Mon, Dec 15, 2025
Whatsapp

PM Jan Dhan Yojana: ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਲਾਭਪਾਤਰੀਆਂ 'ਚੋ ਕਿੰਨ੍ਹੇ ਫੀਸਦੀ ਔਰਤਾਂ ਹਨ? ਇੱਥੇ ਜਾਣੋ

Reported by:  PTC News Desk  Edited by:  Amritpal Singh -- December 20th 2023 01:33 PM
PM Jan Dhan Yojana: ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਲਾਭਪਾਤਰੀਆਂ 'ਚੋ ਕਿੰਨ੍ਹੇ ਫੀਸਦੀ ਔਰਤਾਂ ਹਨ? ਇੱਥੇ ਜਾਣੋ

PM Jan Dhan Yojana: ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਲਾਭਪਾਤਰੀਆਂ 'ਚੋ ਕਿੰਨ੍ਹੇ ਫੀਸਦੀ ਔਰਤਾਂ ਹਨ? ਇੱਥੇ ਜਾਣੋ

PM Jan Dhan Yojana: ਤੁਹਾਨੂੰ ਦਸ ਦਈਏ ਕਿ ਸਰਕਾਰ ਨੇ ਕੁਝ ਦਿਨ ਪਹਿਲਾ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਤਾਜ਼ੇ ਅੰਕੜੇ ਜਾਰੀ ਕੀਤੇ ਹਨ। ਜਿਸ 'ਚ ਦੱਸਿਆ ਗਿਆ ਹੈ ਕਿ ਹੁਣ ਤੱਕ 51 ਕਰੋੜ ਤੋਂ ਵੱਧ ਲੋਕ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ। ਇਸ ਬਾਰੇ ਵਿੱਤ ਮੰਤਰਾਲੇ ਨੇ ਕਿਹਾ ਕਿ ਇਸ ਯੋਜਨਾ ਨੇ ਬੈਂਕਿੰਗ ਸੇਵਾਵਾਂ ਤੋਂ ਵਾਂਝੇ ਨਾਗਰਿਕਾਂ ਦੇ ਸਸ਼ਕਤੀਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਇਕ ਰਿਪੋਰਟ ਦੇ ਮੁਤਾਬਕ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੀ ਸ਼ੁਰੂਆਤ 28 ਅਗਸਤ 2014 ਨੂੰ ਵਿੱਤੀ ਸਮਾਵੇਸ਼ ਦੇ ਟੀਚੇ ਨਾਲ ਕੀਤੀ ਗਈ ਸੀ। ਤਾਂ ਆਉ ਜਾਣਦੇ ਹਾਂ ਹੁਣ ਤਕ ਕੁੱਲ ਲਾਭਪਾਤਰੀਆਂ 'ਚੋ ਕਿੰਨ੍ਹੇ ਫੀਸਦੀ ਔਰਤਾਂ ਹਨ?

ਕੁੱਲ ਲਾਭਪਾਤਰੀਆਂ 'ਚੋ 55.5 ਫੀਸਦੀ ਔਰਤਾਂ ਹਨ: 


ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਸ ਯੋਜਨਾ ਦਾ ਉਦੇਸ਼ ਬੈਂਕਿੰਗ ਸੁਵਿਧਾਵਾਂ ਅਤੇ ਬੇਸਿਕ ਬੈਂਕ ਖਾਤਿਆਂ ਤੱਕ ਹਰ ਗੈਰ-ਬੈਂਕਿੰਗ ਬਾਲਗ ਨੂੰ ਪਹੁੰਚ ਪ੍ਰਦਾਨ ਕਰਨਾ ਸੀ। ਤੁਹਾਨੂੰ ਦਸ ਦਈਏ ਕਿ ਵਿੱਤ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਕ ਪੋਸਟ 'ਚ ਲਿਖ ਕੇ ਦੱਸਿਆ ਹੈ ਕਿ ਇਸ ਯੋਜਨਾ ਦੇ ਕੁੱਲ ਲਾਭਪਾਤਰੀਆਂ 'ਚੋਂ 55.5 ਫੀਸਦੀ ਔਰਤਾਂ ਹਨ। ਜੇਕਰ ਤਾਜ਼ੇ ਅੰਕੜਿਆਂ ਦੀ ਗੱਲ ਕਰੀਏ ਤਾਂ 22 ਨਵੰਬਰ ਤੱਕ ਇਨ੍ਹਾਂ ਖਾਤਿਆਂ ਵਿੱਚ ਕੁੱਲ 2.10 ਲੱਖ ਕਰੋੜ ਰੁਪਏ ਜਮ੍ਹਾਂ ਹੋਏ ਸਨ। ਹਾਲਾਂਕਿ, ਇਸ ਯੋਜਨਾ ਦੇ ਤਹਿਤ ਖੋਲ੍ਹੇ ਗਏ ਕੁੱਲ 4.30 ਕਰੋੜ ਖਾਤਿਆਂ ਵਿੱਚ, ਸਿਰਫ ਜ਼ੀਰੋ ਰਕਮ ਜਮ੍ਹਾ ਕੀਤੀ ਗਈ ਸੀ।

