ਪੱਛਮੀ ਬੰਗਾਲ ਵਿਧਾਨ ਸਭਾ ’ਚ ਟੀਐੱਮਸੀ ਤੇ ਭਾਜਪਾ ਵਿਧਾਇਕ 'ਚ ਹੱਥੋਪਾਈ, ਸਪੀਕਰ ਨੇ ਕੀਤੀ ਵੱਡੀ ਕਾਰਵਾਈ
ਕੋਲਕਾਤਾ : ਪੱਛਮੀ ਬੰਗਾਲ ਵਿਧਾਨ ਸਭਾ ਦਾ ਬਜਟ ਸੈਸ਼ਨ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ। ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਿਧਾਇਕਾਂ ਵਿਚਤਾਰ ਹੋਈ ਹੱਥੋਪਾਈ ਪਿੱਛੋਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਪਿੱਛੋਂ ਸਪੀਕਾਰ ਨੇ ਵੱਡੀ ਕਾਰਵਾਈ ਕੀਤੀ।
ਬੀਰਭੂਮ ਹਿੰਸਾ ਮਾਮਲੇ ਉਤੇ ਹੋਈ ਝੜਪ ਮਗਰੋਂ ਟੀਐੱਮਸੀ ਤੇ ਭਾਜਪਾ ਵਿਧਾਇਕਾਂ ਨੇ ਇੱਕ ਦੂਜੇ ਉਤੇ ਹਮਲਾ ਕੀਤਾ। ਇਸ ਪਿੱਛੋਂ ਸਪੀਕਰ ਨੇ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਸਣੇ ਪੰਜ ਭਾਜਪਾ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ। ਸਦਨ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਣ ਤੋਂ ਫੌਰੀ ਮਗਰੋਂ ਭਾਜਪਾ ਵਿਧਾਇਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤੇ ਸਪੀਕਰ ਦੀ ਕੁਰਸੀ ਬਿਲਕੁਲ ਕੋਲ ਪੁੱਜ ਗਏ।
ਬੀਰਭੂਮ ਹਿੰਸਾ ਦੇ ਮਾਮਲੇ ਵਿੱਚ ਸੂਬੇ ਦੇ ਹਾਲਾਤ ਉਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਬਿਆਨ ਦੀ ਮੰਗ ਕਰਨ ਲੱਗੇ। ਪਿਛਲੇ ਹਫ਼ਤੇ ਹਿੰਸਾ ਵਿੱਚ ਅੱਠ ਲੋਕਾਂ ਨੂੰ ਜਿਊਂਦਾ ਸਾੜ ਦਿੱਤਾ ਗਿਆ ਸੀ।
ਸਪੀਕਰ ਬਿਮਨ ਬੈਨਰਜੀ ਨੇ ਸਦਨ 'ਚ ਨਾਅਰੇਬਾਜ਼ੀ ਕਰ ਰਹੇ ਭਾਜਪਾ ਵਿਧਾਇਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸ਼ਾਂਤ ਨਹੀਂ ਹੋਏ ਤੇ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਦੇ ਵਿਧਾਇਕਾਂ ਵਿਚਾਲੇ ਸ਼ਬਦੀ ਜੰਗ ਲਗਾਤਾਰ ਜਾਰੀ ਰਹੀ, ਜੋ ਬਾਅਦ ਵਿੱਚ ਕੁੱਟਮਾਰ ਵਿੱਚ ਬਦਲ ਗਈ। ਫਿਰ ਅਧਿਕਾਰੀ ਨੇ ਸਦਨ 'ਚੋਂ ਵਾਕਆਊਟ ਕੀਤਾ ਤੇ ਦਾਅਵਾ ਕੀਤਾ ਕਿ ਟੀਐੱਮਸੀ ਵਿਧਾਇਕਾਂ ਨੇ ਭਾਜਪਾ ਵਿਧਾਇਕਾਂ ਉਤੇ ਹਮਲਾ ਕੀਤਾ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ, ਕਿਹਾ- ਫਸਲ ਦਾ ਇੱਕ-ਇੱਕ ਦਾਣਾ ਪੰਜਾਬ ਸਰਕਾਰ ਚੁੱਕੇਗੀ