਜਗਰੂਪ ਸਿੰਘ ਹੈ ਜਿਸ ਦੀ ਗੰਭੀਰ ਸਥਿਤੀ ਹੋਣ ਕਾਰਨ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਪਡੇਟ ਜਾਰੀ ਹੈ...... ਇਹ ਵੀ ਪੜ੍ਹੋ:ਲੈਂਟਰ ਡਿੱਗਣ ਵਾਲੇ ਮਾਮਲੇ ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਐਲਾਨ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤੀ ਵਿੱਤੀ ਸਹਾਇਤਾ, ਜਾਣੋ ਪੂਰਾ ਮਾਮਲਾ -PTC News


Top News view more...

Latest News view more...

PTC NETWORK