ਘੱਟੋ-ਘੱਟ ਰਕਮ ਰੱਖਣ ਦੀ ਕੋਈ ਸ਼ਰਤ ਨਹੀਂ ਹੈ: 

ਤੁਹਾਨੂੰ ਦੱਸ ਦੇਈਏ ਕਿ ਇਸ ਯੋਜਨਾ ਰਹੀ ਖੋਲ੍ਹੇ ਖਾਤਿਆਂ 'ਚ ਘੱਟੋ-ਘੱਟ ਰਕਮ ਰੱਖਣ ਦੀ ਕੋਈ ਸ਼ਰਤ ਨਹੀਂ ਹੈ। ਮੰਤਰਾਲੇ ਨੇ ਇੱਕ ਹੋਰ ਪੋਸਟ 'ਚ ਕਿਹਾ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਦਿੱਤੇ ਗਏ 2 ਲੱਖ ਰੁਪਏ ਦੇ ਦੁਰਘਟਨਾ ਬੀਮੇ ਦਾ 41 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਲਾਭ ਹੋਇਆ ਹੈ। ਇਸ ਯੋਜਨਾ ਨੇ 18 ਕਰੋੜ ਤੋਂ ਵੱਧ ਲਾਭਪਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲਾਭ ਪਹੁੰਚਾਇਆ ਹੈ। ਵਿੱਤ ਮੰਤਰਾਲੇ ਨੇ ਕਿਹਾ ਕਿ ਜਨਤਕ ਖੇਤਰ ਦੇ ਬੈਂਕਾਂ 'ਚ ਸੁਧਾਰ ਦੀ ਪਹਿਲਕਦਮੀ ਪਾਰਦਰਸ਼ੀ ਅਤੇ ਸਮਾਰਟ ਬੈਂਕਿੰਗ ਰਾਹੀਂ ਗਾਹਕਾਂ ਦੀ ਪਹੁੰਚ ਅਤੇ ਸੰਤੁਸ਼ਟੀ ਨੂੰ ਯਕੀਨੀ ਬਣਾ ਰਹੀ ਹੈ।

ਬੈਂਕਾਂ 'ਚ ਵੀ ਕਾਫੀ ਸੁਧਾਰ ਦੇਖਣ ਨੂੰ ਮਿਲਿਆ: 

ਇੱਕ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਅਨੁਸੂਚਿਤ ਵਪਾਰਕ ਬੈਂਕਾਂ ਦੀ ਸ਼ੁੱਧ ਗੈਰ-ਕਾਰਗੁਜ਼ਾਰੀ ਸੰਪਤੀ ਮਾਰਚ 2023 'ਚ ਘਟ ਕੇ 1.36 ਲੱਖ ਕਰੋੜ ਰੁਪਏ (0.95 ਪ੍ਰਤੀਸ਼ਤ) ਰਹਿ ਗਈ ਜੋ ਪਹਿਲਾਂ 2.04 ਲੱਖ ਕਰੋੜ ਰੁਪਏ (1.67 ਪ੍ਰਤੀਸ਼ਤ) ਸੀ। ਤੁਹਾਨੂੰ ਦਸ ਦਈਏ ਕਿ ਵਪਾਰਕ ਬੈਂਕਾਂ ਦਾ ਕੁੱਲ NPA ਅਨੁਪਾਤ ਮਾਰਚ 2023 ਤੱਕ ਘਟ ਕੇ 3.87 ਪ੍ਰਤੀਸ਼ਤ ਰਹਿ ਗਿਆ ਹੈ, ਜੋ ਮਾਰਚ 2019 'ਚ 9.07 ਪ੍ਰਤੀਸ਼ਤ ਸੀ। ਵਿੱਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਡਿਜੀਟਲ ਭੁਗਤਾਨ ਕ੍ਰਾਂਤੀ ਜਾਰੀ ਹੈ ਅਤੇ ਅਕਤੂਬਰ 2023 ਤੱਕ UPI ਰਾਹੀਂ ਲੈਣ-ਦੇਣ 7,000 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।

- PTC NEWS

Top News view more...

Latest News view more...

PTC NETWORK
PTC NETWORK